ਤੁਸੀਂ ਵੀ ਘਰ ''ਚ ਬਣਾਉਣਾ ਚਾਹੁੰਦੇ ਹੋ ਬਾਜ਼ਾਰ ਵਰਗੀ ਸ਼ੂਗਰ ਫ੍ਰੀ ਆਂਵਲਾ ਕੈਂਡੀ, ਬੇਹੱਦ ਆਸਾਨ ਹੈ ਵਿਧੀ
Wednesday, Oct 29, 2025 - 10:49 AM (IST)
ਵੈੱਬ ਡੈਸਕ- ਸਰਦੀਆਂ 'ਚ ਇਮਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਦੀ ਲੋੜ ਵਧ ਜਾਂਦੀ ਹੈ ਅਤੇ ਅਜਿਹੇ 'ਚ ਆਂਵਲਾ ਇਕ ਸੁਪਰਫੂਡ ਦੀ ਤਰ੍ਹਾਂ ਕੰਮ ਕਰਦਾ ਹੈ। ਛੋਟੇ-ਛੋਟੇ ਫ਼ਲ ਵਿਟਾਮਿਨ ਸੀ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ, ਜੋ ਸਾਡੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਆਂਵਲਾ ਨਾ ਸਿਰਫ਼ ਇਮਿਊਨਿਟੀ ਵਧਾਉਂਦਾ ਹੈ ਸਗੋਂ ਵਾਲਾਂ ਅਤੇ ਸਕਿਨ ਲਈ ਵੀ ਲਾਭਕਾਰੀ ਹੈ।
ਆਂਵਲਾ ਕੈਂਡੀ ਬਣਾਉਣ ਦੀ ਆਸਾਨ ਵਿਧੀ
ਸਮੱਗਰੀ
ਆਂਵਲਾ- 500 ਗ੍ਰਆਮ
ਗੁੜ ਦਾ ਪਾਊਡਰ- 3-4 ਵੱਡੇ ਚਮਚ
ਕਾਲਾ ਲੂਣ- 1/2 ਚਮਚ
ਚਾਟ ਮਸਾਲਾ- 1/2 ਚਮਚ
ਬਣਾਉਣ ਦੀ ਵਿਧੀ
ਆਂਵਲਾ ਧੋਵੋ ਅਤੇ ਸਟੀਮ ਕਰੋ
ਆਂਵਲੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਸਟੀਮਰ ਜਾਂ ਪ੍ਰੈੱਸ਼ਰ ਕੁਕਰ 'ਚ 5-6 ਮਿੰਟ ਤੱਕ ਪਕਾਓ। ਇਸ ਨਾਲ ਆਂਵਲਾ ਨਰਮ ਹੋ ਜਾਵੇਗਾ ਅਤੇ ਗੁਠਲੀ ਆਸਾਨੀ ਨਾਲ ਵੱਖ ਹੋ ਜਾਵੇਗੀ।
ਮਸਾਲਾ ਮਿਲਾਓ
ਪੱਕੇ ਹੋਏ ਆਂਵਲੇ ਨੂੰ ਇਕ ਬਾਊਲ 'ਚ ਕੱਢੋ। ਇਸ 'ਚ ਗੁੜ ਦਾ ਪਾਊਡਰ, ਕਾਲਾ ਲੂਣ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਢੱਕ ਕੇ ਇਕ ਦਿਨ ਲਈ ਵੱਖ ਰੱਖ ਦਿਓ।
ਪਾਣੀ ਵੱਖ ਕਰੋ
ਅਗਲੇ ਦਿਨ ਆਂਵਲੇ ਦਾ ਪਾਣੀ ਬਾਹਰ ਆ ਜਾਵੇਗਾ। ਇਸ ਨੂੰ ਛਾਣਨੀ ਦੀ ਮਦਦ ਨਾਲ ਵੱਖ ਕਰ ਦਿਓ।
ਏਅਰ ਫ੍ਰਾਇਰ 'ਚ ਪਕਾਓ
ਆਂਵਲੇ ਨੂੰ ਬਟਰ ਪੇਪਰ 'ਤੇ ਫੈਲਾ ਦਿਓ ਅਤੇ ਏਅਰ ਫ੍ਰਾਇਰ 'ਚ ਪਕਾਓ। ਠੰਡਾ ਹੋਣ 'ਤੇ ਇਸ ਨੂੰ ਗੁੜ ਦੇ ਪਾਊਡਰ ਨਾਲ ਕੋਟ ਕਰੋ।
ਸਟੋਰ ਕਰੋ
ਤਿਆਰ ਆਂਵਲਾ ਕੈਂਡੀ ਨੂੰ ਏਅਰਟਾਈਟ ਜਾਰ 'ਚ ਭਰ ਕੇ 2-3 ਮਹੀਨਿਆਂ ਤੱਕ ਫਰੈੱਸ਼ ਰੱਖਿਆ ਜਾ ਸਕਦਾ ਹੈ।
ਕਿਉਂ ਹੈ ਇਹ ਹੈਲਦੀ
- ਸ਼ੂਗਰ ਫ੍ਰੀ- ਖੰਡ ਦੀ ਜਗ੍ਹਾ ਗੁੜ ਦਾ ਇਸਤੇਮਾਲ, ਪੂਰੀ ਤਰ੍ਹਾਂ ਹੈਲਦੀ
- ਇਮਿਊਨਿਟੀ ਵਧਾਏ- ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ
- ਐਨਰਜੀ ਅਤੇ ਪਾਚਣ ਸੁਧਾਰ- ਰੋਜ਼ਾਨਾ 1-2 ਕੈਂਡੀ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਪਾਚਣ ਬਿਹਤਰ ਹੁੰਦਾ ਹੈ।
- ਲੰਬੇ ਸਮੇਂ ਤੱਕ ਸਟੋਰ- ਏਅਰਟਾਈਟ ਜਾਰ 'ਚ ਰੱਖਣ 'ਤੇ 2-3 ਮਹੀਨਿਆਂ ਤੱਕ ਫਰੈੱਸ਼
ਹੁਣ ਤੁਸੀਂ ਵੀ ਬਾਜ਼ਾਰ ਵਰਗੀ ਸਵਾਦਿਸ਼ਟ ਅਤੇ ਹੈਲਦੀ ਸਾਂਵਲਾ ਕੈਂਡੀ ਘਰ 'ਤੇ ਬਣਾ ਸਕਦੇ ਹਨ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖ ਸਕਦੇ ਹਨ। ਹਾਲਾਂਕਿ ਕਈ ਲੋਕ ਇਸ ਦਾ ਸਿੱਧਾ ਸੇਵਨ ਖੱਟੇ ਟੇਸਟ ਦੀ ਵਜ੍ਹਾ ਨਾਲ ਪਸੰਦ ਨਹੀਂ ਕਰਦੇ ਪਰ ਤੁਸੀਂ ਇਸ ਮਜ਼ੇਦਾਰ ਅਤੇ ਟੇਸਟੀ ਕੈਂਡੀ ਵਜੋਂ ਘਰ 'ਤੇ ਤਿਆਰ ਕਰ ਸਕਦੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਸ਼ੂਗਰ ਫ੍ਰੀ ਹੁੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
