ਇੱਥੇ ਗਰਮੀਆਂ ''ਚ ਵੀ ਬਰਫ ''ਚ ਮਸਤੀ ਕਰਨ ਦਾ ਮਜਾ ਲੈ ਸਕਦੇ ਹੋ

03/22/2017 3:26:26 PM

ਮੁੰਬਈ— ਬਰਫ ''ਚ ਮਸਤੀ ਕਰਨ ਦਾ ਮਜ਼ਾ ਹਰ ਕੋਈ ਲੈਣਾ ਚਾਹੁੰਦਾ ਹੈ ਪਰ ਠੰਡ ਕਾਰਨ ਪਹਾੜੀ ਇਲਾਕਿਆਂ ''ਚ ਜਾਣਾ ਮੁਸ਼ਕਲ ਹੋ ਜਾਂਦਾ ਹੈ । ਦੁਬਈ ''ਚ ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ ਪਰ ਇਸ ਮਾਰੂਥਲੀ ਇਲਾਕੇ ''ਚ ਤੁਸੀਂ ਕਿਸੇ ਵੀ ਮੌਸਮ ''ਚ ਬਰਫ ਦਾ ਮਜ਼ਾ ਲੈ ਸਕਦੇ ਹੋ। ਇੱਥੇ ਦੁਬਈ ਮਾਲ ਦੇ ''ਸਕੀਅ ਦੁਬਈ ਸਨੋ ਪਾਰਕ'' ''ਚ ਤੁਸੀਂ ਆਪਣੇ ਪਰਿਵਾਰ ਨਾਲ ਖੂਬ ਮਸਤੀ ਕਰ ਸਕਦੇ ਹੋ। 
ਇਸ ਬਰਫ ਪਾਰਕ ਦੇ ਅੰਦਰ ਬਰਫ ਦੀ ਪੂਰੀ ਸਹੂਲਤ ਹੈ। ਇਸ ਪਾਰਕ ਦੇ ਅੰਦਰ ਗਰਮੀ ਦੇ ਮੌਸਮ ''ਚ ਵੀ ਠੰਡ ਹੁੰਦੀ ਹੈ ਅਤੇ ਇਸ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਉਣੇ ਪੈਂਦੇ ਹਨ। ਹਰ ਪਾਸਿਓਂ ਬਰਫ ਨਾਲ ਢੱਕਿਆ ਇਹ ਪਾਰਕ ਬਹੁਤ ਖੂਬਸੂਰਤ ਲੱਗਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿਸੇ ਪਹਾੜੀ ਸਟੇਸ਼ਨ ''ਤੇ ਆ ਗਏ ਹੋ।
ਇਹ ਪਾਰਕ 30000 ਵਰਗ ਮੀਟਰ ''ਚ ਫੈਲਿਆ ਹੋਇਆ ਹੈ, ਜਿਸ ਦੇ ਅੰਦਰ ਬੋਬਸਲੈੱਡ ਰਾਈਡ, ਸਨੋਬੋਲ ਗੈਲਰੀ, ਸਨੋ ਕੈਵਰਨ(ਬਰਫ ਦੀਆਂ ਗੁਫਾਫਾਂ) ਵਰਗੀਆਂ ਹੋਰ ਵੀ ਮੰਨੋਰਜਕ ਗਤੀਵਿਧੀਆਂ ਹਨ। ਬੱਚਿਆਂ ਤੋਂ ਲੈ ਕੇ ਵੱਡੇ ਇਸ ਥਾਂ ਨੂੰ ਪਸੰਦ ਕਰਦੇ ਹਨ। 
ਇਸ ਪਾਰਕ ''ਚ ਬੱਚਿਆਂ ਲਈ ਖਾਸ ਆਕਰਸ਼ਣ ਪੈਨਗੁਇਨ ਦੀ ਪਰੇਡ ਹੈ। ਇੱਥੇ ਸ਼ਾਮ ਵੇਲੇ ਤੁਸੀਂ ਪੈਨਗੁਇਨ ਦਾ ਪ੍ਰਦਰਸ਼ਨ ਦੇਖ ਸਕਦੇ ਹੋ। ਇਸ ਪ੍ਰਦਰਸ਼ਨ ''ਚ ਪੈਨਗੁਇਨ ਅਪਣੇ ਕਰਤਬ ਦਿਖਾਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇੱਥੇ ਬਾਰ-ਬਾਰ ਆਉਣਾ ਪਸੰਦ ਕਰੋਗੇ।

Related News