ਘਰ ਦੀ ਰਸੋਈ 'ਚ ਇੰਝ ਬਣਾਓ ਆਲੂ ਜੀਰਾ ਦੀ ਸਬਜ਼ੀ
Monday, Nov 16, 2020 - 12:26 PM (IST)
ਜਲੰਧਰ: ਆਲੂ ਜੀਰਾ ਇਕ ਭਾਰਤੀ ਸਬਜ਼ੀ ਹੈ ਜੋ ਕਿ ਗਰਮ ਪੂੜੀ, ਰੋਟੀ ਜਾਂ ਦਾਲ ਦੇ ਨਾਲ ਖਾਧੀ ਜਾਂਦੀ ਹੈ। ਇਹ ਤੁਹਾਡੇ ਪਰਿਵਾਰ ਨੂੰ ਬਹੁਤ ਹੀ ਪਸੰਦ ਆਵੇਗੀ, ਖ਼ਾਸ ਕਰਕੇ ਬੱਚਿਆਂ ਨੂੰ। ਬੱਚੇ ਆਲੂ ਖਾਣੇ ਬਹੁਤ ਪਸੰਦ ਕਰਦੇ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਆਲੂ ਜੀਰਾ ਬਣਾਉਣ ਦੀ ਵਿਧੀ..
ਇਹ ਵੀ ਪੜ੍ਹੋ:ਮੂਲੀ ਖਾਣ ਤੋਂ ਪਹਿਲਾਂ ਨਾ ਕਰੋ ਇਹ ਗਲਤੀਆਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
ਸਮੱਗਰੀ
ਆਲੂ-200 ਗ੍ਰਾਮ
ਤੇਲ-50 ਮਿ.ਲੀ.
ਪਿਆਜ਼-250 ਗ੍ਰਾਮ
ਜੀਰਾ-10 ਗ੍ਰਾਮ
ਅਦਰਕ-20 ਗ੍ਰਾਮ
ਲਸਣ-30 ਗ੍ਰਾਮ
ਹਲਦੀ-10 ਗ੍ਰਾਮ
ਮਿਰਚ ਪਾਊਡਰ-20 ਗ੍ਰਾਮ ਲਾਲ
ਗਰਮ ਮਸਾਲਾ-5 ਗ੍ਰਾਮ
ਨੀਆ ਪਾਊਡਰ-20 ਗ੍ਰਾਮ ਧ
ਧਨੀਆ ਪੱਤੇ-10 ਗ੍ਰਾਮ
ਨਮਕ ਸੁਆਦ ਅਨੁਸਾਰ
ਇਹ ਵੀ ਪੜ੍ਹੋ:ਦੀਵਾਲੀ ਵਿਸ਼ੇਸ਼: ਘਰ 'ਚ ਬਣਾਓ ਨਾਰੀਅਲ ਮਲਾਈ ਪੇੜਾ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਆਲੂ ਉਬਾਲੋ। ਫਿਰ ਠੰਡਾ ਹੋਣ 'ਤੇ ਉਨ੍ਹਾਂ ਨੂੰ ਕੱਟ ਲਓ। ਉਸ ਤੋਂ ਬਾਅਦ ਪਿਆਜ਼, ਲਸਣ, ਅਦਰਕ, ਧਨੀਆ ਕੱਟ ਲਓ। ਹੁਣ ਕੜਾਹੀ ਨੂੰ ਗੈਸ 'ਤੇ ਰੱਖੋ। ਫਿਰ ਉਸ 'ਚ ਤੇਲ ਪਾਓ ਅਤੇ ਗਰਮ ਕਰਕੇ ਉਸ 'ਚ ਜੀਰਾ ਭੁੰਨੋ। ਪਿਆਜ, ਲਸਣ ਅਤੇ ਅਦਰਕ ਨੂੰ ਭੂਰਾ ਹੋਣ ਤੱਕ ਪਕਾਓ। ਹੁਣ ਉਸ 'ਚ ਆਲੂ ਪਾ ਦਿਓ ਅਤੇ ਚੰਗੀ ਤਰ੍ਹਾਂ ਹਿਲਾਓ।
ਫਿਰ ਆਲੂ ਦੀ ਸਬਜ਼ੀ 'ਚ ਹਲਦੀ, ਗਰਮ ਮਸਾਲਾ, ਧਨੀਆ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾਓ। ਹੁਣ ਇਸ ਨੂੰ ਹਲਕੀ ਗੈਸ 'ਤੇ 2 ਮਿੰਟ ਲਈ ਰੱਖੋ। ਲਓ ਜੀ ਤੁਹਾਡੇ ਖਾਣ ਲਈ ਆਲੂ ਜੀਰਾ ਬਣ ਕੇ ਤਿਆਰ ਹਨ ਇਸ ਨੂੰ ਤੁਸੀਂ ਪਰੌਠੇ, ਪੂਰੀ, ਰੋਟੀ ਨਾਲ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਖਾਣ ਲਈ ਦਿਓ।