ਘਰ ''ਚ ਇੰਝ ਬਣਾਓ ਸ਼ੂਗਰ-ਫ੍ਰੀ ਕਾਜੂ ਕਤਲੀ

Wednesday, Oct 28, 2020 - 09:37 AM (IST)

ਘਰ ''ਚ ਇੰਝ ਬਣਾਓ ਸ਼ੂਗਰ-ਫ੍ਰੀ ਕਾਜੂ ਕਤਲੀ

ਜਲੰਧਰ: ਮਠਿਆਈ ਦੇ ਬਿਨ੍ਹਾਂ ਹਰ ਤਿਉਹਾਰ ਸੁੰਨ੍ਹਾ ਲੱਗਦਾ ਹੈ। ਪਰ ਜ਼ਿਆਦਾ ਮਠਿਆਈ ਖਾਣ ਨਾਲ ਭਾਰ ਵਧਣ ਅਤੇ ਸ਼ੂਗਰ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਜੋ ਪਹਿਲਾਂ ਤੋਂ ਪੀੜਤ ਹਨ ਉਨ੍ਹਾਂ ਨੂੰ ਸ਼ੂਗਰ ਵਧਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ 'ਚ ਤੁਹਾਨੂੰ ਆਪਣੀ ਮਨਪਸੰਦ ਮਠਿਆਈ ਖਾਣ 'ਤੇ ਕੰਟਰੋਲ ਕਰਨ ਦੀ ਲੋੜ ਨਹੀਂ ਹੈ। ਤੁਸੀਂ ਘਰ 'ਚ ਆਸਾਨੀ ਨਾਲ ਸ਼ੂਗਰ ਫ੍ਰੀ ਮਠਿਆਈ ਬਣਾ ਸਕਦੇ ਹੋ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਲਗਭਗ ਸਭ ਦੀ ਪਸੰਦੀਦਾ ਕਾਜੂ ਕਤਲੀ ਬਣਾਉਣ ਦੀ ਰੈਸਿਪੀ ਦੱਸਦੇ ਹਾਂ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਬਦਲ ਜਾਣਗੇ LPG ਸਿਲੰਡਰ ਦੀ ਹੋਮ ਡਿਲਿਵਰੀ ਦੇ ਨਿਯਮ

 

ਸਮੱਗਰੀ
ਕਾਜੂ- 1 ਕੱਪ (ਪਿਸਿਆ ਹੋਇਆ)
ਸ਼ੂਗਰ ਫ੍ਰੀ-5-6 ਵੱਡੇ ਚਮਚ
ਕੇਸਰ ਦੇ ਲੱਛੇ-5-6 
ਇਲਾਇਚੀ ਪਾਊਡਰ-1/2 ਚਮਚ
ਪਾਣੀ ਲੋੜ ਅਨੁਸਾਰ
ਚਾਂਦੀ ਦੇ ਵਰਕ-ਗਾਰਨਿਸ਼ ਲਈ

ਇਹ ਵੀ ਪੜ੍ਹੋ : ਆਟੇ ਜਾਂ ਵੇਸਣ ਨਾਲ ਨਹੀਂ ਸਗੋਂ ਇੰਝ ਬਣਾਓ ਤਰਬੂਜ ਦਾ ਹਲਵਾ


ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ 'ਚ ਪਾਣੀ, ਸ਼ੂਗਰ-ਫ੍ਰੀ ਮਿਲਾਓ।
2. ਸ਼ੂਗਰ ਫ੍ਰੀ ਘੁੱਲਣ ਦੇ ਬਾਅਦ ਇਸ 'ਚ ਇਲਾਇਚੀ ਪਾਊਡਰ ਪਾ ਕੇ ਮਿਸ਼ਰਨ ਗੁੜ੍ਹਾ ਹੋਣ ਤੱਕ ਪਕਾਓ। 
3. ਹੁਣ ਕਾਜੂ ਪੇਸਟ ਪਾ ਕੇ ਹੌਲੀ ਅੱਗ 'ਤੇ ਹਿਲਾਉਂਦੇ ਹੋਏ ਪਕਾਓ। 
4. ਮਿਸ਼ਰਨ ਤਿਆਰ ਹੋਣ 'ਤੇ ਗੈਸ ਬੰਦ ਕਰਕੇ ਠੰਡਾ ਹੋਣ ਦਿਓ। 
5. ਹੁਣ ਪਲੇਟ 'ਚ ਘਿਓ ਲਗਾ ਕੇ ਮਿਸ਼ਰਨ ਫੈਲਾਓ। 
6. ਮਿਸ਼ਰਨ ਦੇ ਜਮ੍ਹਣ 'ਤੇ ਚਾਕੂ ਦੀ ਮਦਦ ਨਾਲ ਇਸ ਨੂੰ ਡਾਇਮੰਡ ਸ਼ੇਪ 'ਚ ਕੱਟ ਲਓ। 
7. ਲਓ ਜੀ ਤੁਹਾਡੀ ਕਾਜੂ ਕਤਲੀ ਬਣ ਕੇ ਤਿਆਰ ਹੈ। 
8. ਇਸ 'ਤੇ ਚਾਂਦੀ ਵਰਕ ਲਗਾ ਕੇ ਖਾਣ ਲਈ ਪਲੇਟ 'ਚ ਪਾਓ।


author

Aarti dhillon

Content Editor

Related News