ਮਿੰਟਾਂ ''ਚ ਤਿਆਰ ਕਰੋ ''ਮੂੰਗ ਦਾਲ'' ਦਾ ਹੈਲਦੀ ਸੂਪ

05/27/2020 3:49:49 PM

ਮੁੰਬਈ (ਬਿਊਰੋ) — ਭਾਰਤੀ ਘਰਾਂ 'ਚ ਅਕਸਰ ਰਾਤ ਦੇ ਸਮੇਂ ਮੂੰਗ ਦਾਲ ਬਣਾਈ ਜਾਂਦੀ ਹੈ। ਪ੍ਰੋਟੀਨ ਨਾਲ ਭਰਪੂਰ ਮੂੰਗ ਦਾਲ ਤੁਹਾਡੀ ਸਿਹਤ ਲਈ ਕਾਫੀ ਲਾਭਦਾਇਕ ਹੈ ਪਰ ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਮੂੰਗ ਦਾਲ ਨਾਲ ਬਣਿਆ ਸੂਪ ਵੀ ਤੁਹਾਡੇ ਲਈ ਕਾਫੀ ਫਾਇਦੇਮੰਦ ਸਿੱਧ ਹੋਵੇਗਾ। ਆਓ ਜਾਣਦੇ ਹਾਂ ਮੂੰਗ ਦਾਲ ਸੂਪ ਬਣਾਉਣ ਦਾ ਤਰੀਕਾ :-
ਸਮੱਗਰੀ :-
1. ਮੂੰਗ ਦਾਲ-1/4 ਕੱਪ
2. ਅਦਰਕ ਦਾ ਇਕ ਛੋਟਾ ਟੁਕੜਾ
3. ਘਿਓ - 1 ਚਮਚ
4. ਜ਼ੀਰਾ -1/2 ਚਮਚ
5. ਪਾਣੀ -1.5 ਕੱਪ
6. ਮਿਕਸ ਕੱਟੀ ਹੋਈਆਂ ਰਹੀਆਂ ਸਬਜ਼ੀਆਂ - ਅੱਧੀ ਕੋਹਲੀ
7. ਨਮਕ - ਸਵਾਦ ਅਨੁਸਾਰ
8. ਕਾਲੀ ਮਿਰਚ ਪਾਊਡਰ - 1/4 ਚਮਚ
9. ਸੁੰਢ - 1 ਚੁਟਕੀ
10. ਜ਼ੀਰਾ ਪਾਊਡਰ -1/2 ਚਮਚ
11. ਕਸਤੂਰੀ ਮੈਥੀ - 1/2 ਚਮਚ
12. ਅੰਬਚੂਰਨ - 1 ਚਮਚ
13. ਜਵਾਈਨ - ਸਵਾਦ ਅਨੁਸਾਰ
Image result for moong dal healthy soup,nari
ਸੂਪ ਬਣਾਉਣ ਦੀ ਵਿਧੀ :-
- ਸਭ ਤੋਂ ਪਹਿਲਾਂ ਇਕ ਬਾਊਲ ਵਿਚ ਦਾਲ ਪਾਣੀ ਵਿਚ ਭਿਓਂ ਕੇ ਰੱਖ ਦਿਓ ।
- 2 ਘੰਟੇ ਤੱਕ ਦਾਲ ਭਿੱਜੀ ਰਹਿਣ ਦਿਓ।
- ਇਕ ਪ੍ਰੈੱਸ਼ਰ ਕੁੱਕਰ ਲਓ, ਉਸ ਵਿਚ ਦੇਸੀ ਘਿਉ ਗਰਮ ਕਰੋ ਅਤੇ ਜ਼ੀਰਾ ਪਾਓ ।
- ਉਸ ਤੋਂ ਬਾਅਦ ਅਦਰਕ ਦਾ ਟੁੱਕੜਾ ਪਾ ਦਿਓ।
- ਇਸ ਤੋਂ ਬਾਅਦ ਸਬਜ਼ੀਆਂ ਵੀ ਪਾ ਦਿਓ ਅਤੇ ਇਨ੍ਹਾਂ ਨੂੰ 2 ਮਿੰਟ ਤੱਕ ਫਰਾਈ ਕਰੋ।
Image result for moong dal healthy soup,nari
- ਬਚਿਆ ਹੋਇਆ ਪਾਣੀ ਪਾਉਣ ਤੋਂ ਬਾਅਦ ਪ੍ਰੈੱਸ਼ਰ ਕੁੱਕਰ ਦਾ ਢੱਕਣ ਲਗਾਓ ਅਤੇ 1-2 ਸੀਟੀਆਂ ਵੱਜਣ ਦਿਓ ।  
- ਭਾਫ ਨਿਕਲਣ ਤੋਂ ਬਾਅਦ, ਦਾਲ ਜਦੋਂ ਚੰਗੇ ਤਰ੍ਹਾਂ ਘੁੱਲ ਜਾਵੇ ਤਾਂ ਉਸ ਨੂੰ ਠੰਡੀ ਹੋਣ ਦਿਓ ਅਤੇ ਬਲੈਂਡਰ ਵਿਚ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ।
- ਫਿਰ ਪੈਨ ਗਰਮ ਕਰੋ ਅਤੇ ਤਿਆਰ ਪਿਊਰੀ ਨੂੰ ਪੈਨ ਵਿਚ ਪਾ ਕੇ ਇਕ ਉਬਾਲ ਲਗਾਓ।  
- ਉਬਾਲ ਆਉਣ ਤੋਂ ਬਾਅਦ ਉਸ ਵਿਚ ਨਮਕ, ਕਾਲੀ ਮਿਰਚ ਪਾ ਦਿਓ।
- ਤੁਹਾਡਾ ਹੈਲਦੀ ਮੂੰਗ ਦਾਲ ਸੂਪ ਬਣ ਕੇ ਤਿਆਰ ਹੈ।
- ਇਸ ਨੂੰ ਗਰਮਾ-ਗਰਮ ਬਰੈੱਡ ਕਰਮਸ ਨਾਲ ਸਰਵ ਕਰੋ ।  
- ਧਨੀਏ ਨਾਲ ਗਾਰਨਿਸ਼ ਕਰੋ।


sunita

Content Editor

Related News