ਇਮਿਊਨਿਟੀ ਵਧਾਉਣ ''ਚ ਲਾਹੇਵੰਦ ਹਨ ਇਹ ਚੀਜ਼ਾਂ, ਡਾਈਟ ''ਚ ਜ਼ਰੂਰ ਕਰੋ ਸ਼ਾਮਲ
Thursday, Nov 05, 2020 - 11:14 AM (IST)
ਜਲੰਧਰ: ਕੋਰੋਨਾ ਵਰਗੀ ਖਤਰਨਾਕ ਬੀਮਾਰੀ ਤੋਂ ਬਚਣ ਲਈ ਹਰ ਕਿਸੇ ਨੂੰ ਆਪਣੀ ਇਮਿਊਨਿਟੀ ਸਟਰਾਂਗ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਜੇਕਰ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਤੇਜ਼ ਹੋਵੇਗੀ ਤਾਂ ਸਰਦੀ-ਖਾਂਸੀ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਰਹੇਗਾ। ਅਜਿਹੇ 'ਚ ਤੁਹਾਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਖਾਸ ਤੌਰ 'ਤੇ ਨਾਸ਼ਤੇ 'ਚ ਸਭ ਤੋਂ ਪੌਸ਼ਟਿਕ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ। ਅਸਲ 'ਚ ਜੇਕਰ ਅਸੀਂ ਨਾਸ਼ਤਾ ਹੈਲਦੀ ਕਰਾਂਗੇ ਤਾਂ ਇਸ ਨਾਲ ਇਮਿਊਨਿਟੀ ਵਧੇਗੀ ਅਤੇ ਦਿਨ ਭਰ ਕੰਮ ਕਰਨ ਦੀ ਐਨਰਜੀ ਮਿਲੇਗੀ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਇਮਿਊਨਿਟੀ ਬੂਸਟਰ ਬ੍ਰੇਕਫਾਸਟ ਦੇ ਬਾਰੇ 'ਚ ਦੱਸਦੇ ਹਾਂ ਜਿਸ ਨੂੰ ਤੁਹਾਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ।
ਕੇਲਾ ਅਤੇ ਪੀਨਟ ਬਟਰ ਦੀ ਸਮੂਦੀ
ਤੁਸੀਂ ਨਾਸ਼ਤੇ 'ਚ ਕੇਲਾ ਅਤੇ ਪੀਨਟ ਬਟਰ ਨਾਲ ਸਮੂਦੀ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹੇਗਾ। ਅਜਿਹੇ 'ਚ ਓਵਰਇਟਿੰਗ ਦੀ ਪ੍ਰੇਸ਼ਾਨੀ ਨਹੀਂ ਹੁੰਦੀ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ। ਇਸ ਨੂੰ ਬਣਾਉਣ ਲਈ ਮਿਕਸੀ 'ਚ 1 ਕੱਚਾ ਕੇਲਾ, 1 ਚਮਚ ਪੀਨਟ ਬਟਰ ਪਾ ਕੇ ਬਲੈਂਡ ਕਰੋ। ਉਸ ਤੋਂ ਬਾਅਦ ਇਸ 'ਚ 1/4 ਚਮਚ ਹਲਦੀ, 1/4 ਗ੍ਰੀਨ ਦਹੀਂ, 1 ਕੱਪ ਦੁੱਧ, ਚੁਟਕੀਭਰ ਕਾਲੀ ਮਿਰਚ, 1 ਚਮਚ ਪੀਨਟ ਬਟਰ ਪਾ ਕੇ ਬਲੈਂਡ ਕਰੋ। ਤਿਆਰ ਸਮੂਦੀ ਨੂੰ ਸਰਵਿੰਗ ਗਿਲਾਸ 'ਚ ਪਾ ਕੇ ਚੀਆ ਸੀਡਸ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਬੈਰੀ-ਕੁਇਨੋਆ ਸਲਾਦ
ਤੁਸੀਂ ਬੇਰੀ ਅਤੇ ਕੁਇਨੋਆ ਨਾਲ ਸਲਾਦ ਤਿਆਰ ਕਰਕੇ ਵੀ ਖਾ ਸਕਦੇ ਹੋ। ਇਸ ਦੀ ਵਰਤੋਂ ਨਾਲ ਇਮਿਊਨ ਸਿਸਟਮ ਸਟਗਾਂਸ ਹੋਣ ਦੇ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣਗੇ। ਐਂਟੀ-ਆਕਸੀਡੈਂਟ ਨਾਲ ਭਰਪੂਰ ਬੇਰੀਜ ਅਤੇ ਕੁਇਨੋਆ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸਹੀ ਮਾਤਰਾ 'ਚ ਪੋਸ਼ਣ ਮਿਲਦਾ ਹੈ। ਇਸ ਨੂੰ ਬਣਾਉਣ ਲਈ ਇਕ ਕੌਲੀ 'ਚ ਬਲੈਕਬੇਰੀ, ਰਸਬੇਰੀ, ਸਟਾਰਬੇਰੀ, ਬਲੂਬੇਰੀ ਨੂੰ ਕੱਟੋ। ਹੁਣ ਇਕ 'ਚ 1 ਚਮਚ ਸ਼ਹਿਦ ਅਤੇ 1-1 ਚਮਚ ਕੱਟੇ ਹੋਏ ਡਰਾਈ ਫਰੂਟਸ ਅਤੇ ਤੁਲਸੀ ਪਾ ਕੇ ਮਿਲਾਓ।
ਬਰਿਟੋ
ਇਹ ਮੈਕਸਿਕੋ ਦੀ ਇਕ ਡਿਸ਼ ਹੈ। ਇਸ ਨੂੰ ਰਾਜਮਾ, ਪਨੀਰ, ਬ੍ਰੋਕਲੀ ਆਦਿ ਚੀਜ਼ਾਂ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰਾਤ ਦੀਆਂ ਸਬਜ਼ੀਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਇਕ ਹੈਲਦੀ ਸਨੈਕ ਦੇ ਤੌਰ 'ਤੇ ਸਵੇਰੇ ਅਤੇ ਸ਼ਾਮ ਨੂੰ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਇਮਿਊਨਿਟੀ ਵਧਣ 'ਚ ਮਦਦ ਮਿਲਦੀ ਹੈ।
ਇਸ ਨੂੰ ਬਣਾਉਣ ਲਈ ਮੈਦੇ ਦੀ ਰੋਟੀ ਤਿਆਰ ਕਰੋ। ਫਿਰ ਉਸ 'ਤੇ ਸਬਜ਼ੀਆਂ ਦੀ ਸਟਫਿੰਗ ਭਰ ਕੇ ਰੋਲ ਕਰੋ। ਤਿਆਰ ਬਰਿਟੋਸ ਨੂੰ ਟੋਮੈਟੋ ਸਾਸ ਦੇ ਨਾਲ ਖਾਣ ਦਾ ਮਜ਼ਾ ਲਓ।
ਓਟਮੀਲ
ਨਾਸ਼ਤੇ 'ਚ ਓਟਮੀਲ ਖਾਣਾ ਬਹੁਤ ਵਧੀਆ ਆਪਸ਼ਨ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਸਹੀ ਮਾਤਰਾ 'ਚ ਮਿਲਣ ਦੇ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ 'ਚ ਬੀਮਾਰੀਆਂ ਦੇ ਲੱਗਣ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਇਸ ਦੀ ਵਰਤੋਂ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ ਹੈ। ਅਜਿਹੇ 'ਚ ਭਾਰ ਵਧਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਇਸ ਨੂੰ ਬਣਾਉਣ ਲਈ ਇਕ ਕੌਲੀ ਦਹੀਂ 'ਚ ਓਟਸ, ਸੂਰਜਮੁਖੀ ਦੇ ਬੀਜ਼, ਫਲੈਕਸ ਸੀਡਸ ਅਤੇ ਚੀਆ ਸੀਡਸ ਪਾ ਕੇ ਮਿਲਾਓ। ਤਿਆਰ ਡਿਸ਼ ਨੂੰ ਡਰਾਈ ਫਰੂਸ ਦੇ ਨਾਲ ਗਾਰਨਿਸ਼ ਕਰਕੇ ਖਾਣ ਦਾ ਮਜ਼ਾ ਲਓ।