ਮੁੱਠੀ ਭਰ ਮੂੰਗਫਲੀ ਹੈ ਦੁੱਧ, ਘਿਓ ਅਤੇ ਸੁੱਕੇ ਮੇਵੇ ਦੇ ਬਰਾਬਰ, ਜਾਣੋ ਇਸ ਦੇ ਫਾਇਦੇ

Sunday, Dec 25, 2016 - 12:24 PM (IST)

 ਮੁੱਠੀ ਭਰ ਮੂੰਗਫਲੀ ਹੈ ਦੁੱਧ, ਘਿਓ ਅਤੇ ਸੁੱਕੇ ਮੇਵੇ ਦੇ ਬਰਾਬਰ, ਜਾਣੋ ਇਸ ਦੇ ਫਾਇਦੇ

ਮੁੰਬਈ—ਮੂੰਗਫਲੀ ਇੱਕ ਅਜਿਹਾ ਆਹਾਰ ਹੈ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਅਤੇ ਆਮ ਆਦਮੀ ਇਸ ਨੂੰ ਆਸਾਨੀ ਨਾਲ ਖਰੀਦ ਕੇ ਖਾ ਸਕਦਾ ਹੈ। ਸਿਹਤ ਮਾਹਰਾਂ ਦੀ ਮੰਨੀਏ ਤਾਂ ਦਿਲ ਦੀਆਂ ਬੀਮਾਰੀਆਂ ਖਾਸ ਕਰਕੇ ਦਿਲ ਦੇ ਦੌਰੇ ''ਚ ਫਾਇਦੇਮੰਦ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ, ਕੋਲੇਸਟਰੋਲ ਦੇ ਪੱਧਰ ਨੂੰ ਘੱਟ ਕਰਦੀ ਹੈ, ਪੱਥਰੀ ''ਚ ਰੋਕਥਾਮ, ਦੰਦਾਂ ਅਤੇ ਹੱਡੀਆਂ ਦੇ ਲਈ ਫਾਇਦੇਮੰਦ ਹੀ ਨਹੀਂ ਬਲਕਿ ਪੇਟ ਸੰਬੰਧੀ ਬੀਮਾਰੀਆਂ ਅਤੇ ਸ਼ੂਗਰ ਦੇ ਰੋਗੀਆ ਦੇ ਲਈ ਵੀ ਫਾਇਦੇਮੰਦ ਹੈ।
1. ਸਰਦੀਆਂ ''ਚ ਜੇਕਰ ਚਮੜੀ ਫੱਟ ਗਈ ਹੈ ਤਾਂ ਮੂੰਗਫਲੀ ਦੇ ਤੇਲ ''ਚ ਦੁੱਧ ਅਤੇ ਗੁਲਾਬ ਜਲ ਮਿਲਾਓ। ਇਸਦੇ ਬਾਅਦ ਇਸ ਨਾਲ ਮਾਲਿਸ਼ ਕਰਨ ਨਾਲ ਚਮੜੀ ਨਰਮ ਹੋ ਜਾਂਦੀ ਹੈ।
2. ਮੂੰਗਫਲੀ ਮੋਨੋਸੈਚੁਰੇਟੇਡ ਫੈਟ ਹੁੰਦੀ ਹੈ ਇਹ ਵਜ੍ਹਾਂ ਹੈ ਕਿ ਇਸ ਨੂੰ ਖਾਣ ਨਾਲ ਕੋਲੇਸਟਰੋਲ ਪੱਧਰ ਘੱਟ ਹੁੰਦਾ ਹੈ। ਇਹ ਹੀ ਨਹੀਂ ਇਹ ਸਾਡੀਆਂ ਧਮਨੀਆਂ ਦੇ ਲਈ ਫਾਇਦੇਮੰਦ ਹੈ।
3. ਦੰਦਾਂ ਅਤੇ ਹੱਡੀਆਂ ਅਤੇ ਦਿਲ ਦੀਆਂ ਬੀਮਾਰੀਆਂ ''ਚ ਮੂੰਗਫਲੀ ਫਾਇਦੇਮੰਦ ਮੰਨੀ ਜਾਂਦੀ ਹੈ। ਬੱਚਿਆਂ ਨੂੰ ਦੁੱਧ ਪਿਲਾਉਂਣ ਵਾਲੀਆਂ ਔਰਤਾਂ ਨੂੰ ਮੂੰਗਫਲੀ ਖਾਣੀ ਚਾਹੀਦੀ ਹੈ ਇਸ ਨਾਲ ਦੁੱਧ ਦੀ ਮਾਤਰਾ ਵੱਧ ਦੀ ਹੈ।
4. ਪੇਟ ਸੰਬੰਧੀ ਬੀਮਾਰੀਆਂ ਦੇ ਇਲਾਜ ਦੇ ਲਈ ਮੂੰਗਫਲੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ।
5. ਮੂੰਗਫਲੀ ''ਚ ਮੈਗਨੀਜ਼ ਤੱਤ ਪਾਇਆ ਜਾਂਦਾ ਹੈ ਇਸ ਨਾਲ ਬਲੱਡ ਸ਼ੂਗਰ ਕੰਟਰੋਲ ਹੁੰਦੀ ਹੈ ।
-ਮੂੰਗਫਲੀ ਖਾਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
1. ਇਸ ਗੱਲ ਦਾ ਧਿਆਨ ਰੱਖੋ ਕਿ ਨਮਕ ਲੱਗੀ ਮੂੰਗਫਲੀ ਜ਼ਿਆਦਾ ਨਾ ਖਾਓ। ਇਸ ਨਾਲ ਸਰੀਰ ''ਚ ਜ਼ਿਆਦਾ ਕੈਲੋਰੀ ਪਹੁੰਚ ਜਾਵੇਗੀ।
2. ਜੇਕਰ ਅਸਿਡਿਟੀ (ਗੈਸ) ਦੀ ਸਮੱਸਿਆ ਹੈ ਤਾਂ ਮੂੰਗਫਲੀ ਨੂੰ ਚਿੱਥ ਕੇ ਖਾਓ।
3. ਦਮੇ ਅਤੇ ਪੀਲੀਏ ਦੀ ਬੀਮਾਰੀ ਅਤੇ ਗੈਸ ਦੀ ਸਮੱਸਿਆ ਨਾਲ ਪੀੜਤ ਲੋਕਾਂ ਨੂੰ ਮੂੰਗਫਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
4. ਮੂੰਗਫਲੀ ਦੀ ਸਿਮਿਤ ਮਾਤਰਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ।


Related News