ਹੱਥਾਂ-ਪੈਰਾਂ ਦੀ ਰੁੱਖੀ ਚਮੜੀ ਦੀ ਸਮੱਸਿਆ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ
Monday, Oct 23, 2017 - 11:53 AM (IST)
ਨਵੀਂ ਦਿੱਲੀ— ਹੱਥਾਂ ਨੂੰ ਨਰਮ ਬਣਾਉਣ ਲਈ ਡਾਈਟ ਵਿਚ ਇਹ ਫਲ, ਦੁੱਧ ਅਤੇ ਪਾਣੀ ਆਦਿ ਦੀ ਵਰਤੋ ਜ਼ਿਆਦਾ ਕਰੋ। ਨਾਲ ਹੀ ਕੁਦਰਤੀ ਉਪਾਅ ਵੀ ਅਜਮਾਉਣੇ ਚਾਹੀਦੇ ਹਨ। ਇਨ੍ਹਾਂ ਦੀ ਵਰਤੋਂ ਕਰਨ ਨਾਲ ਚਮੜੀ ਨੂੰ ਨੁਕਸਾਨ ਵੀ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕੁਦਰਤੀ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਹਾਡੇ ਹੱਥਾਂ ਹਮੇਸ਼ਾ ਨਰਮ ਬਣੇ ਰਹਿਣਗੇ।
1. ਗਾਜਰ
ਗਾਜਰ ਬਹੁਤ ਹੀ ਚੰਗਾ ਕੁਦਰਤੀ ਕਲੀਂਜਰ ਹੈ। ਗਾਜਰ ਦਾ ਜੂਸ ਪੀਣ ਅਤੇ ਸਲਾਦ ਦੀ ਤਰ੍ਹਾਂ ਇਸ ਨੂੰ ਖਾਣੇ ਵਿਚ ਸ਼ਾਮਲ ਕਰਨ ਨਾਲ ਚਮੜੀ ਦਾ ਰੁੱਖਾਪਨ ਦੂਰ ਹੋ ਜਾਂਦਾ ਹੈ। ਗਾਜਰ ਦਾ ਰਸ ਸ਼ਹਿਦ ਵਿਚ ਮਿਲਾ ਕੇ ਹੱਥਾਂ 'ਤੇ ਲਗਾ ਕੇ ਡੈੱਡ ਸਕਿਨ ਦੂਰ ਹੋ ਜਾਂਦੀ ਹੈ ਅਤੇ ਚਮੜੀ ਦਾ ਰੁੱਖਾਪਨ ਵੀ ਘੱਟ ਹੋਣ ਲੱਗਦਾ ਹੈ।
2. ਪਾਣੀ
ਸਰੀਰ ਵਿਚ ਪਾਣੀ ਦੀ ਕਮੀ ਹੋਣ 'ਤੇ ਹੱਥਾਂ ਪੈਰਾਂ ਦੀ ਚਮੜੀ ਵਿਚ ਰੁੱਖਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਰੋਜ਼ਾਨਾ ਦਿਨ ਵਿਚ ਭਰਪੂਰ ਮਾਤਰਾ ਵਿਚ ਪਾਣੀ ਪੀਓ। ਇਹ ਸਰੀਰ ਲਈ ਵੀ ਚੰਗਾ ਹੁੰਦਾ ਹੈ ਅਤੇ ਇਸ ਨਾਲ ਚਮੜੀ ਵੀ ਬਰਕਰਾਰ ਰਹਿੰਦੀ ਹੈ।
3. ਨਿੰਬੂ
ਨਿੰਬੂ ਵਿਚ ਵਿਟਾਮਿਨ ਸੀ ਹੁੰਦਾ ਹੈ। ਇਹ ਬਹੁਤ ਹੀ ਚੰਗਾ ਬਿਊਟੀ ਪ੍ਰੋਡਕਟ ਹੈ। ਇਸ ਨੂੰ ਸਲਾਦ ਦੇ ਨਾਲ ਖਾਓ। ਇਸ ਤੋਂ ਇਲਾਵਾ ਸ਼ਹਿਦ, ਖੀਰੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਹੱਥਾਂ 'ਤੇ ਲਗਾਓ।
4. ਦਹੀਂ
ਦਹੀਂ ਰੁੱਖਾਪਨ ਦੂਰ ਕਰਨ ਦਾ ਸਭ ਤੋਂ ਚੰਗਾ ਉਪਾਅ ਹੈ। ਹੱਥਾਂ ਦੀ ਨਮੀ ਨੂੰ ਬਰਕਰਾਰ ਰੱਖਣ ਲਈ ਦਹੀਂ ਦਾ ਪੈਕ ਹੱਥਾਂ 'ਤੇ ਲਗਾਓ ਅਤੇ ਇਸ ਨਾਲ ਹੀ ਖਾਣੇ ਵਿਚ ਦਹੀਂ ਨੂੰ ਸ਼ਾਮਲ ਕਰੋ।
