ਇਸ ਤਰ੍ਹਾਂ ਕਰੋ ਘਰ ''ਚ ਹੇਅਰ ਸਪਾ

10/17/2018 12:19:17 PM

ਮੁੰਬਈ (ਬਿਊਰੋ)— ਜ਼ਿਆਦਾਤਰ ਲੜਕੀਆਂ ਨੂੰ ਲੰਬੇ, ਸੰਘਣੇ ਅਤੇ ਖੂਬਸੂਰਤ ਵਾਲ ਬਹੁਤ ਪਸੰਦ ਹੁੰਦੇ ਹਨ। ਇਹ ਖੂਬਸੂਰਤ ਵਾਲ ਉਨ੍ਹਾਂ ਦੀ ਲੁੱਕ ਨੂੰ ਹੋਰ ਖਾਸ ਬਣਾਉਂਦੇ ਹਨ। ਕੁਝ ਲੜਕੀਆਂ ਦੇ ਵਾਲ ਕੁਦਰਤੀ ਤੌਰ 'ਤੇ ਖੂਬਸੂਰਤ ਹੁੰਦੇ ਹਨ, ਜਦਕਿ ਕੁਝ ਲੜਕੀਆਂ ਵਾਲਾਂ ਨੂੰ ਵਧੀਆ ਬਣਾਉਣ ਲਈ ਪਾਰਲਰ 'ਚ ਹਜ਼ਾਰਾਂ ਪੈਸੇ ਖਰਚ ਕਰਦੀਆਂ ਹਨ। ਉਹ ਵਾਲਾਂ ਨੂੰ ਹੇਅਰ ਸਪਾ ਕਰਵਾਉਂਦੀਆਂ ਹਨ। ਜੇ ਤੁਸੀਂ ਚਾਹੋ ਤਾਂ ਘਰ 'ਚ ਹੀ ਹੇਅਰ ਸਪਾ ਕਰਕੇ ਵਾਲਾਂ ਨੂੰ ਖੂਬਸੂਰਤ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ 'ਚ ਹੇਅਰ ਸਪਾ ਕਰਨ ਬਾਰੇ ਦੱਸਣ ਜਾ ਰਹੇ ਹਾਂ।
1. ਮਾਲਿਸ਼
ਜੈਤੂਨ ਦਾ ਤੇਲ ਨੂੰ ਕੋਸਾ ਕਰਕੇ ਆਪਣੇ ਵਾਲਾਂ 'ਤੇ ਲਗਾਓ ਅਤੇ ਲਗਭਗ 10-15 ਮਿੰਟ ਲਈ ਆਪਣੇ ਵਾਲਾਂ ਦੀ ਮਾਲਿਸ਼ ਕਰੋ। ਇਸ ਤੇਲ ਨੂੰ ਅੱਧਾ ਘੰਟਾ ਆਪਣੇ ਵਾਲਾਂ 'ਚ ਲੱਗਾ ਰਹਿਣ ਦਿਓ।
2. ਸਟੀਮਿੰਗ
ਹੁਣ ਤੌਲੀਏ ਨੂੰ ਗਰਮ ਪਾਣੀ 'ਚ ਭਿਉ ਕੇ ਨਿਚੋੜ ਲਓ ਅਤੇ ਇਸ ਨਾਲ ਵਾਲਾਂ ਨੂੰ ਕਵਰ ਕਰ ਲਓ। ਜਦੋਂ ਤੌਲੀਆ ਠੰਡਾ ਹੋ ਜਾਵੇ ਤਾਂ ਦੁਬਾਰਾ ਇਹੀ ਕਿਰਿਆ 5-6 ਵਾਰੀ ਕਰੋ।
3. ਸ਼ੈਂਪੂ
ਵਾਲਾਂ ਨੂੰ ਸਟੀਮ ਦੇਣ ਪਿੱਛੋਂ ਸ਼ੈਂਪੂ ਨਾਲ ਧੋ ਲਓ। ਵਾਲਾਂ ਨੂੰ ਕੋਸੇ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਕਿਉਂਕਿ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ।
4. ਹੇਅਰ ਮਾਸਕ
ਮਾਸਕ ਲਗਾਉਣ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਸੈਂਪੂ ਪਿੱਛੋਂ ਵਾਲਾਂ 'ਤੇ ਮਾਸਕ ਜ਼ਰੂਰ ਲਗਾਓ। ਇਸ ਤਰ੍ਹਾਂ ਕਰਨ ਨਾਲ ਵਾਲ ਚਮਕਦਾਰ ਹੁੰਦੇ ਹਨ।


Related News