Beauty Tips : ਵਾਲਾਂ ਨੂੰ ਚਮਕਦਾਰ ਬਣਾਉਣ ਲਈ ਲਾਓ ਇਹ ‘ਹੇਅਰ ਮਾਸਕ’, ਵਧੇਗੀ ਖ਼ੂਬਸੂਰਤੀ

11/22/2020 5:35:49 PM

ਜਲੰਧਰ (ਬਿਊਰੋ) - ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਚਮਕਦਾਰ ਵਾਲਾਂ ਨੂੰ ਪਸੰਦ ਕਰਦੀਆਂ ਹਨ। ਕੁੜੀਆਂ ਆਪਣੇ ਵਾਲਾਂ ਨੂੰ ਚਮਕਦਾਰ ਬਣਾਉਣ ਲਈ ਬਹੁਤ ਸਾਰੇ ਤਰੀਕੇ ਵਰਤਣ ਦੇ ਨਾਲ-ਨਾਲ ਅਲੱਗ-ਅਲੱਗ ਸ਼ੈਪੂ ਵਰਤਦੀਆਂ ਹਨ। ਕਈ ਲੋਕ ਤਾਂ ਬਿਊਟੀ ਟ੍ਰੀਟਮੈਂਟ ਦਾ ਵੀ ਸਹਾਰਾ ਲੈਂਦੇ ਹਨ, ਜਿਸ ਦੇ ਬਾਵਜੂਦ ਕੁੜੀਆਂ ਦੇ ਵਾਲਾਂ 'ਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਹੇਅਰ ਮਾਸਕ ਦੀ ਵਰਤੋਂ ਕਰ ਸਕਦੇ ਹੋ। ਆਓ ਹੁਣ ਜਾਣਦੇ ਹਾਂ ਇਸ ਹੇਅਰ ਮਾਸਕ ਦੇ ਬਾਰੇ... 

ਸਮੱਗਰੀ
- 2 ਅੰਡੇ 
- 2 ਵੱਡੇ ਚਮਚ ਨਿੰਬੂ ਦਾ ਰਸ
- 2 ਵੱਡੇ ਚਮਚ ਦਹੀਂ
- 2 ਵੱਡੇ ਚਮਚ ਸ਼ਹਿਦ

ਪੜ੍ਹੋ ਇਹ ਵੀ ਖਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ

ਪੜ੍ਹੋ ਇਹ ਵੀ ਖਬਰ - Health : ਥਾਇਰਾਇਡ ਦੇ ਮਰੀਜ਼ਾਂ ਲਈ ਖ਼ਾਸ ਖ਼ਬਰ, ਜਾਣੋ ਕੀ ਖਾਈਏ ਤੇ ਕਿਸ ਚੀਜ਼ ਤੋਂ ਰੱਖੀਏ ਪਰਹੇਜ਼

PunjabKesari

ਇੰਝ ਕਰੋ ਵਰਤੋਂ 
1. ਸਭ ਤੋਂ ਪਹਿਲਾਂ ਇਕ ਕੋਲੀ 'ਚ ਅੰਡੇ ਤੋੜ ਲਓ। 
2. ਹੁਣ ਇਸ 'ਚ ਦਹੀਂ, ਨਿੰਬੂ ਦਾ ਰਸ ਅਤੇ ਸ਼ਹਿਦ ਪਾ ਕੇ ਇਸਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਮਿਸ਼ਰਨ ਨੂੰ ਤੁਸੀਂ ਕਿਸੇ ਮਿਕਚਰ 'ਚ ਪੈ ਕੇ ਵੀ ਮਿਕਸ ਕਰ ਸਕਦੇ ਹੋ।
3. ਹੁਣ ਤਿਆਰ ਕੀਤੇ ਇਸ ਪੇਸਟ ਨੂੰ ਆਪਣੇ ਵਾਲਾਂ 'ਚ ਚੰਗੀ ਤਰ੍ਹਾਂ ਲਗਾ ਲਓ। ਫਿਰ ਅੱਧੇ ਘੰਟੇ ਬਾਅਦ ਸਾਦੇ ਪਾਣੀ ਨਾਲ ਤੁਸੀਂ ਆਪਣੇ ਵਾਲਾਂ ਨੂੰ ਧੋ ਲਓ।
4. ਅਜਿਹਾ ਕਰਨ ਤੋਂ ਬਾਅਦ ਤੁਹਾਡੇ ਵਾਲ ਚਮਕਦਾਰ ਹੋ ਜਾਣਗੇ। ਇਸ ਦੀ ਹਫ਼ਤੇ ’ਚ ਇਕ ਵਾਰ ਵਰਤੋਂ ਜ਼ਰੂਰ ਕਰੋ।

ਪੜ੍ਹੋ ਇਹ ਵੀ ਖਬਰ - Beauty Tips : Upper lips ਦੇ ਅਣਚਾਹੇ ਵਾਲਾਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਪੜ੍ਹੋ ਇਹ ਵੀ ਖਬਰ -  Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

PunjabKesari


rajwinder kaur

Content Editor

Related News