Hair Care: ਵਾਲਾਂ ਦੀ ਚਿਪਚਿਪਾਹਟ ਨੂੰ ਮਿੰਟਾਂ ''ਚ ਦੂਰ ਕਰਨਗੇ ਇਹ ਟਿਪਸ

Sunday, Aug 07, 2022 - 04:28 PM (IST)

ਨਵੀਂ ਦਿੱਲੀ- ਲੰਬੇ, ਖੂਬਸੂਰਤ ਅਤੇ ਚਮਕਦਾਰ ਵਾਲ ਕਿਸੇ ਵੀ ਔਰਤ ਦੀ ਸੁੰਦਰਤਾ 'ਚ ਚਾਰ ਚੰਦ ਲਗਾ ਸਕਦੇ ਹਨ ਪਰ ਬਦਲਦੇ ਮੌਸਮ ਦਾ ਅਸਰ ਸਕਿਨ ਦੇ ਨਾਲ-ਨਾਲ ਵਾਲਾਂ 'ਤੇ ਵੀ ਪੈਂਦਾ ਹੈ। ਅਜਿਹੇ 'ਚ ਵਾਲ ਬਹੁਤ ਜ਼ਿਆਦਾ ਚਿਪਚਿਪੇ ਹੋ ਜਾਂਦੇ ਹਨ ਜੋ ਦੇਖਣ 'ਚ ਬਹੁਤ ਹੀ ਬੁਰੇ ਲੱਗਦੇ ਹਨ ਅਤੇ ਇਸ ਨਾਲ ਕੋਈ ਹੇਅਰ ਸਟਾਈਲ ਨਹੀਂ ਬਣਾ ਸਕਦੇ। ਵਾਲਾਂ ਤੋਂ ਅਜ਼ੀਬ ਜਿਹੀ ਬਦਬੂ ਵੀ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਚਿਪਚਿਪੇ ਵਾਲ ਮੁਹਾਸੇ, ਸਿੱਕਰੀ ਅਤੇ ਵਾਲ ਝੜਨ ਦਾ ਕਾਰਨ ਵੀ ਬਣਦੇ ਹਨ।
ਗਰਮੀਆਂ 'ਚ ਆਇਲ ਗਰੈਂਡਸ ਤੋਂ ਜ਼ਿਆਦਾ ਐਕਟਿਵ ਹੋਣ ਕਾਰਨ ਅਜਿਹਾ ਹੁੰਦਾ ਹੈ। ਸੀਬਮ ਦੇ ਸਿਰ ਦੀ ਸਕਿਨ 'ਤੇ ਜਮ੍ਹਣ ਨਾਲ ਵਾਲ ਚਿਪਚਿਪੇ ਹੋ ਜਾਂਦੇ ਹਨ। 
ਵਾਲਾਂ ਦੇ ਚਿਪਚਿਪੇ ਹੋਣ ਕਾਰਨ ਹਾਰਮੋਨ ਬਦਲਾਅ ਅਤੇ ਸਟਰੈੱਸ ਵੀ ਹੁੰਦਾ ਹੈ। ਹਾਲਾਂਕਿ ਵਾਲਾਂ ਦੀ ਚਿਪਚਿਪਾਹਟ ਦੂਰ ਕਰਨ ਲਈ ਔਰਤਾਂ ਚੰਗੀ ਤਰ੍ਹਾਂ ਸ਼ੈਂਪੂ ਅਤੇ ਹੇਅਰ ਪ੍ਰਾਡੈਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਕੁਝ ਦੇਰ 'ਚ ਹੀ ਆਇਲ ਵਾਪਸ ਆ ਜਾਂਦਾ ਹੈ। ਜੇਕਰ ਤੁਸੀਂ ਇਸ ਤੋਂ ਨਿਜ਼ਾਤ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਟਿਪਸ ਅਪਣਾਉਣੇ ਹੋਣਗੇ।

PunjabKesari
ਵਾਲਾਂ ਨੂੰ ਵਾਰ-ਵਾਰ ਟਚ ਨਾ ਕਰੋ।
ਹਮੇਸ਼ਾ ਲੜਕੀਆਂ ਵਾਲਾਂ ਨੂੰ ਵਾਰ-ਵਾਰ ਟਚ ਕਰਦੀਆਂ ਹਨ ਜਿਸ ਨਾਲ ਉਨ੍ਹਾਂ ਦੇ ਹੱਥਾਂ ਦਾ ਆਇਲ ਵਾਲਾਂ 'ਚ ਲੱਗ ਜਾਂਦਾ ਹੈ ਅਤੇ ਵਾਲ ਚਿਪਚਿਪੇ ਹੋ ਜਾਂਦੇ ਹਨ, ਅੰਤ: ਆਪਣੇ ਵਾਲਾਂ ਨੂੰ ਵਾਰ-ਵਾਰ ਟਚ ਕਰਨਾ ਬੰਦ ਕਰ ਦਿਓ। ਇਸ ਤੋਂ ਇਲਾਵਾ ਵਾਲਾਂ 'ਚ ਸਾਫ ਕੰਘੀ ਦਾ ਹੀ ਇਸਤੇਮਾਲ ਕਰੋ ਅਤੇ ਆਪਣੀ ਕੰਘੀ ਨੂੰ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਜ਼ਰੂਰ ਧੋਣ ਦੀ ਆਦਤ ਪਾਓ।
ਸਹੀ ਸ਼ੈਂਪੂ ਹੀ ਚੁਣੋ
ਗਰਮੀਆਂ 'ਚ ਵਾਲ ਜਲਦੀ ਚਿਪਚਿਪੇ ਹੋ ਜਾਂਦੇ ਹਨ, ਇਸ ਲਈ ਵਾਲਾਂ ਨੂੰ ਹਫਤੇ 'ਚ ਘੱਟ ਤੋਂ ਘੱਟ 3 ਵਾਰ ਧੋਣੇ ਚਾਹੀਦੇ ਹਨ ਅਤੇ ਮਾਇਸਚੁਰਾਈਜ਼ਰ ਰਹਿਤ ਸ਼ੈਂਪੂ ਇਸਤੇਮਾਲ ਕਰੋ। ਤਾਂ ਜੋ ਤੁਹਾਡੇ ਵਾਲ ਜਲਦੀ ਆਇਲੀ ਨਾ ਹੋਣ। ਇਸ ਤੋਂ ਇਲਾਵਾ ਵਾਲਾਂ ਨੂੰ ਹਮੇਸ਼ਾ ਠੰਡੇ ਪਾਣੀ ਨਾਲ ਵਾਸ਼ ਕਰੋ ਅਤੇ ਕੰਡੀਸ਼ਨਰ ਨਜ਼ਰਅੰਦਾਜ਼ ਕਰੋ। 

PunjabKesari
ਵਾਲਾਂ ਨੂੰ ਕਵਰ ਕਰੋ
ਗਰਮੀਆਂ 'ਚ ਵਾਲਾਂ ਨੂੰ ਧੁੱਪ ਅਤੇ ਉਸ ਦੀ ਤਪਿਸ਼ ਤੋਂ ਬਚਾਉਣ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਸਕਾਰਫ਼ ਜਾਂ ਛੱਤਰੀ ਦਾ ਇਸਤੇਮਾਲ ਕਰੋ। ਧੂੜ-ਮਿੱਟੀ ਨਾਲ ਵੀ ਵਾਲ ਗੰਦੇ ਅਤੇ ਆਇਲੀ ਹੋ ਜਾਂਦੇ ਹਨ, ਅਜਿਹਾ ਕਰਨ ਨਾਲ ਤੁਹਾਡਾ ਬਚਾਅ ਰਹੇਗਾ।

PunjabKesari
ਖੁਰਾਕ 'ਚ ਸ਼ਾਮਲ ਕਰੋ ਪ੍ਰੋਟੀਨ 
ਵਾਲਾਂ ਨੂੰ ਹੈਲਦੀ ਅਤੇ ਮਜ਼ਬੂਤ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਖੁਰਾਕ ਲਓ, ਕਿਉਂਕਿ ਪ੍ਰੋਟੀਨ ਦੀ ਘਾਟ ਨਾਲ ਵਾਲ ਬੇਜਾਨ ਅਤੇ ਆਇਲੀ ਹੋ ਜਾਂਦੇ ਹਨ। ਆਪਣੀ ਖੁਰਾਕ 'ਚ ਮੱਛੀ, ਆਂਡਾ,ਸੋਇਆਬੀਨ, ਦਾਲਾਂ ਅਤੇ ਹਰੀਆਂ ਸਬਜ਼ੀਆਂ ਭਰਪੂਰ ਮਾਤਰਾ 'ਚ ਸ਼ਾਮਲ ਕਰੋ ਅਤੇ ਬਾਡੀ ਨੂੰ ਹਾਈਡ੍ਰੇਟ ਰੱਖਣ ਲਈ ਦਿਨ 'ਚ ਖੂਬ ਸਾਰਾ ਪਾਣੀ ਪੀਓ।


Aarti dhillon

Content Editor

Related News