Cooking tips: ਵਿਟਾਮਿਨ ਸੀ ਨਾਲ ਭਰਪੂਰ ਹੁੰਦੈ ਅਮਰੂਦ, ਜਾਣੋ ਇਸ ਦੀ ਚਟਨੀ ਬਣਾਉਣ ਦੀ ਵਿਧੀ

07/27/2021 3:11:43 PM

ਨਵੀਂ ਦਿੱਲੀ- ਅਮਰੂਦ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਤਿਆਰ ਕੀਤੀ ਚਟਨੀ ਖਾਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ​ਹੁੰਦੀ ਹੈ। ਇਸ ਦੇ ਨਾਲ ਹੀ ਵਿਅਕਤੀ ਨੂੰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਵੀ ਮਿਲਦੀ ਹੈ।
ਇਹ ਖਾਣ ਵਿਚ ਥੋੜ੍ਹੀ ਖੱਟੀ ਅਤੇ ਮਿੱਠੀ ਹੁੰਦੀ ਹੈ। ਇਹ ਪਾਚਨ ਕਿਰਿਆ ਨੂੰ ਸਹੀ ਰੱਖ ਕੇ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਠੀਕ ਕਰਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ…
ਜ਼ਰੂਰੀ ਸਮੱਗਰੀ
ਅਮਰੂਦ- 1 ਪੱਕਿਆ  ਹੋਇਆ
ਜੀਰਾ- 1/4 ਚਮਚਾ
ਲਸਣ- 8-10 ਕਲੀਆਂ 
ਖੰਡ- 2 ਚਮਚੇ
ਹਰੀ ਮਿਰਚ-.2
ਧਨੀਆ- 2 ਚਮਚੇ (ਬਾਰੀਕ ਕੱਟਿਆ ਹੋਇਆ)
ਨਿੰਬੂ- 1/2
ਲੂਣ ਸੁਆਦ ਅਨੁਸਾਰ
ਚਟਨੀ ਬਣਾਉਣ ਦਾ ਤਰੀਕਾ
ਪਹਿਲਾਂ ਅਮਰੂਦ ਨੂੰ ਧੋ ਕੇ ਕੱਟ ਲਓ। ਫਿਰ ਇਸ ਦੇ ਬੀਜ ਕੱਢ ਲਓ। ਹੁਣ ਇਕ ਕੌਲੀ ਵਿਚ ਨਿੰਬੂ ਤੋਂ ਇਲਾਵਾ ਸਭ ਕੁਝ ਮਿਲਾਓ। ਹੁਣ ਸਾਰੀਆਂ ਚੀਜ਼ਾਂ ਨੂੰ ਪੀਸ ਲਓ ਅਤੇ ਇਕ ਪੇਸਟ ਬਣਾ ਲਓ। ਤਿਆਰ ਕੀਤੇ ਪੇਸਟ ਵਿਚ ਨਿੰਬੂ ਦਾ ਰਸ ਮਿਲਾਓ ਅਤੇ ਮਿਕਸ ਕਰੋ। ਤੁਹਾਡੀ ਅਮਰੂਦ ਦੀ ਚਟਨੀ ਬਣ ਕੇ ਤਿਆਰ ਹੈ।


Aarti dhillon

Content Editor

Related News