ਫਾਫੜਾ ਖਾਣ ਦੇ ਸ਼ੌਕੀਨ ਬਣਾਓ ਗੋਲਡਨ ਸਟੀਕਸ

03/15/2018 3:40:55 PM

ਜਲੰਧਰ— ਸਨੈਕਸ ਦੀ ਤਰ੍ਹਾਂ ਖਾਧੇ ਜਾਣ ਵਾਲੇ ਫਾਫੜਾ ਨੂੰ ਤੁਸੀਂ ਇਸ ਤਰ੍ਹਾਂ ਬਣਾ ਕੇ ਵੀ ਖਾ ਸਕਦੇ ਹੋ। ਇਸ ਨੂੰ ਸਬਜ਼ੀਆਂ ਅਤੇ ਚੀਜ਼ ਨਾਲ ਵੀ ਪਕਾ ਕੇ ਇਸ ਦੇ ਟੇਸਟ ਨੂੰ ਵੱਖਰਾ ਟਵੀਸਟ ਦਿੱਤਾ ਜਾ ਸਕਦਾ ਹੈ। ਤੁਸੀਂ ਇਸ ਨੂੰ ਓਵਨ 'ਚ ਬਹੁਤ ਆਸਾਨੀ ਨਾਲ ਬਣਾ ਕੇ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਫਾਫੜਾ - 80 ਗ੍ਰਾਮ
ਪਿਆਜ਼ - 2
ਜਲਪਾਈਨੋਸ - 2-3
ਹਰੀ ਮਿਰਚ - 1
ਚਿੱਲੀ ਫਲੈਕਸ - 1 ਚੱਮਚ
ਪ੍ਰੋਸੇਸਡ ਚੀਜ਼ - 1 ਕੱਪ
ਚਾਟ ਮਸਾਲਾ - 1 ਚੁੱਟਕੀ
ਲਾਲ ਅਤੇ ਪੀਲੀ ਸ਼ਿਮਲਾ ਮਿਰਚ
ਵਿਧੀ—
1. ਸਭ ਤੋਂ ਪਹਿਲਾਂ ਪਿਆਜ਼, ਹਰੀ ਮਿਰਚ, ਲਾਲ ਅਤੇ ਪੀਲੇ ਸ਼ਿਮਲਾ ਮਿਰਚ ਨੂੰ ਕੱਟ ਕੇ ਇਕੱਠੇ ਮਿਲਾਓ।
2. ਹੁਣ ਜਲਪਾਈਨੋਸ ਨੂੰ ਕੱਟ ਕੇ ਇਕ ਪਾਸੇ ਰੱਖ ਦਿਓ।
3. ਫਿਰ ਫਾਫੜਾ ਨੂੰ ਓਵਨ ਪਰੂਫ ਪਲੇਟ ਵਿਚ ਫੈਲਾਓ।
4. ਹੁਣ ਫਾਫੜਾ ਦੇ 'ਤੇ ਕੱਟੀ ਹੋਈ ਸਬਜ਼ੀਆਂ, ਕੱਟੀ ਹੋਈ ਜਲਪਾਈਨੋਸ, ਚਾਟ ਮਸਾਲਾ, ਚਿੱਲੀ ਫਲੈਕਸ ਪਾ ਕੇ ਅੰਤ 'ਚ ਇਸ 'ਤੇ ਪ੍ਰੋਸੇਸਡ ਚੀਜ਼ ਪਾਓ।
5. ਹੁਣ ਫਿਰ ਇਸ ਦੇ 'ਤੇ ਫਾਫੜਾ ਪਾਓ ਅਤੇ ਇਸ ਪਰਿਕਿਰਿਆ ਨੂੰ ਦੁਬਾਰਾ ਦੋਹਰਾਓ।
6. ਇਸ ਤੋ ਬਾਅਦ ਇਸ ਨੂੰ ਓਵਨ ਵਿਚ 200 ਡਿਗਰੀ ਸੀ 'ਤੇ ਚੀਜ਼ ਦੇ ਮੈਲਟ ਹੋਣ ਤੱਕ ਬੇਕ ਕਰੋ।
7. ਗੋਲਡਨ ਸਟਿਕਸ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।


Related News