ਇਨ੍ਹਾਂ ਥਾਵਾਂ ''ਤੇ ਜਾਣ ਤੋਂ ਪਹਿਲਾ ਇਕ ਬਾਰ ਜ਼ਰੂਰ ਸੋਚੋ

Saturday, Feb 25, 2017 - 04:44 PM (IST)

ਮੁੰਬਈ—ਦੁਨੀਆਂ ''ਚ ਘੁੰਮਣ-ਫਿਰਣ ਦੇ ਲਈ ਬਹੁਤ ਸਾਰੀਆਂ ਥਾਵਾਂ ਹਨ। ਕਈ ਥਾਵਾਂ ''ਤੇ ਗਰਮੀ ਬਹੁਤ ਹੁੰਦੀ ਹੈ ''ਤੇ ਕਈ ਥਾਵਾਂ ਸਰਦੀ ਬਹੁਤ ਹੁੰਦੀ ਹੈ। ਜੇਕਰ ਤੁਸੀਂ ਵੀ ਕਿਸੇ ਜਗ੍ਹਾ ''ਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਉਸ ਜਗ੍ਹਾ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲੈ ਕੇ ਜਾਓ। ਅੱਜ ਅਸੀਂ ਤੁਹਾਨੂੰ ਕੁੱਝ ਇਸ ਤਰ੍ਹਾਂ ਦੀ ਹੀ ਥਾਵਾਂ ਬਾਰੇ ਦੱਸਣ ਜਾਂ ਰਹੇ ਹਾਂ ਜਿੱਥੇ ਹਰ ਕਿਸੇ ਦਾ ਰਹਿਣਾ ਆਸਾਨ ਨਹੀਂ ਹੈ। 
1. ਸਭ ਤੋਂ ਗਰਮ ਸ਼ਹਿਰ
ਕੁਵੈਤ ਦੁਨੀਆਂ ਦਾ ਸਭ ਤੋਂ ਗਰਮ ਸ਼ਹਿਰ ਹੈ। ਇੱਥੇ ਔਸਤ ਤਾਪਮਾਨ 34.3 ਡਿਗਰੀ ਰਹਿੰਦਾ ਹੈ। 
2. ਸਭ ਤੋਂ ਸੁੱਕਾ ਸ਼ਹਿਰ
ਜੇਕਰ ਤੁਸੀਂ ਬਾਰਿਸ਼ ਦੇ ਸ਼ੌਕੀਨ ਹੋ ਤਾਂ ਇਸ ਸ਼ਹਿਰ ''ਚ ਸੋਚ ਸਮਝ ਕੇ ਹੀ ਜਾਓ। ਮਿਸਰ ਦੇ ਨੇੜੇ ਲੱਗਦੇ ਸ਼ਹਿਰਾਂ ਨੂੰ ਦੁਨੀਆਂ ਦੇ ਸਭ ਤੋਂ ਸੁੱਕੇ ਸ਼ਹਿਰ ਕਿਹਾ ਜਾਂਦਾ ਹੈ। ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। 
3. ਸਭ ਤੋਂ ਠੰਡਾ ਸ਼ਹਿਰ
ਰੂਸ ਦੇ ਯਾਕੁਤਸਕ ਸ਼ਹਿਰ ਨੂੰ ਸਭ ਤੋਂ ਠੰਡਾ ਸ਼ਹਿਰ ਮੰਨਿਆਂ ਜਾਂਦਾ ਹੈ। ਇਸ ਸ਼ਹਿਰ ''ਚ ਤਾਪਮਾਨ 51 ਡਿਗਰੀ ਤੋਂ ਵੀ ਘੱਟ ਹੋ ਜਾਂਦਾ ਹੈ। 
4. ਸਭ ਤੋਂ ਹਵਾਦਾਰ ਸ਼ਹਿਰ
ਨਿਊਜੀਲੈਂਡ ਦੇ ਵੈਲਿੰਗਟਨ ਸ਼ਹਿਰ ਨੂੰ ਦੁਨੀਆਂ ਦਾ ਸਭ ਤੋਂ ਹਵਾਦਾਰ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰ ''ਚ ਔਸਤ 29 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚਲਦੀ ਹੈ। 
5. ਸਭ ਤੋਂ ਉੱਚਾ ਸ਼ਹਿਰ
ਬੋਲੀਵੀਆ ਦਾ ਏਲਆਸਟੋ ਸ਼ਹਿਰ ਨੂੰ ਦੁਨੀਆਂ ਦਾ ਸਭ ਤੋਂ ਉੱਚਾ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸਾਗਰ ਤੋਂ 4150 ਦੀ ਉੱਚਾਈ ''ਤੇ ਸਥਿਤ ਹੈ।


Related News