ਖੂਬਸੂਰਤ ਪਰਦਿਆਂ ਨਾਲ ਘਰ ਨੂੰ ਦਿਓ ਨਵਾਂ ਲੁਕ

03/21/2017 3:58:54 PM

ਮੁੰਬਈ— ਪਰਦੇ ਘਰ ਦੇ ਅੰਦਰੂਨੀ ਹਿੱਸੇ ਦਾ ਖਾਸ ਹਿੱਸਾ ਹੁੰਦੇ ਹਨ। ਮੌਸਮ ਮੁਤਾਬਕ ਪਰਦਿਆਂ ਦੀ ਚੋਣ ਕਰਨੀ ਚਾਹੀਦੀ ਹੈ। ਗਰਮੀਆਂ ''ਚ ਕਾਟਨ, ਨੈੱਟ, ਫੁੱਲਦਾਰ ਪ੍ਰਿੰਟ ਵਾਲੇ ਪਰਦੇ ਲਗਾਉਣੇ ਚਾਹੀਦੇ ਹਨ। ਕਮਰੇ ਦੇ ਰੰਗ ਦੇ ਨਾਲ ਮੇਲ ਖਾਂਦੇ ਪਰਦੇ ਲਗਾ ਕੇ ਤੁਸੀਂ ਘਰ ਦੀ ਖੂਬਸੂਰਤੀ ਨੂੰ ਹੋਰ ਵਧਾ ਸਕਦੇ ਹੋ।
1. ਫਿੱਕਾ ਰੰਗ
ਘਰ ਛੋਟਾ ਹੋਵੇ ਤਾਂ ਗੂੜ੍ਹੇ ਰੰਗਾਂ ਦੀ ਥਾਂ ਫਿੱਕੇ ਰੰਗਾਂ ਦੇ ਪਰਦੇ ਲਗਾਉਣੇ ਚਾਹੀਦੇ ਹਨ। ਘਰ ''ਚ ਗੁਲਾਬੀ, ਸੁਰਮੀ, ਲੇਮਨ, ਅਸਮਾਨੀ ਰੰਗ ਦੇ ਪਰਦੇ ਲਗਾਓ।
2. ਮੌਸਮ ਮੁਤਾਬਕ ਹੀ ਫੈਬਰਿਕ ਚੁਣੋ
ਮੌਸਮ ਮੁਤਾਬਕ ਹੀ ਪਰਦਿਆਂ ਦਾ ਫੈਬਰਿਕ ਚੁਨਣਾ ਚਾਹੀਦਾ ਹੈ। ਸਰਦੀਆਂ ''ਚ ਭਾਰੇ ਅਤੇ ਗੂੜ੍ਹੇ ਰੰਗ ਦੇ ਅਤੇ ਗਰਮੀਆਂ ''ਚ ਫਿੱਕੇ ਰੰਗ ਦੇ ਪਰਦੇ ਚੰਗੇ ਲੱਗਦੇ ਹਨ।
3. ਪੋਮ-ਪਾਮ ਫੁੱਲ
ਫਿੱਕੇ ਰੰਗ ਦੇ ਪਰਦਿਆਂ ''ਤੇ ਵੱਖ-ਵੱਖ ਰੰਗਾਂ ਦੇ ਪੋਮ-ਪਾਮ ਫੁੱਲਾਂ ਦੇ ਨਾਲ ਵੀ ਤੁਸੀਂ ਪਰਦਿਆਂ ਨੂੰ ਨਵੀਂ ਲੁਕ ਦੇ ਸਕਦੇ ਹੋ। 
4. ਪ੍ਰਿੰਟ ਦੇ ਮੁਤਾਬਕ ਯੋਜਨਾ
ਘਰ ਦੇ ਫਰਨੀਚਰ ਮੁਤਾਬਕ ਦੋ ਰੰਗਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਫਿੱਕੇ ਨਾਲ ਗੂੜ੍ਹੇ ਰੰਗ ਦਾ ਪਰਦਾ ਮੈਚ ਕਰਕੇ ਪਰਦੇ ਲਗਾਓ।

Related News