ਪੁਰਾਣੀਆਂ ਅਤੇ ਬੇਕਾਰ ਚੀਜ਼ਾਂ ਨਾਲ ਘਰ ਨੂੰ ਦਿਓ ਨਵਾਂ ਲੁਕ

08/19/2017 2:01:16 PM

ਨਵੀਂ ਦਿੱਲੀ— ਸਾਰੇ ਘਰਾਂ ਵਿਚ ਪੁਰਾਣੀਆਂ ਅਤੇ ਬੇਕਾਰ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜਾਂ ਤਾਂ ਸੁੱਟ ਦਿੱਤਾ ਜਾਂਦਾ ਹੈ ਜਾਂ ਫਿਰ ਕਿਸੇ ਕੋਨੇ ਵਿਚ ਰੱਖ ਦਿੱਤਾ ਜਾਂਦਾ ਹੈ। ਅਜਿਹੇ ਵਿਚ ਇਨ੍ਹਾਂ ਬੇਕਾਰ ਚੀਜ਼ਾਂ ਨੂੰ ਕੱਢਣ ਦਾ ਸਮਾਂ ਆ ਗਿਆ ਹੈ। ਵੱਖ-ਵੱਖ ਬੇਕਾਰ ਚੀਜ਼ਾਂ ਨਾਲ ਤੁਸੀਂ ਘਰ ਦੇ ਲਈ ਕਈ ਕ੍ਰਿਏਟਿਵ ਚੀਜ਼ਾਂ ਬਣਾ ਸਕਦੇ ਹੋ ਜਿਸ ਨਾਲ ਘਰ ਨੂੰ ਵੀ ਆਕਰਸ਼ਕ ਲੁਕ ਮਿਲੇਗੀ। ਆਓ ਜਾਣਦੇ ਹਾਂ ਕਿਨਾਂ ਚੀਜ਼ਾਂ ਨੂੰ ਦੁਬਾਰਾਂ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ।
1. ਪੁਰਾਣਾ ਹੈਂਡਬੈਗ
ਔਰਤਾਂ ਕੋਲ ਕਈ ਹੈਂਡਬੈਗ ਹੁੰਦੇ ਹਨ ਜਿਨ੍ਹਾਂ ਨੂੰ ਉਹ ਕੁਝ ਦੇਰ ਲਈ ਵਰਤੋਂ ਕਰਨ ਤੋਂ ਬਾਅਦ ਕਿਸੇ ਕੋਨੇ ਵਿਚ ਰੱਖ ਦਿੰਦੀਆਂ ਹਨ। ਅਜਿਹੇ ਵਿਚ ਇਨ੍ਹਾਂ ਦੀ ਵਰਤੋਂ ਘਰ ਵਿਚ ਕਰਕੇ ਇਸ ਨੂੰ ਡੈਕੋਰੇਟ ਕੀਤਾ ਜਾ ਸਕਦਾ ਹੈ। ਇਨ੍ਹਾਂ ਹੈਂਡਬੈਗਸ ਵਿਚ ਆਰਟੀਫਿਸ਼ਿਅਲ ਫੁੱਲ ਲਗਾ ਕੇ ਦੀਵਾਰ 'ਤੇ ਟੰਗ ਸਕਦੇ ਹੋ।

PunjabKesari
2. ਕੱਚ ਦੀਆਂ ਬੋਤਲਾਂ
ਟਮੈਟੋ ਸਾਓਸ ਅਤੇ ਬੀਅਰ ਦੀਆਂ ਕੱਚ ਦੀਆਂ ਖਾਲੀ ਬੋਤਲਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਨਾਲ ਘਰ ਨੂੰ ਸਜਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ ਅਤੇ ਫੈਵੀਕੋਲ ਦੀ ਮਦਦ ਨਾਲ ਪੂਰੀ ਬੋਤਲ ਨੂੰ ਪੁਰਾਣੀ ਉਨ ਅਤੇ ਧਾਗੇ ਨਾਲ ਸਜਾ ਦਿਓ। ਫਿਰ ਇਨ੍ਹਾਂ ਬੋਤਲਾਂ ਨੂੰ ਫਲਾਵਰ ਪਾਟ ਦੀ ਤਰ੍ਹਾਂ ਵਰਤ ਸਕਦੇ ਹੋ।

PunjabKesari
3. ਪੁਰਾਣੇ ਟਾਇਰ
ਬਾਈਕ ਜਾਂ ਗੱਡੀ ਦੇ ਟਾਇਰ ਜਦੋਂ ਖਰਾਬ ਹੋ ਜਾਣ ਤਾਂ ਉਨ੍ਹਾਂ ਨੂੰ ਸੁੱਟੋ ਨਾ ਬਲਕਿ ਇਸ ਨਾਲ ਗਾਰਡਨ ਨੂੰ ਨਵਾਂ ਲੁਕ ਦਿਓ। ਇਸ ਲਈ ਟਾਇਰ 'ਤੇ ਗਹਿਰੇ ਰੰਗ ਨਾਲ ਪੇਂਟ ਕਰੋ ਅਤੇ ਗਾਰਡਨ ਵਿਚ ਰੱਖ ਕੇ ਉਸ ਵਿਚ ਮਿੱਟੀ ਭਰੋ। ਫਿਰ ਆਪਣੀ ਮਰਜੀ ਨਾਲ ਇਸ ਵਿਚ ਪੌਦੇ ਲਗਾਓ। ਤੁਸੀਂ ਚਾਹੋ ਤਾਂ ਟਾਇਰ ਨੂੰ ਸੋਫੇ ਦਾ ਆਕਾਰ ਵੀ ਦੇ ਸਕਦੇ ਹੋ।

PunjabKesari
4. ਬੇਕਾਰ ਡੀਵੀਡੀ
ਘਰਾਂ ਵਿਚ ਕਈ ਪੁਰਾਣੇ ਗਾਣਿਆਂ ਅਤੇ ਫਿਲਮਾਂ ਦੀਆਂ ਡੀਵੀਡੀ ਪਈਆਂ ਰਹਿੰਦੀਆਂ ਹਨ। ਇਨ੍ਹਾਂ ਦੀ ਵਰਤੋਂ ਕਰਕੇ ਫੋਟੋ ਫ੍ਰੇਮ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡਾਵੀਡੀ ਦੇ ਤੋਰ 'ਤੇ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ।

PunjabKesari
5. ਸੋਡਾ ਕੈਨ
ਸੋਫਟ ਡ੍ਰਿੰਕ ਪੀਣ ਦੇ ਬਾਅਦ ਉਨ੍ਹਾਂ ਦੇ ਕੈਨ ਵੀ ਸੁੱਟਣਾ ਨਹੀਂ ਚਾਹੀਦਾ। ਇਸ ਨੂੰ ਉਪਰੋਂ ਥੋੜ੍ਹਾ ਜਿਹਾ ਕੱਟ ਕੇ ਕੋਈ ਗਿਫਟ ਪੇਪਰ ਚਿਪਕਾ ਦਿਓ ਅਤੇ ਇਸ ਵਿਚ ਬੱਚਿਆਂ ਦੇ ਪੈਨ-ਪੈਂਸਿਲ ਰੱਖ ਸਕਦੇ ਹੋ। 

 


Related News