ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਅੰਡਰਆਰਮਸ ਦੇ ਕਾਲੇਪਨ ਤੋਂ ਪਾਓ ਛੁਟਕਾਰਾ

12/04/2017 12:43:12 PM

ਨਵੀਂ ਦਿੱਲੀ— ਕਈ ਵਾਰ ਗਲਤ ਪ੍ਰਾਡਕਟਸ ਜਾਂ ਲੇਜਰ ਦੀ ਵਰਤੋਂ ਕਰਨ ਨਾਲ ਅੰਡਰਆਰਮਸ 'ਤੇ ਕਾਲਾਪਨ ਆ ਜਾਂਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਾਨੀਕਾਰਕ ਪ੍ਰਾਡਕਟਸ ਦੀ ਵਰਤੋਂ ਕਰਦੇ ਹੋ, ਜੋ ਤੁਹਾਨੂੰ ਹੋਰ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਇਸ ਦੀ ਬਜਾਏ ਕੁਝ ਘਰੇਲੂ ਸਕ੍ਰਬ ਨਾਲ ਤੁਸੀਂ ਅੰਡਰਆਰਮਸ ਦੇ ਕਾਲੇਪਨ ਤੋਂ ਛੁਟਕਾਰਾ ਪਾ ਸਕਦੀ ਹੋ। ਅੱਜ ਅਸੀਂ ਤੁਹਾਨੂੰ ਘਰ 'ਚ ਹੀ 5 ਤਰ੍ਹਾਂ ਦੇ ਸਕ੍ਰਬ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
1. ਬੇਕਿੰਗ ਸੋਡਾ 
2 ਚੱਮਚ ਬੇਕਿੰਗ ਸੋਡਾ ਅਤੇ 1 ਚੱਮਚ ਨਾਰੀਅਲ ਤੇਲ ਨੂੰ ਮਿਕਸ ਕਰ ਕੇ 15 ਮਿੰਟ ਤਕ ਅੰਡਰਆਰਮਸ 'ਤੇ ਲਗਾਉਣ 'ਤੋਂ ਬਾਅਦ ਕੋਸੇ ਪਾਣੀ ਨਾਲ ਸਾਫ ਕਰੋ। ਹਫਤੇ 'ਚ 3 ਵਾਰ ਇਸ ਨੂੰ ਲਗਾਉਣ ਨਾਲ ਅੰਡਰਆਰਮਸ ਦਾ ਕਾਲਾਪਨ ਦੂਰ ਹੋ ਜਾਵੇਗਾ।

PunjabKesari
2. ਸੰਤਰੇ ਦਾ ਛਿਲਕਾ 
2 ਚੱਮਚ ਸੁੱਕੇ ਪੀਸੇ ਹੋਏ ਸੰਤਰੇ ਦੇ ਛਿਲਕੇ, 1 ਚੱਮਚ ਗੁਲਾਬਜਲ ਅਤੇ 1 ਚੱਮਚ ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਦੇ ਬਾਅਦ 15 ਮਿੰਟ ਤਕ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਸਾਫ ਕਰ ਲਓ।

PunjabKesari 
3. ਨਿੰਬੂ ਦਾ ਰਸ
ਅੰਡਰਆਰਮਸ ਦਾ ਕਾਲਾਪਨ ਦੂਰ ਕਰਨ ਲਈ 1 ਚੱਮਚ ਨਿੰਬੂ ਦੇ ਰਸ 'ਚ 1 ਚੱਮਚ ਖੰਡ ਮਿਕਸ ਕਰਕੇ 15 ਮਿੰਟ ਤਕ ਲਗਾਓ। ਸੁੱਕਣ ਦੇ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ।

PunjabKesari 
4. ਅਖਰੋਟ 
1 ਚੱਮਚ ਅਖਰੋਟ ਨੂੰ ਪੀਸ ਕੇ ਉਬਾਲ ਲਓ ਅਤੇ ਉਸ 'ਚ 1 ਚੱਮਚ ਸ਼ਹਿਦ ਅਤੇ 1 ਚੱਮਚ ਨਿੰਬੂ ਦਾ ਰਸ ਮਿਲਾ ਕੇ ਲਗਾ ਲਓ ਹਫਤੇ 'ਚ 2 ਵਾਰ ਇਸ ਨੂੰ ਲਗਾਉਣ ਨਾਲ ਅੰਡਰਆਰਮਸ ਦਾ ਕਾਲਾਪਨ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗਾ। 

PunjabKesari
5. ਜੈਤੂਨ ਦਾ ਤੇਲ 
ਇਸ ਨਾਲ ਸਕ੍ਰਬ ਬਣਾਉਣ ਲਈ 1 ਚੱਮਚ ਜੈਤੂਨ ਦੇ ਤੇਲ 'ਚ ਇਕ ਚੱਮਚ ਬ੍ਰਾਊਨ ਸ਼ੂਗਰ ਮਿਕਸ ਕਰਕੇ 3 ਮਿੰਟ ਲਈ ਲਗਾਓ। ਹਫਤੇ 'ਚ 3 ਵਾਰ ਇਸ ਨੂੰ ਲਗਾਉਣ ਨਾਲ ਅੰਡਰਆਰਮਸ ਦਾ ਕਾਲਾਪਨ ਦੂਰ ਹੋ ਜਾਵੇਗਾ।

PunjabKesari


Related News