ਗਠੀਏ ਦੇ ਦਰਦ ਨੂੰ ਕਰੋ ਇਸ ਤਰ੍ਹਾਂ ਦੂਰ

04/24/2017 6:00:40 PM

ਜਲੰਧਰ— ਜੇਕਰ ਪੈਰਾਂ ਦੀਆਂ ਉਂਗਲੀਆਂ, ਗੋਡਿਆਂ ਅਤੇ ਅੱਡੀਆਂ ਦੀਆਂ ਨਸਾਂ ''ਚ ਦਰਦ ਹੁੰਦਾ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਖੂਨ ''ਚ ਯੂਰਿਕ ਐਸਿਡ ਦੀ ਮਾਤਰਾ ਵੱਧ ਗਈ ਹੈ। ਜਦੋਂ ਯੂਰਿਕ ਐਸਿਡ ਕ੍ਰਿਸਟਲ ਦੇ ਰੂਪ ''ਚ ਸਾਡੇ ਹੱਥਾਂ ਅਤੇ ਪੈਰਾਂ ''ਚ ਜੰਮ ਜਾਂਦਾ ਹੈ ਤਾਂ ਇਸ ਨੂੰ ਗਠੀਏ ਦੀ ਬੀਮਾਰੀ ਕਹਿੰਦੇ ਹਨ।
ਇਸ ਬੀਮਾਰੀ ਨੂੰ ਕੱਚੇ ਪਪੀਤੇ ਤੋਂ ਤਿਆਰ ਕੀਤੇ ਡਰਿੰਕ ਨਾਲ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੱਚੇ ਪਪੀਤੇ ਦੁਆਰਾ ਗਠੀਏ ਦੀ ਇਸ ਬੀਮਾਰੀ ਨੂੰ ਦੂਰ ਕਰਨ ਦਾ ਤਰੀਕਾ ਦੱਸ ਰਹੇ ਹਾਂ।
ਬਨਾਉਣ ਦੀ ਵਿਧੀ
1. ਦੋ ਲੀਟਰ ਸਾਫ ਪਾਣੀ ਉਬਾਲੋ।
2. ਇਕ ਮੀਡੀਅਮ ਆਕਾਰ ਦਾ ਕੱਚਾ ਪਪੀਤਾ ਲਓ ਅਤੇ ਉਸ ਨੂੰ ਚੰਗੀ ਤਰ੍ਹਾਂ ਧੋ ਲਓ।
3. ਪਪੀਤੇ ਦੇ ਅੰਦਰਲੇ ਬੀਜ ਕੱਢ ਕੇ ਉਸਦੇ ਛੋਟੇ-ਛੋਟ ਟੁੱਕੜੇ ਕਰ ਲਓ।
4. ਪਪੀਤੇ ਦੇ ਇਨ੍ਹਾਂ ਟੁੱਕੜਿਆਂ ਨੂੰ ਉਬਲਦੇ ਪਾਣੀ ''ਚ ਪਾਓ ਅਤੇ ਪੰਜ ਮਿੰਟ ਤੱਕ ਉਬਾਲੋ।
5. ਫਿਰ ਇਸ ''ਚ ਦੋ ਚਮਚ ਗ੍ਰੀਨ ਟੀ ਦੀਆਂ ਪੱਤੀਆਂ ਪਾਓ ਅਤੇ ਕੁਝ ਦੇਰ ਹੋਰ ਉਬਾਲੋ।
6. ਹੁਣ ਪਾਣੀ ਨੂੰ ਛਾਣ ਕੇ ਠੰਡਾ ਕਰ ਲਓ ਅਤੇ ਪੂਰਾ ਦਿਨ ਪੀਂਦੇ ਰਹੋ।

7. ਇਸ ਪਾਣੀ ਨਾਲ ਤੁਹਾਨੂੰ ਫਾਇਦਾ ਹੋਵੇਗਾ। 


Related News