ਮੋਕਿਆਂ ਤੋਂ ਪਾਉਣਾ ਹੈ ਛੁਟਕਾਰਾ ਤਾਂ ਕਰੋ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋ

05/27/2017 1:15:15 PM

ਨਵੀਂ ਦਿੱਲੀ— ਹਰ ਕੋਈ ਖੂਬਸੂਰਤ ਚਿਹਰੇ ਦੀ ਕਾਮਨਾ ਕਰਦਾ ਹੈ ਪਰ ਇਸ ਖੂਬਸੂਰਤ ਚਿਹਰੇ ''ਤੇ ਜਦੋਂ ਕੋਈ ਦਾਗ, ਮੁਹਾਸੇ ਜਾਂ ਮੋਕਾ ਆਦਿ ਹੋਣ ਤਾਂ ਚਿਹਰਾ ਇਕਦਮ ਵਿਗੜ ਜਾਂਦਾ ਹੈ। ਚਿਹਰਾ ਭਲੇ ਹੀ ਕਿੰਨਾ ਵੀ ਗੋਰਾ ਕਿਉਂ ਨਾ ਹੋਵੇ ਪਰ ਉਸ ''ਤੇ ਮੋਜੂਦ ਮੋਕੇ ਚਿਹਰੇ ਦੀ ਖੂਬਸੂਰਤੀ ''ਚ ਰੁਕਾਵਟ ਪਾ ਦਿੰਦੇ ਹਨ।  ਮੋਕਿਆਂ ਤੋਂ ਨਿਜਾਤ ਪਾਉਣ ਲਈ ਹਰ ਕੋਈ ਕਿਸੇ ਵੀ ਤਰੀਕੇ ਦਾ ਨੁਸਖਾ ਅਪਣਾਉਣ ਨੂੰ ਤਿਆਰ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਮੋਕਿਆਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
- ਮੋਕਿਆਂ ''ਤੇ ਰੋਜ਼ਾਨਾ ਰੂੰ ਦੀ ਮਦਦ ਨਾਲ ਅਰੰਡੀ ਦਾ ਤੇਲ ਲਗਾਓ। ਇਸ ਤੋਂ ਬਾਅਦ ਕਿਸੇ ਬੈਂਡ ਦੀ ਮਦਦ ਨਾਲ ਬੰਨ ਲਓ ਅਤੇ ਇਸਨੂੰ 12 ਘੰਟਿਆਂ ਤੱਕ ਬੰਣਿਆ ਰਹਿਣ ਦਿਓ। ਇਹ ਤੇਲ ਅੰਜਾਇਮ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ।
- ਸੇਬ ਦਾ ਸਿਰਕਾ ਮੋਕਿਆਂ ਨੂੰ ਸਾੜਣ ਦਾ ਕੰਮ ਕਰਦਾ ਹੈ। ਇਹ ਜੀਵਾਣੂੰਆਂ ਨੂੰ ਮਾਰਨ ''ਚ ਕਾਰਗਾਰ ਹੁੰਦਾ ਹੈ। ਰੂੰ ''ਤੇ ਸਿਰਕਾ ਲਗਾ ਕੇ ਮੋਕਿਆਂ ''ਤੇ ਲਗਾਓ।
-  ਕੇਲੇ ਦੇ ਛਿਲਕੇ ''ਚ ਆਕਸੀਕਰਨ ਰੋਧੀ ਤੱਤ ਹੁੰਦੇ ਹਨ ਜੋ ਮੋਕਿਆਂ ਨੂੰ ਮਿਟਾਉਣ ''ਚ ਮਦਦ ਕਰਦਾ ਹੈ। ਕੇਲੇ ਦੇ ਛਿਲਕੇ ਨੂੰ ਲੈ ਕੇ ਚਿਹਰੇ ''ਤੇ ਲਗਾਓ ਅਤੇ ਕੱਪੜੇ ਦੀ ਮਦਦ ਨਾਲ ਬੰਨ ਲਓ।
- ਬੇਕਿੰਗ ਸੋਡਾ ਅਤੇ ਅਰੰਡੀ ਦੇ ਤੇਲ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਮੋਕਿਆਂ ''ਤੇ ਲਗਾਓ। ਅਜਿਹਾ ਕਰਨ ਨਾਲ ਹੋਲੀ-ਹੋਲੀ ਮੋਕੇ ਖਤਮ ਹੋ ਜਾਂਦੇ ਹਨ। 
- ਆਲੂ ਦੀ ਵਰਤੋ ਨਾਲ ਵੀ ਮੋਕੇ ਖਤਮ ਹੋ ਜਾਂਦੇ ਹਨ। ਆਲੂ ਨੂੰ ਛਿੱਲ ਕੇ ਕੱਟ ਲਓ। ਉਸ ਨੂੰ ਕੱਟ ਕੇ ਮੋਕਿਆਂ ''ਤੇ ਰਗੜੋ। ਅਜਿਹਾ ਕਰਨ ਨਾਲ ਮੋਕੇ ਕੁਝ ਹੀ ਦਿਨਾਂ ''ਚ ਠੀਕ ਹੋ ਜਾਣਗੇ।
- ਲਸਣ ਦੀ ਕਲੀ ਲੈ ਕੇ ਉਸ ਨੂੰ ਕੱਟ ਕੇ ਮੋਕਿਆਂ ''ਤੇ ਰਗੜੋ। ਕੁਝ ਦਿਨਾਂ ਬਾਅਦ ਮੋਕੇ ਸੁੱਕ ਕੇ ਝੜ ਜਾਣਗੇ।


Related News