ਬਾਲੀਵੁੱਡ ਸਿਤਾਰਿਆਂ ਦੀ ਗਲੈਮਰਸ ਰੈਂਪ ਵਾਕ

02/05/2017 9:26:49 AM

ਮੁੰਬਈ— ਲੈਕਮੇ ਫੈਸ਼ਨ ਵੀਕ ਦੇ ਤੀਜੇ ਦਿਨ ਫੈਸ਼ਨ ਦਾ ਜਲਵਾ ਜ਼ੋਰਾਂ-ਸ਼ੋਰਾਂ ''ਤੇ ਦੇਖਣ ਨੂੰ ਮਿਲਿਆ। ਫੇਮਸ ਫੈਸ਼ਨ ਡਿਜ਼ਾਈਨਰਾਂ ਲਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਰੈਂਪ ਵਾਕ ਕੀਤੀ ਅਤੇ ਆਪਣੀ ਗਲੈਮਰਸ ਲੁਕ ਲਈ ਲੋਕਾਂ ਨੂੰ ਖੂਬ ਅਟ੍ਰੈਕਟ ਵੀ ਕੀਤਾ। ਵੀਕ ਦੇ ਤੀਜੇ ਦਿਨ ਡਿਜ਼ਾਈਨਰ ਫਰਾਹ ਸੰਜਾਨਾ, ਦਿਵਿਆ ਸੇਠ, ਪਾਇਲ ਸਿੰਘਲ, ਰਾਧਿਕਾ ਜੈਨ, ਨਰਿੰਦਰ ਕੁਮਾਰ, ਫਾਲਗੁਨੀ ਅਤੇ ਸ਼ੇਨ ਪੀਕਾਕ, ਲੇਬਲ ਚੋਲਾ, ਰਿਤੁ ਕੁਮਾਰ, ਅਮੋਹ ਬਾਏ ਜ਼ੈੱਡ ਅਤੇ ਐੱਸ. ਵੀ. ਏ ਆਦਿ ਨੇ ਆਪਣੇ ਨੈਚੁਰਲ ਕਲਰ ਤੋਂ ਲੈ ਕੇ ਬ੍ਰਾਈਟ ਕਲਰਫੁਲ ਕੁਲੈਕਸ਼ਨ ਪੇਸ਼ ਕੀਤੀ।
ਸ਼ੋਅ ਦੀ ਸ਼ੁਰੂਆਤ ਲੇਬਲ ਚੋਲਾ ਦੀ ਡਿਜ਼ਾਈਨਰ ਸੋਹਾਇਆ ਮਿਸ਼ਰਾ ਨੇ ਆਪਣੀ ਕੁਲੈਕਸ਼ਨ ਨਾਲ ਕੀਤੀ, ਜਿਸ ਲਈ ਮਸ਼ਹੂਰ ਸਿੰਗਰ ਅਨੁਸ਼ਕਾ ਮਨਚੰਦਾ ਨੇ ਰੈਂਪ ਵਾਕ ਕੀਤੀ। ਵ੍ਹਾਈਟ ਫ੍ਰਿਲ ਸ਼ਰਟ ਅਤੇ ਗ੍ਰੇ ਫਲੋਇੰਗ ਪੈਂਟਸ ਵਿਚ ਉਹ ਕਾਫੀ ਕੂਲ ਨਜ਼ਰ ਆਈ। ਲੇਬਲ ਅਮੋਹ ਬਾਏ ਜ਼ੈੱਡ ਦੇ ਡਿਜ਼ਾਈਨਰ ਮੋਨਿਕਾ ਸ਼ਾਹ ਅਤੇ ਕ੍ਰਿਸ਼ਮਾ ਸਵਾਲੀ ਲਈ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਰੈਂਪ ਵਾਕ ਕੀਤੀ। ਮੈਟੇਲਿਕ ਸਿਲਵਰ ਮਿੱਡੀ ਨਾਲ ਉਸ ਨੇ ਲੈਸ ਵਾਲੀ ਜੈਕੇਟ ਪਹਿਨੀ
1. ਐੱਸ. ਵੀ. ਏ. ਦੀ ਕੁਲੈਕਸ਼ਨ ''ਨੂਰ''
ਲੇਬਲ ਐੱਸ. ਵੀ. ਏ. ਦੇ ਡਿਜ਼ਾਈਨਰ ਸੋਨਮ ਅਤੇ ਪਾਰਸ ਮੋਦੀ ਦੀ ਕੁਲੈਕਸ਼ਨ ਲਈ ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਰੈਂਪ ਵਾਕ ਕੀਤੀ। ਨਿਮਰਤ ਨੇ ਹੈਵੀ ਐਂਬ੍ਰਾਇਡਰੀ ਵਿਚ ਵਾਈਨ ਕਲਰ ਦਾ ਹਾਈ ਵੈਸਟ ਲਹਿੰਗਾ ਪਹਿਨਿਆ। ਇਸ ਦੇ ਨਾਲ ਉਨ੍ਹਾਂ ਨੇ ਵਨ ਸ਼ੋਲਡਰ ਡ੍ਰੇਪਡ ਚੋਲੀ ਵੀਅਰ ਕੀਤੀ, ਜਿਸ ਨਾਲ ਵਨ ਸਾਈਡ ਲੌਂਗ ਦੁਪੱਟਾ ਅਟੈਚ ਕੀਤਾ ਸੀ।
2.  ਫਰਾਹ ਦਾ ਵੈਸਟਰਨ ਪ੍ਰਿੰਟਡ ਟੱਚ
ਡਿਜ਼ਾਈਨਰ ਫਰਾਹ ਸੰਜਾਨਾ ਦੀ ਕੁਲੈਕਸ਼ਨ ਲਈ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਰੈਂਪ ਵਾਕ ਕੀਤੀ। ਲੇਅਰਡ ਵਾਲੀ ਪ੍ਰਿੰਟਡ ਲੌਂਗ ਸਕਰਟਸ ਅਤੇ ਪ੍ਰਿੰਟਡ ਚੋਲੀ ਵਿਚ ਉਹ ਕਾਫੀ ਗ੍ਰੇਸਫੁਲ ਨਜ਼ਰ ਆਈ।
3. ਫਾਲਗੁਨੀ-ਸ਼ੇਨ ਦੀ ਸ਼ਿਮਰੀ ਕੁਲੈਕਸ਼ਨ
ਫਾਲਗੁਨੀ-ਸ਼ੇਨ ਪੀਕਾਕ ਦੀ ਕੁਲੈਕਸ਼ਨ ਨੇ ਲੋਕਾਂ ਨੂੰ ਖੂਬ ਅਟ੍ਰੈਕਟ ਕੀਤਾ। ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੁ ਨੇ ਉਨ੍ਹਾਂ ਦੀ ਕੁਲੈਕਸ਼ਨ ਲਈ ਰੈਂਪ ਵਾਕ ਕੀਤੀ। ਬੇਜ ਕਲਰ ਦੇ ਸ਼ਿਮਰੀ ਗਾਊਨ ਵਿਚ ਬਿਪਾਸ਼ਾ ਕਾਫੀ ਗਾਰਜੀਅਸ ਨਜ਼ਰ ਆਈ। ਮਾਡਲਸ ਨੇ ਸ਼ਿਮਰੀ ਆਊਟਫਿਟਸ ਨਾਲ ਗੋਥਿਕ ਮੇਕਅਪ ਕੀਤਾ।
4. ਪਾਇਲ ਸਿੰਘਲ ਦੀ ਰੋਮਾਂਟਿਕ ਕੁਲੈਕਸ਼ਨ
ਪਾਇਲ ਸਿੰਘਲ ਲਈ ਅਦਾਕਾਰਾ ਡਾਇਨਾ ਪੈਂਟੀ ਨੇ ਰੈਂਪ ਵਾਕ ਕੀਤੀ। ਉਨ੍ਹਾਂ ਦੀ ਕੁਲੈਕਸ਼ਨ ਅਗਾਥਖਾ ਕ੍ਰਿਸਟੀ ਡਾਰਕ ਰੋਮਾਂਟਿਕ ਮਰਡਰ ਮਿਸਟਰੀ ਤੋਂ ਪ੍ਰੇਰਿਤ ਸੀ। ਡਾਇਨਾ ਜ਼ੋਰਜੈੱਟ ਦੇ ਐਸ਼ ਗ੍ਰੇ ਕਾਫਟਨ ਅਤੇ ਨੈੱਟ ਵਾਲੇ ਐਂਬ੍ਰਾਇਡਰੀ ਲਹਿੰਗੇ ਵਿਚ ਕਾਫੀ ਖੂਬਸਰਤ ਲੱਗ ਰਹੀ ਸੀ।
ਉਥੇ ਹੀ ਲੇਬਲ  ਲਈ ਅਦਾਕਾਰਾ ਕ੍ਰਿਸ਼ਮਾ ਤੰਨਾ, ਲੂਲੀਆ ਵੰਤੂਰ ਅਤੇ ਬਾਲੀਵੁੱਡ ਅਦਾਕਾਰ ਸੂਰਜ ਪੰਚੋਲੀ ਨੇ ਰੈਂਪ ਵਾਕ ਕੀਤੀ। ਡਿਜ਼ਾਈਨਰ ਨਰਿੰਦਰ ਕੁਮਾਰ ਦੀ ਮੈਨਵੀਅਰ ਕੁਲੈਕਸ਼ਨ ਲਈ ਅਦਾਕਾਰ ਰਾਹੁਲ ਖੰਨਾ ਨੇ ਰੈਂਪ ਵਾਕ ਕੀਤੀ। ਉਨ੍ਹਾਂ ਨੇ ਬਲੈਕਫੁਲੀ ਐਂਬ੍ਰਾਇਡਰੀ ਜੈਕੇਟ ਨਾਲ ਫਿਟਡ ਪੈਂਟ ਵੀਅਰ ਕੀਤੀ।
5. ਰਿਤੂ ਕੁਮਾਰ ਦੀ ਵੈਸਟਰਨ ਕੁਲੈਕਸ਼ਨ 
ਡਿਜ਼ਾਈਨਰ ਰਿਤੁ ਕੁਮਾਰ ਨੇ ਇਸ ਵਾਰ ਆਪਣੇ ਨਵੇਂ ਸਮਰ ਵਾਰਡਰੋਬ ਕੁਲੈਕਸ਼ਨ ਨਾਲ ਦਰਸ਼ਕਾਂ ਨੂੰ ਖੂਬ ਆਕਰਸ਼ਿਤ ਕੀਤਾ। ਉਂਝ ਤਾਂ ਰਿਤੁ ਕੁਮਾਰ ਦੀ ਕੁਲੈਕਸ਼ਨ ਇੰਡੀਅਨ ਫੈਸ਼ਨ ਨਾਲ ਜੁੜੀ ਹੁੰਦੀ ਹੈ ਪਰ ਇਸ ਵਾਰ ਉਨ੍ਹਾਂ ਨੇ ਵੈਸਟਰਨ ਕੁਲੈਕਸ਼ਨ ਪੇਸ਼ ਕੀਤੀ। ''ਬੇਫਿਕਰੇ'' ਦੀ ਹੀਰੋਇਨ ਵਾਣੀ ਕਪੂਰ ਉਨ੍ਹਾਂ ਦੀ ਸ਼ੋਅਸਟਾਪਰ ਰਹੀ। ਹਾਈਨੈੱਕ ਬਲੈਕ ਫਲੋਰਲ ਜੀਪਰ ਨਾਲ ਉਨ੍ਹਾਂ ਨੇ ਹਾਈ ਵੈਸਟ ਸਿਲਕ ਦੀ ਬਲੈਕ ਫਲੋਰਲ ਐਂਬ੍ਰਾਇਡਰੀ ਵਾਲੀ ਸਕਰਟ ਪਹਿਨੀ ਸੀ। ਰਿਤੁ ਕੁਮਾਰ ਦੀ ਕੁਲੈਕਸ਼ਨ ਵਿਚ ਸਿਲਕ ਸਕਰਟ, ਹਾਈ ਵੈਸਟ ਕਾਟਨ ਪੈਂਟਸ, ਪ੍ਰਿੰਟਡ ਸ਼ਾਰਟਸ ਆਦਿ ਦੇਖਣ ਨੂੰ ਮਿਲੇ।


Related News