ਪੈਸੇ ਜੋੜਨ ਅਤੇ ਜੀਵਨ ਸਾਥੀ ਦੀ ਹਰੇਕ ਖ਼ੁਸ਼ੀ ਦਾ ਖ਼ਾਸ ਧਿਆਨ ਰੱਖਦੇ ਹਨ ਇਸ ਅੱਖਰ ਦੇ ਲੋਕ

Friday, Oct 22, 2021 - 11:20 AM (IST)

ਪੈਸੇ ਜੋੜਨ ਅਤੇ ਜੀਵਨ ਸਾਥੀ ਦੀ ਹਰੇਕ ਖ਼ੁਸ਼ੀ ਦਾ ਖ਼ਾਸ ਧਿਆਨ ਰੱਖਦੇ ਹਨ ਇਸ ਅੱਖਰ ਦੇ ਲੋਕ

ਜਲੰਧਰ (ਬਿਊਰੋ) - ਹਰੇਕ ਇਨਸਾਨ ਦਾ ਵੱਖੋ-ਵੱਖਰਾ ਸੁਭਾਅ ਹੁੰਦਾ ਹੈ। ਵੱਖਰੇ ਸੁਭਾਅ ਕਰਕੇ ਹੀ ਇਨਸਾਨ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਵਿਅਕਤੀ ਦਾ ਸੁਭਾਅ, ਉਸ ਦੀ ਪਸੰਦ-ਨਾਪਸੰਦ, ਆਦਤਾਂ ਆਦਿ ਸਭ ਕੁਝ ਉਸ ਦੇ ਨਾਂ ਤੋਂ ਪਤਾ ਲੱਗ ਜਾਂਦੀਆਂ ਹਨ। ਵਿਅਕਤੀ ਦੇ ਨਾਂ ਦੀ ਰਾਸ਼ੀ ਉਸ ਦੇ ਜੀਵਨ ਦੀ ਹਰ ਇਕ ਗੱਲ ਨੂੰ ਸੌਖੇ ਢੰਗ ਨਾਲ ਬਿਆਨ ਕਰ ਦਿੰਦੀ ਹੈ। ਹਰ ਸ਼ਖਸ ਦੇ ਨਾਂ ਦਾ ਪਹਿਲਾਂ ਅੱਖਰ ਉਸ ਦੇ ਸੁਭਾਅ ’ਤੇ ਰੌਸ਼ਨੀ ਪਾਉਂਦਾ ਹੈ, ਜਿਸ ਸਦਕਾ ਉਸ ਦੇ ਕਈ ਰਾਜ ਸਾਹਮਣੇ ਆ ਜਾਂਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ‘G’ ਨਾਂ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਬਾਰੇ ਅਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ...

ਦਿਲ ਦੀਆਂ ਸਾਫ 
ਅੰਗਰੇਜ਼ੀ ਦੇ ‘G’ ਅੱਖਰ ਨਾਮ ਦੀਆਂ ਕੁੜੀਆਂ ਹਰ ਗੱਲ ਨੂੰ ਲੈ ਕੇ ਸੱਚੀਆਂ ਅਤੇ ਸਪੱਸ਼ਟ ਹੁੰਦੀਆਂ ਹਨ। ਇਹ ਦਿਲ ਦੀਆਂ ਬਹੁਤ ਸਾਫ਼ ਹੁੰਦੀਆਂ ਹਨ। ਇਹ ਕੁੜੀਆਂ ਕਿਸੇ ਨਾਲ ਵੀ ਗੋਲ-ਮੋਲ ਗੱਲ ਨਹੀਂ ਕਰਦੀਆਂ। ਇਨ੍ਹਾਂ ਨੇ ਜੋ ਵੀ ਕਹਿਣਾ ਹੁੰਦਾ ਹੈ, ਉਹ ਕਹਿ ਦਿੰਦੀਆਂ ਹਨ। ਇਹ ਸਭ ਦੇ ਸਾਹਮਣੇ ਸਾਰੀ ਗੱਲ ਸਪੱਸ਼ਟ ਤੌਰ ’ਤੇ ਕਹਿ ਦਿੰਦਿਆਂ ਹਨ।

ਗਲਤੀਆਂ ਤੋਂ ਕੁਝ ਸਿੱਖਣ ਵਾਲੀਆਂ
ਇਨ੍ਹਾਂ ਕੁੜੀਆਂ ਨੂੰ ਆਪਣੇ ਜੀਵਨ ਨਾਲ ਸਬੰਧਿਤ ਕਈ ਮੁਸ਼ਕਲਾਂ ਤੋਂ ਗੁਜ਼ਰਨਾ ਪੈਦਾ ਹੈ। ਇਹ ਆਪਣੀ ਸਮਝਦਾਰੀ ਅਤੇ ਸੂਝ-ਬੁਝ ਕਾਰਨ ਕੋਈ ਗਲਤੀ ਨਹੀਂ ਕਰਦੀਆਂ। ਜੇਕਰ ਇਨ੍ਹਾਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਇਹ ਦੁੱਖੀ ਹੋਣ ਦੀ ਥਾਂ ਉਸ ਤੋਂ ਕੁਝ ਸਿੱਖਦੀਆਂ ਹਨ।

PunjabKesari

ਸੋਚ ਸਮਝ ਕੇ ਕਰਦੀਆਂ ਹਨ ਖਰਚਾ
ਪੈਸੇ ਦੇ ਮਾਮਲੇ ’ਚ ਇਸ ਅੱਖਰ ਦੀਆਂ ਕੁੜੀਆਂ ਬਹੁਤ ਸਮਝਦਾਰ ਹੁੰਦੀਆਂ ਹਨ। ਇਹ ਪੈਸਾ ਨਾਲ ਸਬੰਧਿਤ ਕੋਈ ਵੀ ਫ਼ੈਸਲਾ ਸੋਚ ਸਮਝ ਕੇ ਲੈਂਦੀਆਂ ਹਨ।  

ਜੀਵਨ ਸਾਥੀ ਦੀ ਛੋਟੀ ਤੋਂ ਛੋਟੀ ਖ਼ੁਸ਼ੀ ਦਾ ਖ਼ਿਆਲ
ਜਿਨ੍ਹਾਂ ਲੋਕਾਂ ਦੇ ਸਾਥੀ ਦਾ ਨਾਂ ‘G’ ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਆਪਣੇ ਆਪ ਨੂੰ ਕਿਸਮਤ ਵਾਲੇ ਸਮਝ ਸਕਦੇ ਹਨ। ਇਸ ਅੱਖਰ ਦੀਆਂ ਕੁੜੀਆਂ, ਜਿਸ ਨਾਲ ਆਪਣਾ ਰਿਸ਼ਤਾ ਰੱਖਦੀਆਂ ਹਨ, ਉਸ ਨੂੰ ਬੜੇ ਇਮਾਨਦਾਰੀ ਨਾਲ ਨਿਭਾਉਂਦੀਆਂ ਹਨ। ਉਹ ਆਪਣੀ ਸਾਰੀ ਜ਼ਿੰਦਗੀ ਆਪਣੇ ਸਾਥੀ ਦੇ ਨਾਂ ਕਰ ਦਿੰਦੀਆਂ ਹਨ ਅਤੇ ਉਸ ਦੀ ਛੋਟੀ ਤੋਂ ਛੋਟੀ ਖੁਸ਼ੀ ਦਾ ਧਿਆਨ ਰੱਖਦੀਆਂ ਹਨ। ਜੀਵਨ ਸਾਥੀ ਦੀ ਹਰ ਪਰੇਸ਼ਾਨੀ ਨੂੰ ਆਪ ਹੱਲ ਕਰਦੀਆਂ ਹਨ।

ਪਰਿਵਾਰ ਨੂੰ ਬਹੁਤ ਪਿਆਰ ਕਰਦੀਆਂ ਹਨ 
ਇਸ ਅੱਖਰ ਦੀਆਂ ਕੁੜੀਆਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀਆਂ ਹਨ। ਇਹ ਉਨ੍ਹਾਂ ਦੇ ਵਾਸਤੇ ਅਤੇ ਉਨ੍ਹਾਂ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ। ਇਹ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਨੂੰ ਸਭ ਤੋਂ ਪਹਿਲੇ ਨੰਬਰ ’ਤੇ ਰੱਖਦੀਆਂ ਹਨ। 

PunjabKesari

ਸੋਚ ਸਮਝ ਕੇ ਲੈਂਦੀਆਂ ਹਨ ਫ਼ੈਸਲਾ
ਇਸ ਅੱਖਰ ਦੀਆਂ ਕੁੜੀਆਂ ਸਮਝਦਾਰ ਹੁੰਦੀਆਂ ਹਨ। ਇਹ ਹਰ ਫ਼ੈਸਲਾ ਸੋਚ ਵਿਚਾਰ ਕਰਕੇ ਲੈਂਦੀਆਂ ਹਨ। ਇਹ ਹਰ ਸਥਿਤੀ ਨੂੰ ਬੜੀ ਸਮਝਦਾਰੀ ਨਾਲ ਸੰਭਾਲ ਲੈਂਦੀਆਂ ਹਨ। ਇਸੇ ਕਰਕੇ ਇਨ੍ਹਾਂ ਦੀ ਇਸ ਖੂਬੀ ਦੇ ਕਰਕੇ ਸਾਰੇ ਲੋਕ ਇਨ੍ਹਾਂ ਨੂੰ ਪਸੰਦ ਕਰਦੇ ਹਨ।

ਮਦਦ ਕਰਨ ਲਈ ਤਿਆਰ
ਭਾਵੁਕ ਅਤੇ ਦਿਲ ਦੀਆਂ ਸਾਫ ਹੋਣ ਕਰਕੇ ਇਹ ਕੁੜੀਆਂ ਹਰ ਕਿਸੇ ਨਾਲ ਮਜਬੂਤ ਰਿਸ਼ਤਾ ਬਣਾਉਣ ਵਿਚ ਕਾਮਯਾਬ ਹੁੰਦੀਆਂ ਹਨ। ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਇਹ ਕੁੜੀਆਂ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਥਾਂ ਉਸ ਦੀ ਮਦਦ ਕਰਨ ਨੂੰ ਤਿਆਰ ਰਹਿੰਦੀਆਂ ਹਨ। ਇਹ ਕੁੜੀਆਂ ਆਪਣੇ ਪਰਿਵਾਰ ਅਤੇ ਜੀਵਨ ਸਾਥੀ ਦਾ ਹਰ ਮੁਸੀਬਤ ਵਿਚ ਸਾਥ ਦਿੰਦੀਆਂ ਹਨ।

 


author

rajwinder kaur

Content Editor

Related News