ਇੱਛਤ ਜੀਵਨਸਾਥੀ ਪਾਉਣ ਲਈ ਅਪਣਾਓ ਇਹ ਵਾਸਤੂ ਟਿਪਸ

03/29/2017 3:24:05 PM

ਨਵੀਂ ਦਿੱਲੀ— ਹਰ ਮਾਤਾ-ਪਿਤਾ ਨੂੰ ਆਪਣੇ ਬੱਚੇ ਦੇ ਵਿਆਹ ਦੀ ਚਿੰਤਾ ਰਹਿੰਦੀ ਹੈ। ਕਈ ਵਾਰੀ ਉਨ੍ਹਾਂ ਦੇ ਬੱਚਿਆਂ ਦੇ ਵਿਆਹ ''ਚ ਕੋਈ ਰੁਕਾਵਟ ਆ ਜਾਂਦੀ ਹੈ, ਬਣਦੀ-ਬਣਦੀ ਗੱਲ ਵਿਗੜ ਜਾਂਦੀ ਹੈ ਜਾਂ ਫਿਰ ਪਸੰਦ ਦੇ ਰਿਸ਼ਤੇ ਨਹੀਂ ਆਉਂਦੇ। ਇਨ੍ਹਾਂ ਰੁਕਾਵਟਾਂ ਨੂੰ ਤੁਸੀਂ ਵਾਸਤੂ ਮੁਤਾਬਕ ਕੁਝ ਉਪਾਅ ਕਰਕੇ ਦੂਰ ਕਰ ਸਕਦੇ ਹੋ। ਇਹ ਉਪਾਅ ਕਰਕੇ ਤੁਸੀਂ  ਇੱਛਤ ਜੀਵਨਸਾਥੀ ਵੀ ਚੁਣ ਸਕਦੇ ਹੋ।
1. ਵਿਆਹ ਦੀ ਗੱਲ ਕਰਨ ਲਈ ਜਦੋਂ ਤੁਹਾਡੇ ਘਰ ਕੋਈ ਰਿਸ਼ਤੇਦਾਰ, ਮਿੱਤਰ ਜਾਂ ਕੋਈ ਹੋਰ ਸ਼ੁੱਭਚਿੰਤਕ ਆਉਂਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਬਿਠਾਓ ਕਿ ਉਸ ਦਾ ਮੂੰਹ ਘਰ ਦੇ ਅੰਦਰ ਵੱਲ ਹੋਵੇ।
2. ਜੇ ਤੁਹਾਡੇ ਵਿਆਹ ''ਚ ਵਾਰ-ਵਾਰ ਕੋਈ ਰੁਕਾਵਟ ਆ ਰਹੀ ਹੈ ਤਾਂ ਤੁਹਾਨੂੰ ਕਾਲੇ ਅਤੇ ਨੀਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। 
3. ਅਜਿਹੀ ਥਾਂ ''ਤੇ ਨਹੀਂ ਸੋਣਾ ਚਾਹੀਦਾ, ਜਿੱਥੇ ਬੀਮ ਲਟਕਦਾ ਹੋਇਆ ਦਿਖਾਈ ਦਿੰਦਾ ਹੈ।
4. ਸੋਣ ਵੇਲੇ ਆਪਣੇ ਪੈਰ ਉੱਤਰ ਦਿਸ਼ਾ ਵੱਲ ਅਤੇ ਸਿਰ ਦੱੱਖਣ ਦਿਸ਼ਾ ''ਚ ਰੱਖੋ।
5. ਆਪਣੇ ਘਰ ਦੇ ਦੱਖਣ-ਪੱਛਮ ਵਾਲੇ ਹਿੱਸੇ ''ਚ ਲਾਲ ਫੁੱਲਾਂ ਵਾਲੀ ਪੇਟਿੰਗ ਲਗਾਓ।
6. ਉਸ ਕਮਰੇ ''ਚ ਸੋਣਾ ਚਾਹੀਦਾ ਹੈ ਜਿਸ ਦੇ ਇਕ ਤੋਂ ਜ਼ਿਆਦਾ ਦਰਵਾਜੇ ਹਨ। ਜਿਸ ਕਮਰੇ ''ਚ ਹਵਾ ਅਤੇ ਰੋਸ਼ਨੀ ਘੱਟ ਹੈ, ਉੱਥੇ ਵੀ ਨਹੀਂ ਸੋਣਾ ਚਾਹੀਦਾ।
7. ਵਾਸਤੂ ਮੁਤਾਬਕ ਦੱਖਣ ਅਤੇ ਦੱਖਣ-ਪੱਛਮ ਦਿਸ਼ਾ ਵੱਲ ਨਹੀਂ ਸੋਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ''ਚ ਸੋਣ ਨਾਲ ਚੰਗੇ ਰਿਸ਼ਤੇ ਨਹੀਂ ਆਉਂਦੇ।
8. ਜਿਸ ਮੁੰਡੇ ਜਾਂ ਕੁੜੀ ਨੇ ਵਿਆਹ ਕਰਵਾਉਣਾ ਹੈ, ਉਸ ਨੂੰ ਆਪਣੇ ਕਮਰੇ ਦੀਆਂ ਦੀਵਾਰਾਂ ਦਾ ਰੰਗ ਚਮਕੀਲਾ, ਪੀਲਾ ਅਤੇ ਗੁਲਾਬੀ ਕਰਵਾਉਣਾ ਚਾਹੀਦਾ ਹੈ।
9. ਜਿਹੜਾ ਮੁੰਡਾ ਜਾਂ ਕੁੜੀ ਆਪਣੇ ਘਰ ਤੋਂ ਦੂਰ ਕਿਤੇ ਬਾਹਰ ਰਹਿੰਦੇ ਹਨ, ਉਨ੍ਹਾਂ ਨੂੰ ਵਿਆਹ ''ਚ ਆਉਂਦੀ ਰੁਕਾਵਟ ਦੂਰ ਕਰਨ ਲਈ ਆਪਣਾ ਬੈੱਡ ਦਰਵਾਜੇ ਨੇੜੇ ਰੱਖਣਾ ਚਾਹੀਦਾ ਹੈ।
10. ਜੇ ਤੁਸੀਂ ਆਪਣੀ ਪਸੰਦ ਮੁਤਾਬਕ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੀ ਪ੍ਰੇਮਿਕਾ ਨੂੰ ਗੁਲਾਬ ਦਾ ਫੁੱਲ ਦਿੰਦੇ ਹੋਏ ਉਸ ਦੇ ਕੰਢੇ ਕੱਢ ਦਿਓ। 

Related News