ਔਰਤਾਂ ਨੂੰ ਸਿੰਪਲ ਐਂਡ ਐਲੀਗੈਂਟ ਲੁੱਕ ਦੇ ਰਹੇ ਫਲੇਅਰ ਸੂਟ

Friday, Oct 25, 2024 - 04:38 PM (IST)

ਔਰਤਾਂ ਨੂੰ ਸਿੰਪਲ ਐਂਡ ਐਲੀਗੈਂਟ ਲੁੱਕ ਦੇ ਰਹੇ ਫਲੇਅਰ ਸੂਟ

ਵੈੱਬ ਡੈਸਕ- ਬੀਤੇ ਕੁਝ ਸਮੇਂ ਤੋਂ ਫਲੇਅਰ ਸੂਟ ਬਹੁਤ ਟਰੈਂਡ ਵਿਚ ਹਨ। ਲਾਈਟਵੇਟ ਅਤੇ ਕੰਫਰਟੇਬਲ ਹੋਣ ਕਾਰਨ ਇਹ ਕਈ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਅੱਜਕਲ ਮਾਰਕੀਟ ਵਿਚ ਲਾਈਟ ਕਲਰ, ਲਾਈਟ ਵਰਕ ਅਤੇ ਪੇਸਟਲ ਕਲਰ ਵਾਲੇ ਆਊਟਫਿੱਟ ਖੂਬ ਚੱਲ ਰਹੇ ਹਨ ਜਿਨ੍ਹਾਂ ਵਿਚ ਫਲੇਅਰ ਸੂਟ ਐਥੇਨਿਕ ਆਊਟਫਿਟ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਦਾ ਫੈਬਰਿਕ ਇਨ੍ਹਾਂ ਲਾਈਟ ਅਤੇ ਸਾਫਟ ਹੁੰਦਾ ਹੈ ਕਿ ਇਹ ਮਹਿਲਾਵਾਂ ਨੂੰ ਬੇਹੱਦ ਕੰਫਰਟੇਬਲ ਫੀਲ ਕਰਵਾਉਂਦੇ ਹਨ।
ਸਮਰ ਸੀਜ਼ਨ ਵਿਚ ਇਹ ਆਊਟਫਿਟ ਰੈਡੀ-ਟੂ-ਵੀਅਰ ਕਲੈਕਸ਼ਨ ਵਾਂਗ ਹਨ। ਫਲੇਅਰ ਸੂਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪ੍ਰੈਕਟੀਕਲ ਡਿਜ਼ਾਈਨਾਂ ਅਤੇ ਪਹੁੰਚ ਕੀਮਤ ਰੇਂਜ਼ ਵਿਚ ਮੁਹੱਈਆ ਹਨ। ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਇਸ ਤਰ੍ਹਾਂ ਦੇ ਆਊਟਫਿਟ ਵਿਚ ਆਏ ਦਿਨ ਦੇਖਿਆ ਜਾ ਰਿਹਾ ਹੈ। ਇਸ ਨਾਲ ਮੁਟਿਆਰਾਂ ਅਤੇ ਔਰਤਾਂ ਨੂੰ ਸਿੰਪਲ ਐਂਡ ਐਲੀਗੈਂਟ ਲੁੱਕ ਵੀ ਮਿਲਦੀ ਹੈ।
ਇਹ ਹੀਲ ਸੈਂਡਲ ਨਾਲ ਮੁਟਿਆਰਾਂ ਨੂੰ ਸਲਿੱਮ, ਲੰਬੀ ਅਤੇ ਸਟਾਈਲਿਸ਼ ਲੁੱਕ ਦਿੰਦੇ ਹਨ। ਜ਼ਿਆਦਾਤਰ ਮੁਟਿਆਰਾਂ ਨੂੰ ਲਾਈਨਿੰਗ ਵਾਲੇ ਫਲੇਅਰ ਸੂਟ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਰਾਇਲ ਲੁੱਕ ਦਿੰਦੇ ਹਨ। ਦੂਜੇ ਪਾਸੇ ਕੁਝ ਮੁਟਿਆਰਾਂ ਨੂੰ ਬਾਰਡਰ ਅਤੇ ਸਲੀਵ ’ਤੇ ਨੈੱਟ ਡਿਜ਼ਾਈਨ ਦੇ ਫਲੇਅਰਸ ਸੂਟ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਇਹ ਮੁਟਿਆਰਾਂ ਨੂੰ ਸਿੰਪਲ ਲੁੱਕ ਦਿੰਦੇ ਹਨ। ਇਸ ਤਰ੍ਹਾਂ ਦੇ ਸੂਟ ਮੁਟਿਆਰਾਂ ਜ਼ਿਆਦਾਤਰ ਆਊਟਿੰਗ, ਸ਼ਾਪਿੰਗ ਅਤੇ ਦਫਤਰ ਆਦਿ ਲਈ ਪਹਿਨਦੀਆਂ ਹਨ।
ਕੁਝ ਮੁਟਿਆਰਾਂ ਨੂੰ ਹੈਵੀ ਵਰਕ ਵਰਗੇ ਮੋਤੀ ਵਰਕ, ਮਿਰਰ ਵਰਕ, ਸਟੋਨ ਵਰਕ ਅਤੇ ਹੈਵੀ ਲੈਸ ਵਾਲੇ ਡਿਜ਼ਾਈਨ ਦੇ ਫਲੇਅਰ ਸੂਟ ਵੀ ਖਰੀਦਦੇ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸੂਟ ਮੁਟਿਆਰਾਂ ਪਾਰਟੀ ਅਤੇ ਵਿਆਹਾਂ ਲਈ ਟਰਾਈ ਕਰ ਰਹੀਆਂ ਹਨ। ਕਈ ਮੁਟਿਆਰਾਂ ਅਤੇ ਔਰਤਾਂ ਅਣਸੀਤੇ ਸੂਟ ਲੈ ਕੇ ਵੀ ਆਪਣੀ ਪਸੰਦ ਦੇ ਫਲੇਅਰ ਸੂਟ ਸਿਵਾਉਣਾ ਪਸੰਦ ਕਰ ਰਹੀਆਂ ਹਨ।


author

Aarti dhillon

Content Editor

Related News