Beauty Tips : ਚਿਹਰੇ ਤੇ ਵਾਲਾਂ ਦੀ ਖ਼ੂਬਸੂਰਤੀ ਵਧਾਉਣ ਲਈ ਇਸ ‘ਪਾਣੀ’ ਦੀ ਕਰੋ ਵਰਤੋਂ

Wednesday, Nov 18, 2020 - 03:39 PM (IST)

ਜਲੰਧਰ (ਬਿਊਰੋ) - ਹਰ ਕੋਈ ਚਾਹੁੰਦਾ ਹੈ ਕਿ ਉਹ ਸਭ ਤੋਂ ਖ਼ੂਬਸੂਰਤ ਲੱਗੇ ਪਰ ਬਦਲਦੇ ਮੌਸਮ 'ਚ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ’ਚ ਮੁਹਾਸੇ, ਦਾਗ-ਧੱਬੇ, ਝੁਰੜੀਆਂ ਅਤੇ ਰੁੱਖੇ ਵਾਲ ਆਦਿ ਸ਼ਾਮਲ ਹਨ। ਲੋਕ ਇਸ ਤੋਂ ਬਚਣ ਲਈ ਕਈ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਬਹੁਤ ਖ਼ਰਚਾ ਹੋ ਜਾਂਦਾ ਹੈ। ਅਜਿਹੀ ਹਾਲਤ 'ਚ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣ ਲਈ ਚਾਵਲ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਇਸ 'ਚ ਕਈ ਤਰ੍ਹਾਂ ਦੇ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ, ਜੋ ਵਾਲਾਂ ਤੇ ਚਮੜੀ ਦੀ ਖ਼ੂਬਸੂਰਤੀ ਨੂੰ ਵਧਾਉਂਦੇ ਹਨ। 

1. ਵਾਲ
ਲੰਬੇ ਅਤੇ ਮਜ਼ਬੂਤ ਵਾਲਾਂ ਦਾ ਸੁਫ਼ਨਾ ਹਰ ਕਿਸੇ ਦਾ ਹੁੰਦਾ ਹੈ। ਅਜਿਹੀ ਹਾਲਤ 'ਚ ਚਾਵਲਾਂ ਦਾ ਪਾਣੀ ਵਾਲਾਂ ਨੂੰ ਤੇਜ਼ੀ ਨਾਲ ਲੰਬਾ ਕਰਨ 'ਚ ਮਦਦ ਕਰਦਾ ਹੈ। ਇਸ 'ਚ ਕਈ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ ਜੋ ਵਾਲਾਂ ਨੂੰ ਜਲਦੀ ਲੰਬਾ ਕਰਦੇ ਹਨ। 

2. ਚਮਕਦਾਰ ਚਮੜੀ
ਇਸ ਦੇ ਪਾਣੀ 'ਚ ਸ਼ਹਿਦ, ਦੁੱਧ ਅਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਮਿਕਸ ਕਰੋ ਅਤੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ 'ਚ ਚਮਕ ਤਾਂ ਆਵੇਗੀ ਹੀ ਨਾਲ ਹੀ ਚਮੜੀ ਦੀ ਰੰਗਤ 'ਚ ਵੀ ਸੁਧਾਰ ਆਵੇਗਾ।

3. ਝੁਰੜੀਆਂ
ਚਾਵਲਾਂ ਦੇ ਪਾਣੀ ਨੂੰ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ। 10 ਮਿੰਟ ਤੋਂ ਬਾਅਦ ਆਪਣੇ ਚਿਹਰੇ ਨੂੰ ਧੋ ਲਓ। ਅਜਿਹਾ ਕਰਨ ਨਾਲ ਤੁਹਾਨੂੰ ਝੁਰੜੀਆਂ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।

4. ਟੈਨਿੰਗ
ਚਿਹਰੇ ਤੇ ਵਾਲਾਂ ਦੀ ਖ਼ੂਬਸੂਰਤੀ ਲਈ 1 ਚਮਚ ਚਾਵਲਾਂ ਦੇ ਪਾਣੀ 'ਚ ਅੱਧਾ ਚਮਚ ਸ਼ਹਿਦ ਮਿਲਾ ਕੇ ਲਗਾ ਲਓ। ਅਜਿਹਾ ਕਰਨ ਨਾਲ ਟੈਨਿੰਗ ਦੀ ਸਮੱਸਿਆ ਤੋਂ ਤੁਹਾਨੂੰ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ।

5. ਨਰਮ ਚਮੜੀ
ਚਿਹਰੇ ਤੇ ਵਾਲਾਂ ਦੀ ਖ਼ੂਬਸੂਰਤੀ ਲਈ 1 ਚਮਚ ਚਾਵਲਾਂ ਦੇ ਪਾਣੀ 'ਚ 1 ਚਮਚ ਟਮਾਟਰ ਦਾ ਰਸ ਮਿਲਾ ਕੇ ਲਗਾਉਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।


rajwinder kaur

Content Editor

Related News