Beauty Tips: ਚਿਹਰੇ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਕਣਕ ਦੇ ਆਟੇ ਦੇ ਫੇਸ ਮਾਸਕ ਦੀ ਇੰਝ ਕਰੋ ਵਰਤੋਂ

07/25/2022 1:41:00 PM

ਜਲੰਧਰ (ਬਿਊਰੋ) - ਕਣਕ ਵਿੱਚ ਵਿਟਾਮਿਨ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫਾਈਬਰ ਆਦਿ ਜ਼ਰੂਰੀ ਤੱਤ ਭਾਰੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਵਿੱਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਕਣਕ ਦੇ ਆਟੇ ਦਾ ਫੇਸ ਮਾਸਕ ਲਗਾਉਣ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਹ ਚਿਹਰੇ ਦੇ ਰੰਗ ਨੂੰ ਨਿਖਾਰਨ ਦੇ ਨਾਲ-ਨਾਲ ਚਮੜੀ ਨੂੰ ਸਿਹਤਮੰਦ, ਚਮਕਦਾਰ ਅਤੇ ਸੁੰਦਰ ਬਣਾਉਂਦਾ ਹੈ। ਇਸ ਮਾਸਕ ਨਾਲ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਮਿਲਦਾ ਹੈ।  

PunjabKesari

ਤੇਲ ਵਾਲੀ ਚਮੜੀ ਲਈ ਫੇਸ ਪੈਕ
ਜੇਕਰ ਤੁਸੀਂ ਤੇਲ ਵਾਲੀ ਚਮੜੀ ਤੋਂ ਪਰੇਸ਼ਾਨ ਹੋ ਤਾਂ ਕਣਕ ਦੇ ਆਟੇ ਦੇ ਫੇਸ ਪੈਕ ਦੀ ਵਰਤੋਂ ਕਰੋ। ਇਹ ਫੇਸ ਮਾਸਕ ਚਿਹਰੇ 'ਤੇ ਜਮਾਂ ਹੋਏ ਵਾਧੂ ਤੇਲ ਨੂੰ ਦੂਰ ਅਤੇ ਚਮੜੀ ਨੂੰ ਸਾਫ਼ ਕਰਨ ’ਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ ਇਕ ਕਟੋਰੀ 'ਚ 4 ਚਮਚ ਕਣਕ ਦਾ ਆਟਾ, 2 ਚਮਚ ਗੁਲਾਬ ਜਲ, 2 ਚਮਚ ਦੁੱਧ, 2 ਚਮਚ ਸ਼ਹਿਦ ਮਿਲਾ ਲਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ। ਇਸ ਤੋਂ ਬਾਅਦ ਚਿਹਰੇ 'ਤੇ ਮਾਇਸਚਰਾਈਜ਼ਰ ਲਗਾਓ।

PunjabKesari

ਸਨਟੈਨ ਦੀ ਸਮੱਸਿਆ ਤੋਂ ਮਿਲੇ ਰਾਹਤ
ਤੇਜ਼ ਧੁੱਪ 'ਚ ਰਹਿਣ ਕਾਰਨ ਸਨਟੈਨ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਚਿਹਰਾ ਮੁਰਝਾਉਣ ਦੇ ਨਾਲ-ਨਾਲ ਖੁਸ਼ਕ ਅਤੇ ਬੇਜਾਨ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਆਟੇ ਦਾ ਫੇਸ ਪੈਕ ਲਗਾਉਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਚਮੜੀ ਦੇ ਟੋਨ ਨੂੰ ਸੁਧਾਰ ਕੇ ਚਿਹਰੇ 'ਤੇ ਕੁਦਰਤੀ ਚਮਕ ਲਿਆਉਂਦਾ ਹੈ। ਇਸ ਲਈ 1 ਕੱਪ ਪਾਣੀ 'ਚ 4 ਚਮਚ ਕਣਕ ਦੇ ਆਟੇ ਨੂੰ ਮਿਲਾ ਕੇ ਪਤਲਾ ਪੇਸਟ ਬਣਾ ਲਓ। ਇਸ ਫੇਸਮਾਸਕ ਨੂੰ ਸਰਕੂਲਰ ਮੋਸ਼ਨ ਵਿੱਚ ਚਿਹਰੇ ਦੀ ਮਾਲਿਸ਼ ਕਰਦੇ ਹੋਏ ਲਗਾਓ। ਇਸ ਨੂੰ 15-20 ਲਈ ਇਸ ਤਰ੍ਹਾਂ ਛੱਡ ਦਿਓ। ਸੁੱਕਣ ਤੋਂ ਬਾਅਦ ਇਸ ਨੂੰ ਹਲਕਾ ਰਗੜ ਕੇ ਉਤਾਰ ਲਓ। ਇਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਇਸ ਪੈਕ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਲਗਾਓ।

PunjabKesari

ਚਿਹਰੇ ਦੀ ਥਕਾਵਟ ਨੂੰ ਕਰਦਾ ਹੈ ਦੂਰ
ਸਰੀਰ ਦੇ ਨਾਲ-ਨਾਲ ਚਿਹਰੇ 'ਤੇ ਵੀ ਥਕਾਵਟ ਹੁੰਦੀ ਹੈ। ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਤੋਂ ਬਾਅਦ ਚਿਹਰਾ ਬੇਜਾਨ ਅਤੇ ਬੇਰੰਗ ਦਿਖਾਈ ਦਿੰਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਥਕਾਵਟ ਚਿਹਰੇ 'ਤੇ ਦਿਖਾਈ ਦੇ ਰਹੀ ਹੈ ਤਾਂ ਇਸ ਨੂੰ ਆਟੇ ਦੇ ਫੇਸ ਮਾਸਕ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਪੈਕ ਨੂੰ ਬਣਾਉਣ ਲਈ 2 ਚਮਚ ਕਣਕ ਦੇ ਆਟੇ ’ਚ ਲੋੜ ਅਨੁਸਾਰ 2 ਚਮਚ ਦੁੱਧ ਅਤੇ ਗੁਲਾਬ ਜਲ ਮਿਲਾ ਕੇ ਮੁਲਾਇਮ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। 15-20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਹ ਫੇਸ ਪੈਕ ਤੁਹਾਡੇ ਚਿਹਰੇ ਦੀ ਥਕਾਵਟ ਨੂੰ ਦੂਰ ਕਰੇਗਾ ਅਤੇ ਚਮੜੀ ਨੂੰ ਡੂੰਘਾ ਸਾਫ਼ ਕਰੇਗਾ। ਟੈਨਿੰਗ ਦੂਰ ਹੋਣ ਨਾਲ ਚਿਹਰਾ ਸੁੰਦਰ ਅਤੇ ਚਮਕਦਾਰ ਦਿਖਾਈ ਦੇਵੇਗਾ।


rajwinder kaur

Content Editor

Related News