Beauty Tips : ਆਪਣੀਆਂ ਅੱਖਾਂ ਦੀ ਬਣਾਵਟ ਮੁਤਾਬਕ ਕਰੋ ‘ਆਈਲਾਈਨਰ’ ਦੀ ਵਰਤੋਂ, ਵਧੇਗੀ ਖ਼ੂਬਸੂਰਤੀ

12/04/2020 4:54:29 PM

ਜਲੰਧਰ (ਬਿਊਰੋ) - ਖ਼ੂਬਸੂਰਤ ਦਿਖਣ ਲਈ ਜਨਾਨੀਆਂ ਦੇ ਕੋਲ ਸਭ ਤੋਂ ਵਧੀਆ ਤਰੀਕਾ ‘ਮੇਕਅਪ’ ਕਰਨ ਦਾ ਹੈ। ਮੇਕਅਪ ਕਰਨ ਨਾਲ ਹਰੇਕ ਜਨਾਨੀ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ। ਦੱਸ ਦੇਈਏ ਕਿ ਆਪਣੀ ਸਰੀਰਕ ਸੰਰਚਨਾ ਅਨੁਸਾਰ ਮੇਕਅਪ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇਕਰ ਅਸੀਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਤਾਂ ਮੇਕਅਪ ਤੁਹਾਨੂੰ ਖ਼ੂਬਸੂਰਤ ਦਿਖਾਉਣ ਦੀ ਬਜਾਏ ਬਦਸੂਰਤ ਬਣਾ ਦਿੰਦਾ ਹੈ। ਮੇਕਅਪ ਕਰਦੇ ਸਮੇਂ ਆਈਲਾਈਨਰ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਜੋ ਅੱਖਾਂ ਦੀ ਬਣਾਵਟ ਅਨੁਸਾਰ ਕਰਨੀ ਚਾਹੀਦੀ ਹੈ। ਅੱਖਾਂ ਦੀ ਖ਼ੂਬਸੂਰਤੀ ਲਈ ਅੱਖਾਂ ਦੀ ਬਣਾਵਟ ਅਨੁਸਾਰ ਆਈਲਾਈਨਰ ਲਗਾਉਣ ਦਾ ਤਰੀਕਾ ਅਪਨਾਉਣਾ ਬੇਹੱਦ ਮਹੱਤਵਪੂਰਣ ਹੁੰਦਾ ਹੈ, ਜਿਵੇਂ

ਪਲਕਾਂ ਦੀ ਉੱਚੀ ਵਾਲੀ ਜਗ੍ਹਾ ਤੋਂ ਲਗਾਉਣਾ ਸ਼ੁਰੂ ਕਰੋ ਆਈਲਾਈਨਰ
ਇਸ ਵਿਚ ਅੱਖਾਂ ਦੇ ਬਾਹਰੀ ਕਿਨਾਰੀਆਂ ਤੋਂ ਆਈਲਾਈਨਰ ਲਗਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਲਕਾਂ ਦੀ ਸਭ ਤੋਂ ਉੱਚੀ ਜਗ੍ਹਾ ਤੋਂ ਆਈਲਾਈਨਰ ਲਗਾਉਣਾ ਸ਼ੁਰੂ ਕਰਨਾ ਵਧੀਆ ਹੁੰਦਾ ਹੈ। ਅਜਿਹੀ ਅੱਖਾਂ ਵਿਚ ਮੋਟਾ ਆਈਲਾਈਨਰ ਨਹੀਂ ਲਗਾਉਣਾ ਚਾਹੀਦਾ ਹੈ, ਨਹੀਂ ਤਾਂ ਅੱਖਾਂ ਛੋਟੀ ਦਿਖਣਗੀਆਂ।  

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖ਼ੋਲ੍ਹਣਗੇ ਕਿਸ ਮਤ ਦੀ ਤੀਜੋਰੀ

ਹੇਠਲੇ ਆਈਲੈਸ਼ਿਸ : 
ਅੱਖਾਂ ਦੀ ਅਜਿਹੀ ਬਣਾਵਟ ਵਾਲੀਆਂ ਜਨਾਨੀਆਂ ਵੱਖਰੇ ਪ੍ਰਕਾਰ ਦੇ ਆਈਲਾਈਨਰ ਦੀ ਵਰਤੋਂ ਕਰ ਸਕਦੀਆਂ ਹਨ। ਇਸ ਵਿਚ ਊਪਰੀ ਤੇ ਹੇਠਲੀ ਪਲਕ ਨੂੰ ਇਕੱਠੇ ਲਿਆ ਕੇ, ਅੱਖਾਂ ਦੇ ਬਾਹਰੀ ਖੂੰਜੀਆਂ 'ਤੇ ਹਲਕਾ-ਜਿਹਾ ਆਈਲਾਇਨਰ ਲਗਾਉਣਾ ਚਾਹੀਦਾ ਹੈ। ਹੇਠਲੇ ਆਈਲੈਸ਼ਿਸ ਨੂੰ ਆਈਲਾਈਨਰ ਨਾਲ ਕਲਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਤੁਹਾਡੀ ਅੱਖਾਂ ਖੂਬਸੂਰਤ ਦਿਖਣਗੀਆਂ। 

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਹੇਠਾਂ ਵੱਲ ਝੁਕਾਅ ਵਾਲੀ ਬਣਾਵਟ : 
ਜਿਨ੍ਹਾਂ ਜਨਾਨੀਆਂ ਦੀਆਂ ਅੱਖਾਂ ਦੇ ਬਾਹਰੀ ਕੰਡੇ ਥੋੜ੍ਹੇ ਹੇਠਾਂ ਦੇ ਵੱਲ ਝੁਕੇ ਹੋਣ, ਉਨ੍ਹਾਂ ਨੂੰ ਆਈਲਾਈਨਰ ਲਗਾਉਂਦੇ ਸਮੇਂ ਬਾਹਰੀ ਕੰਡੇ 'ਤੇ ਆਈਲਾਈਨਰ ਨੂੰ ਚੁੱਕਦੇ ਹੋਏ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਅੱਖਾਂ ਵੱਡੀਆਂ ਅਤੇ ਚਮਕਦਾਰ ਦਿਖਣਗੀਆਂ। ਅੱਖਾਂ ਨੂੰ ਵੱਡਾ ਦਿਖਾਉਣ ਲਈ ਹੇਠਲੇ ਆਈਲੈਸ਼ਿਸ ਵਿਚ ਆਈਲਾਈਨਰ ਲਗਾਉਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖਬਰ - ਸਰੀਰ ’ਚ ਹੋਣ ਵਾਲੀਆਂ ਇਨ੍ਹਾਂ ਦਰਦਾਂ ਨੂੰ ਦੂਰ ਕਰਦਾ ਹੈ ‘ਲਸਣ ਵਾਲਾ ਦੁੱਧ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਉਤੇ ਵੱਲ ਨੂੰ ਉਠੀ ਹੋਈਆਂ ਅੱਖਾਂ : 
ਅਜਿਹੀ ਅੱਖਾਂ ਵਾਲੀਆਂ ਜਨਾਨੀ ਨੂੰ ਊਪਰੀ ਅਤੇ ਹੇਠਲੀ ਪਲਕਾਂ ਵਿਚ ਅੰਤਰ ਹੁੰਦਾ ਹਨ। ਅਜਿਹੇ ਵਿਚ ਤੁਸੀਂ ਅੱਖਾਂ ਦੇ ਬਾਹਰੀ ਕਿਨਾਰਿਆਂ 'ਤੇ ਉਤੇ ਦੇ ਵੱਲ ਉੱਠਦੀ ਹੋਈ ਆਈਲਾਈਨਰ ਨਾਲ ਲਾਈਨ ਖਿੱਚੋ ਅਤੇ ਲੋਅਰ ਲੈਸ਼ 'ਤੇ ਹਲਕੇ ਹੱਥਾਂ ਨਾਲ ਆਈਲਾਈਨਰ ਲਗਾਓ।

ਪੜ੍ਹੋ ਇਹ ਵੀ ਖਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ


rajwinder kaur

Content Editor

Related News