Beauty Tips : ਅੱਖਾਂ ਨੂੰ ਖੂਬਸੂਰਤ ਬਣਾਉਣ ਲਈ ਇੰਝ ਕਰੋ ਮਸਕਾਰੇ ਦੀ ਸਹੀ ਵਰਤੋਂ

11/10/2020 4:16:11 PM

ਜਲੰਧਰ (ਬਿਊਰੋ) - ਆਪਣੀਆਂ ਅੱਖਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕੁੜੀਆਂ ਕਈ ਤਰ੍ਹਾਂ ਦੇ ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਅੱਖਾਂ ਦਾ ਸਹੀ ਮੇਕਅੱਪ ਚਿਹਰੇ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਅੱਖਾਂ ਦੇ ਮੇਕਅੱਪ 'ਚ ਮਸਕਾਰਾ ਵੀ ਆਉਂਦਾ ਹੈ, ਜਿਸ ਨਾਲ ਚਿਹਰੇ ’ਚ ਨਿਖ਼ਾਰ ਆ ਜਾਂਦਾ ਹੈ। ਉਂਝ ਤਾਂ ਮਸਕਾਰਾ ਲਗਾਉਣਾ ਬਹੁਤ ਸੌਖਾ ਹੈ ਪਰ ਕੁਝ ਕੁੜੀਆਂ ਮਸਕਾਰਾ ਲਗਾਉਣ ਸਮੇਂ ਗਲਤੀ ਕਰ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਮੇਕਅੱਪ ਖ਼ਰਾਬ ਹੋ ਜਾਂਦਾ ਹੈ। ਇਸੇ ਲਈ ਮਸਕਾਰਾ ਲਗਾਉਂਦੇ ਹੋਏ ਇਨ੍ਹਾਂ ਨੁਸਖ਼ੇ ਦੀ ਵਰਤੋਂ ਜ਼ਰੂਰ ਕਰੋ... 

1. ਪਲਕਾਂ ਨੂੰ ਥੱਲ੍ਹੇ ਰੱਖੋ
ਜ਼ਿਆਦਾਤਰ ਜਨਾਨੀਆਂ ਮਸਕਾਰਾ ਲਗਾਉਂਦੇ ਹੋਏ ਪਲਕਾਂ ਉੱਪਰ ਵੱਲ ਕਰ ਲੈਂਦੀਆਂ ਹਨ, ਜੋ ਮਸਕਾਰਾ ਲਗਾਉਣ ਦਾ ਗਲਤ ਤਰੀਕਾ ਹੈ। ਮਸਕਾਰਾ ਲਗਾਉਂਦੇ ਹੋਏ ਹਮੇਸ਼ਾ ਪਲਕਾਂ ਥੱਲ੍ਹੇ ਵੱਲ ਰੱਖਣੀਆਂ ਚਾਹੀਦੀਆਂ ਹਨ।

2. ਪਾਊਡਰ ਲਗਾਓ
ਪਲਕਾਂ ਨੂੰ ਸੰਘਣਾ ਅਤੇ ਲੰਮਾ ਬਣਾਉਣ ਲਈ ਮਸਕਾਰੇ ਦਾ ਇਕ ਕੋਟ ਲਗਾਓ ਅਤੇ ਪਲਕਾਂ 'ਤੇ ਹਲਕਾ ਜਿਹਾ ਪਾਊਡਰ ਲਗਾਓ। ਇਸ ਦੇ ਬਾਅਦ ਮਸਕਾਰਾ ਦਾ ਇਕ ਹੋਰ ਕੋਟ ਲਗਾਉਣ ਨਾਲ ਇਹ ਸੰਘਣੀਆਂ ਅਤੇ ਸੁੰਦਰ ਦਿੱਸਣਗੀਆਂ।

ਪੜ੍ਹੋ ਇਹ ਵੀ ਖਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

PunjabKesari

3. ਸਹੀ ਦਿਸ਼ਾ
ਮਸਕਾਰਾ ਲਗਾਉਣ ਦੇ ਕਈ ਤਰੀਕੇ ਹੁੰਦੇ ਹਨ। ਕੁਝ ਜਨਾਨੀਆਂ ਮਸਕਾਰਾ ਬੁਰਸ਼ ਨੂੰ ਵਰਟੀਕਲ ਦਿਸ਼ਾ 'ਚ ਚਲਾਉਂਦੀਆਂ ਹਨ ਪਰ ਇਸ ਨੂੰ ਹੋਰੀਜੈਂਟਸ ਦਿਸ਼ਾ 'ਚ ਲਗਾਉਣ ਨਾਲ ਅੱਖਾਂ ਜ਼ਿਆਦਾ ਸੁੰਦਰ ਦਿੱਸਣਗੀਆਂ।

ਪੜ੍ਹੋ ਇਹ ਵੀ ਖਬਰ - ਗੰਜੇਪਨ ਤੋਂ ਇਲਾਵਾ ਜੇਕਰ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਹੋ ਪਰੇਸ਼ਾਨ ਤਾਂ ਕਰੋ ‘ਕਪੂਰ’ ਦੀ ਵਰਤੋਂ, ਹੋਣਗੇ ਫ਼ਾਇਦੇ

4. ਰੰਗ
ਕੁਝ ਜਨਾਨੀਆਂ ਸਿਰ ਦੇ ਵਾਲ ਭੂਰੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ 'ਤੇ ਉਸੇ ਰੰਗ ਦਾ ਮਸਕਾਰਾ ਲਗਾਉਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

PunjabKesari

5. ਮੇਕਅੱਪ
ਕਈ ਵਾਰੀ ਮਸਕਾਰਾ ਲਗਾਉਣ ਨਾਲ ਪਲਕਾਂ ਭਾਰੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਅੱਖਾਂ ਸਾਫ ਕਰਨੀਆਂ ਪੈਂਦੀਆਂ ਹਨ। ਇਸ ਤਰ੍ਹਾਂ ਚਿਹਰੇ ਦਾ ਮੇਕਅੱਪ ਖ਼ਰਾਬ ਹੋ ਜਾਂਦਾ ਹੈ ਅਤੇ ਅੱਖਾਂ ਕਾਲੀਆਂ ਹੋ ਜਾਂਦੀਆਂ ਹਨ। ਮਸਕਾਰਾ ਸੁੱਕਣ 'ਤੇ ਇਅਰਬਡ ਦੀ ਮਦਦ ਨਾਲ ਪਲਕਾਂ 'ਤੇ ਲੱਗਿਆ ਵਾਧੂ ਮਸਕਾਰਾ ਹਟਾ ਲਓ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਜਾਣਨ ਤੋਂ ਬਾਅਦ ਹੀ ਵਿਆਹ ਲਈ ਕਰੋ ''ਹਾਂ''

6. ਕਲਰਫੁੱਲ ਮਸਕਾਰਾ
ਅੱਖਾਂ ਨੂੰ ਜ਼ਿਆਦਾ ਖੂਬਸੂਰਤ ਬਨਾਉਣ ਲਈ ਦੋ ਰੰਗਾਂ ਦੇ ਮਸਕਾਰੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਨੀਲਾ ਅਤੇ ਕਾਲੇ ਰੰਗ ਦਾ ਮਸਕਾਰਾ ਚੁਣੋ।

ਪੜ੍ਹੋ ਇਹ ਵੀ ਖਬਰ - ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

PunjabKesari


rajwinder kaur

Content Editor

Related News