ਐਕਸਪਾਇਰ ਬਿਊਟੀ ਪ੍ਰੋਡਟਕਸ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਕੰਮਾਂ ਲਈ ਕਰੋ ਇਸਤੇਮਾਲ

06/28/2017 4:53:47 PM

ਨਵੀਂ ਦਿੱਲੀ— ਔਰਤਾਂ ਨੂੰ ਮੇਕਅੱਪ ਕਰਨਾ ਬਹੁਤ ਪਸੰਦ ਹੁੰਦਾ ਹੈ ਉਨ੍ਹਾਂ ਦੇ ਕੋਲ ਕਈ ਮਹਿੰਗੇ ਬਿਊਟੀ ਪ੍ਰੋਡਕਟਸ ਹੁੰਦੇ ਹਨ ਪਰ ਇਨ੍ਹਾਂ 'ਚ ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦਾ ਰੋਜ਼ਾਨਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ ਅਤੇ ਉਹ ਪਈਆਂ-ਪਈਆਂ ਖਰਾਬ ਹੋ ਜਾਂਦੀਆਂ ਹਨ। ਅਜਿਹੇ 'ਚ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਸਾਫ ਸਫਾਈ ਦੇ ਲਈ ਵੀ ਕੰਮ 'ਚ ਲਿਆਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ ਬਿਊਟੀ ਪ੍ਰੋਡਕਟਸ ਨੂੰ ਦੋਬਾਰਾ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ। 
1. ਮੇਕਅੱਪ ਬੁਰਸ਼ 
ਮੇਕਅੱਪ ਬੁਰਸ਼ ਨੂੰ ਰੋਜ਼ਾਨਾ ਇਸਤੇਮਾਲ 'ਚ ਨਹੀਂ ਲਿਆਇਆ ਜਾਂਦਾ ਹੈ ਜਿਸ ਵਜ੍ਹਾ ਨਾਲ ਬੁਰਸ਼ ਕਾਫੀ ਹਾਰਡ ਹੋ ਜਾਂਦਾ ਹੈ। ਜਿਸ ਨਾਲ ਚਮੜੀ ਉਸ ਨੂੰ ਚਮੜੀ ਦੇ ਲਈ ਨਹੀਂ ਵਰਤਿਆਂ ਜਾ ਸਕਦਾ ਹੈ। ਅਜਿਹੇ 'ਚ ਇਸ ਬੁਰਸ਼ ਨਾਲ ਕੰਪਿਊਟਰ ਦਾ ਕੀਬੋਰਡ ਅਤੇ ਘਰ ਦੀਆਂ ਦੂਜੀਆਂ ਕਈ ਚੀਜ਼ਾਂ ਨੂੰ ਸਾਫ ਕੀਤਾ ਜਾ ਸਕਦਾ ਹੈ।
2. ਪਰਫਿਊਮ
ਖਰਾਬ ਹੋ ਚੁੱਕੇ ਪਰਫਿਊਮ ਨਾਲ ਰੂਮ ਜਾਂ ਬਾਥਰੂਮ ਫ੍ਰੈਸ਼ਨਰ ਬਣਾ ਸਕਦੇ ਹੋ। ਇਸ ਨੂੰ ਪਾਣੀ 'ਚ ਮਿਲਾਕੇ ਸਪ੍ਰੇ ਬੋਤਲ 'ਚ ਪਾ ਦਿਓ ਅਤੇ ਫਿਰ ਇਸਤੇਮਾਲ ਕਰੋ।
3. ਆਈਲਾਈਨਰ
ਆਈਲਾਈਨਰ ਖਰਾਬ ਹੋ ਜਾਵੇ ਥਾਂ ਇਸ ਨਾਲ ਫੁੱਟਵਿਅਰ ਜਿਵੇਂ ਜੁੱਤੇ ਅਤੇ ਸੈਂਡਲ ਨੂੰ ਚਮਕਾਉਣ ਦੇ ਲਈ ਇਸਤੇਮਾਲ ਕਰ ਸਕਗੇ ਹੋ। ਇਸ ਤੋਂ ਇਲਾਵਾ ਕਾਲੇ ਰੰਗ ਦੇ ਮਹਿੰਗੇ ਫੁੱਟਵਿਅਰ 'ਤੇ ਕਈ ਵਾਰ ਸਕਰੈਚ ਪੈ ਜਾਂਦੇ ਹਨ। ਜਿਸ ਨਾਲ ਉਪਰ ਆਈਲਾਈਨਰ ਲਗਾ ਕੇ ਜੁੱਤਿਆਂ ਦੀ ਲੁਕ ਬਦਲੀ ਜਾ ਸਕਦੀ ਹੈ। 
4. ਫੇਸ਼ਿਅਲ ਟੋਨਰ 
ਚਮੜੀ ਨੂੰ ਨਿਖਾਰਨ ਦੇ ਲਈ ਫੇਸ਼ਿਅਲ ਟੋਨਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਜਿਹੇ 'ਚ ਜਦੋਂ ਇਹ ਐਕਸਪਾਈਰ ਹੋ ਜਾਵੇ ਤਾਂ ਇਸ ਨਾਲ ਘਰ ਦੀ ਟਾਈਲਸ, ਮਿਰਰ ਜਾਂ ਟੇਬਲ ਨੂੰ ਚਮਕਾਇਆ ਜਾ ਸਕਦਾ ਹੈ।
5. ਆਈਸ਼ੈਡੋ
ਆਈਸ਼ੈਡੋ ਦੇ ਐਕਸਪਾਈਰ ਹੋ ਜਾਣ ਤੇ ਇਸ ਨਾਲ ਵੱਖ-ਵੱਖ ਰੰਗ ਦੇ ਨੇਲ ਪੇਂਟ ਬਣਾਏ ਜਾ ਸਕਦੇ ਹਨ। ਜਿਸ ਨਾਲ ਪੈਸੇ ਵੀ ਬਚਦੇ ਹਨ ਅਤੇ ਹੱਥ ਵੀ ਸੋਹਣ ਲਗਦੇ ਹਨ। 
6. ਮਸਕਾਰਾ
ਮਸਕਾਰੇ ਦਾ ਇਸਤੇਮਾਲ ਪਲਕਾ ਨੂੰ ਘਣਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ ਪਰ ਜਦੋਂ ਵੀ ਮਸਕਾਰਾ ਐਕਸਪਾਈਰ ਹੋ ਜਾਵੇ ਜਾਂ ਸੁੱਕ ਜਾਵੇ ਤਾਂ ਇਸ ਦੇ ਬੁਰਸ਼ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਬੁਰਸ਼ ਨੂੰ ਆਈਬਰੋ ਨੂੰ ਘਣਾ ਬਣਾਉਣ ਦੇ ਲਈ ਇਸਤੇਮਾਲ ਕਰ ਸਕਦੇ ਹੋ। 


Related News