ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ
Thursday, Aug 06, 2020 - 05:02 PM (IST)
ਜ਼ਿੰਦਗੀ ਵਿੱਚ ਆਉਣ ਵਾਲਿਆਂ ਸਮੱਸਿਆ ਅਤੇ ਪਰੇਸ਼ਾਨੀਆਂ ਦਾ ਕਾਰਨ ਸਾਡੀਆਂ ਆਪਣੀਆਂ ਗਲਤ ਆਦਤਾਂ ਹੁੰਦੀਆਂ ਹਨ। ਇਨ੍ਹਾਂ ਗਲਤ ਆਦਤਾਂ ਦੇ ਕਾਰਨ ਹੀ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਹਨ। ਵਾਸਤੂ ਅਤੇ ਸ਼ਾਸਤਰਾਂ ਦੇ ਮੁਤਾਬਕ ਅਜਿਹੀ ਬਹੁਤ ਸਾਰੇ ਕੰਮ ਹਨ, ਜਿਨ੍ਹਾਂ ਨੂੰ ਸ਼ਾਮ ਦੇ ਸਮੇਂ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਧਨ ਦੀ ਦੇਵੀ ਲਕਸ਼ੀ ਨਾਜ਼ਾਰ ਹੋ ਜਾਂਦੀ ਹੈ, ਜਿਸ ਕਾਰਨ ਧਨ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਪਨਾ ਪੈ ਸਕਦਾ ਹੈ। ਅਜਿਹੀ ਸਥਿਤੀ ’ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕੰਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਖਾਸ ਤੌਰ ’ਤੇ ਸ਼ਾਮ ਦੇ ਸਮੇਂ ਕਦੇ ਵੀ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨਾਲ ਸਾਨੂੰ ਨੁਕਸਾਨ ਹੋ ਸਕਦਾ ਹੈ....
1. ਵਾਲਾਂ ਨੂੰ ਧੋਣਾ ਅਤੇ ਖੁੱਲ੍ਹੇ ਛਡਣਾ
ਵਾਸਤੂ ਦੇ ਅਨੁਸਾਰ ਸ਼ਾਮ ਦੇ ਸਮੇਂ ਵਾਲਾਂ ਨੂੰ ਖੋਲ੍ਹਣਾ, ਧੋਣਾ ਅਤੇ ਖੁੱਲ੍ਹੇ ਛੱਡਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਨਾਲ ਜੁੜੀਆਂ ਸਮੱਸਿਆ ਹੋਣ ਦੇ ਨਾਲ-ਨਾਲ ਘਰ ਵਿਚ ਨਾਕਾਰਾਤਮਕ ਮਾਹੌਲ ਵੀ ਬਣਿਆ ਰਹਿੰਦਾ ਹੈ।
2. ਘਰ ਦੇ ਦਰਵਾਜ਼ੇ ਨਾ ਖੋਲ੍ਹਣਾ
ਸਵੇਰ ਦੇ ਸਮੇਂ ਵਾਂਗ ਹੀ ਸ਼ਾਮ ਨੂੰ ਵੀ ਘਰ-ਪਰਿਵਾਰ ਵਿਚ ਲਕਸ਼ੀ ਮਾਤਾ ਦੀ ਕ੍ਰਿਪਾ ਹੁੰਦੀ ਹੈ। ਇਸੇ ਲਈ ਸ਼ਾਮ ਨੂੰ ਘਰ ਦੇ ਦਰਵਾਜ਼ੇ ਖੋਲ੍ਹ ਕੇ ਰੱਖਦੇ ਚਾਹੀਦੇ ਹਨ। ਘਰ ਦੇ ਦਰਵਾਜ਼ੇ ਬੰਦ ਹੋਣ ਨਾਲ ਧਨ ਦੀ ਦੇਵੀ ਨਾਰਾਜ਼ ਹੋ ਕੇ ਘਰ ਤੋਂ ਵਾਪਸ ਜਾ ਸਕਦੀ ਹੈ। ਅਜਿਹੀ ਸਥਿਤੀ ਵਿਚ ਪੈਸੇ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
3. ਤੁਲਸੀ ਦੇ ਪੱਤੇ ਨਹੀਂ ਤੋੜਨੇ ਚਾਹੀਦੇ
ਤੁਲਸੀ ਦੇ ਪੱਤੇ ਸ਼ਾਮ ਦੇ ਸਮੇਂ ਕਦੇ ਵੀ ਨਹੀਂ ਤੋੜਨੇ ਚਾਹੀਦੇ। ਇਸ ਦੌਰਾਨ ਗੱਲ ਜੇਕਰ ਸ਼ਾਸਤਰਾਂ ਦੀ ਕੀਤੀ ਜਾਵੇ ਤਾਂ ਸ਼ਾਮ ਦੇ ਸਮੇਂ ਤੁਲਸੀ ਜੀ ਲੀਲਾ ਕਰਨ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਸ਼ਾਮ ਦੇ ਸਮੇਂ ਹੱਥ ਨਹੀਂ ਲਗਾਉਣਾ ਚਾਹੀਦਾ। ਅਜਿਹਾ ਕਰਨ ਨਾਲ ਘਰ ਵਿਚ ਨਕਰਾਤਮਕਤਾ ਰਹਿੰਦੀ ਹੈ। ਇਸ ਦੇ ਨਾਲ-ਨਾਲ ਪੈਸੇ ਨਾ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਦਾ ਹੈ।
4. ਲੈਣ ਦੇਣ ਕਰਨਾ
ਸ਼ਾਮ ਦੇ ਸਮੇਂ ਪੈਸਿਆਂ ਦਾ ਲੈਣ-ਦੇਣ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿੱਚ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਸਤੂ ਅਨੁਸਾਰ ਸ਼ਾਮ ਦੇ ਸਮੇਂ ਪੈਸਿਆਂ ਦਾ ਸੌਦਾ ਕਰਨ ਨਾਲ ਲਕਸ਼ਮੀ ਮਾਤਾ ਨਾਰਾਜ਼ ਹੋ ਜਾਂਦੀ ਹੈ। ਇਸ ਨਾਲ ਘਰ ’ਚ ਆਉਣ ਵਾਲਾ ਪੈਸਾ ਰੁੱਕ ਜਾਂਦਾ ਹੈ ਅਤੇ ਕਰਜ਼ ਲੈਣ ਦੀ ਨੌਬਤ ਆ ਜਾਂਦੀ ਹੈ। ਇਸੇ ਕਾਰਨ ਸ਼ਾਮ ਦੀ ਥਾਂ ਸਵੇਰ ਦੇ ਸਮੇਂ ਪੈਸੇ ਦਾ ਲੈਣ ਦੇਣ ਕਰਨਾ ਚਾਹੀਦਾ ਹੈ।
5. ਭੋਜਨ ਕਰਨਾ
ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਸ਼ਾਮ ਦੇ ਸਮੇਂ ਕਦੇ ਵੀ ਭੋਜਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਸਿਹਤ ਖਰਾਬ ਹੋ ਜਾਂਦੀ ਹੈ। ਸ਼ਾਮ ਦੇ ਸਮੇਂ ਕੀਤੇ ਭੋਜਨ ਦਾ ਪ੍ਰਭਾਵ ਮਨ ਅਤੇ ਦਿਮਾਗ ’ਤੇ ਪੈਦਾ ਹੈ। ਨਾਲ ਹੀ ਪਾਚਨ ਕਿਰਿਆ ’ਤੇ ਵੀ ਇਸ ਦਾ ਪ੍ਰਭਾਵ ਪੈਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਸ਼ਾਸਤਰਾਂ ਮੁਤਾਬਕ ਇਸ ਨਾਲ ਧਨ ਦਾ ਨਾਸ਼ ਹੁੰਦਾ ਹੈ। ਜੇਕਰ ਤੁਹਾਨੂੰ ਭੁੱਖ ਲਗਦੀ ਹੈ ਤਾਂ ਤੁਸੀਂ ਫਲ ਖਾਂ ਸਕਦੇ ਹੋ।
6. ਸੌਣਾ
ਵਾਸਤੂ ਅਨੁਸਾਰ ਸ਼ਾਮ ਦੇ ਸਮੇਂ ਸੌਣਾ ਅਸ਼ੁੱਭ ਹੁੰਦਾ ਹੈ। ਇਸ ਨਾਲ ਘਰ ’ਚ ਗਰੀਬੀ ਅਤੇ ਬੀਮਾਰੀ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਤੋਂ ਇਲਾਵਾ ਤਰੱਕੀ ਦੇ ਰਾਸਤੇ ਵੀ ਬੰਦ ਹੋ ਜਾਂਦੇ ਹਨ। ਸ਼ਾਮ ਦੇ ਸਮੇਂ ਸੌਣ ਦੀ ਥਾਂ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ