ਸਵੇਰੇ ਖ਼ਾਲੀ ਢਿੱਡ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਨਹੀਂ ਵਧੇਗੀ ਸ਼ੂਗਰ

11/17/2020 9:59:15 AM

ਜਲੰਧਰ: ਸ਼ੂਗਰ ਦੀ ਸਮੱਸਿਆ ਜਿਥੇ ਪਹਿਲਾਂ ਬਜ਼ੁਰਗਾਂ 'ਚ ਦਿਖਾਈ ਦਿੰਦੀ ਸੀ ਪਰ ਹੁਣ ਬੱਚੇ ਵੀ ਇਸ ਦੀ ਚਪੇਟ 'ਚ ਆ ਰਹੇ ਹਨ। ਇਸ ਦਾ ਮੁੱਖ ਕਾਰਨ ਸਰੀਰ 'ਚ ਸ਼ੂਗਰ ਲੈਵਲ ਦਾ ਵਧਣਾ ਹੁੰਦਾ ਹੈ। ਇਸ ਨੂੰ ਕੰਟਰੋਲ 'ਚ ਨਾ ਰੱਖਣ ਨਾਲ ਅੱਖਾਂ, ਕਿਡਨੀ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ। ਅਜਿਹੇ 'ਚ ਸਵੇਰੇ ਖਾਲੀ ਪੇਟ ਕੁਝ ਚੀਜ਼ਾਂ ਦੀ ਵਰਤੋਂ ਕਰਨ ਨਾਲ ਇਸ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਕੁਝ ਸਿਹਤਮੰਦ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨਾਲ ਦਿਨ ਦੀ ਸ਼ੁਰੂਆਤ ਕਰਨ ਦਾ ਸਭ ਤੋਂ ਉੱਤਮ ਆਪਸ਼ਨ ਹੈ।

PunjabKesari
ਭਿੱਜੇ ਹੋਏ ਬਦਾਮ: ਬਦਾਮਾਂ 'ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ 'ਚ ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ 'ਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਸਰੀਰ 'ਚ ਤਰਲ ਪਦਾਰਥਾਂ ਦੀ ਮਾਤਰਾ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਡੀਹਾਈਡਰੇਸਨ ਦੀ ਸਮੱਸਿਆ ਦੂਰ ਹੋ ਕੇ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਲਈ ਤੁਸੀਂ ਆਪਣੀ ਖੁਰਾਕ 'ਚ ਨਿੰਬੂ ਪਾਣੀ, ਹਰਬਲ ਅਤੇ ਗ੍ਰੀਨ ਟੀ ਨੂੰ ਸ਼ਾਮਲ ਕਰੋ।

PunjabKesari
ਮੇਥੀ ਦਾਣਾ: ਮੇਥੀ ਦਾਣਿਆਂ ਦਾ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਮਿਲਦੀ ਹੈ। ਇਸ ਦਾ ਪਾਣੀ ਤਿਆਰ ਕਰਨ ਲਈ ਥੋੜ੍ਹੇ ਜਿਹੇ ਮੇਥੀ ਦਾਣਿਆਂ ਨੂੰ ਪਾਣੀ 'ਚ ਰਾਤ ਭਰ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਓ। ਇਸ 'ਚ ਜ਼ਿਆਦਾ ਫਾਈਬਰ ਹੋਣ ਨਾਲ ਸ਼ੂਗਰ ਕੰਟਰੋਲ 'ਚ ਰਹਿਣ ਦੇ ਨਾਲ ਸਰੀਰ 'ਚ ਜਮ੍ਹਾ ਹੋਏ ਜ਼ਹਿਰੀਲੇ ਤੱਤਾਂ ਨੂੰ ਬਾਹਰ ਨਿਕਲਣ 'ਚ ਮਦਦ ਮਿਲਦੀ ਹੈ।

PunjabKesari
ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਨਾਸ਼ਤਾ: ਸਵੇਰੇ ਨਾਸ਼ਤੇ 'ਚ ਸਭ ਤੋਂ ਜ਼ਿਆਦਾ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਓ। ਇਸ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿਣ ਦੇ ਨਾਲ 
ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਸਰੀਰ ਨੂੰ ਤਾਕਤ ਮਿਲਣ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਇਸ ਦੇ ਲਈ ਤੁਸੀਂ ਰੋਜ਼ਾਨਾ ਖੁਰਾਕ 'ਚ ਓਟਸ ਇਡਲੀ, ਮੂੰਗੀ ਦੀ ਦਾਲ ਦਾ ਚਿੱਲਾ, ਦਾਲ ਪਰਾਂਠਾ, ਸਾਬਤ ਅਨਾਜ, ਚਿਆ ਸੀਡਜ਼, ਆਂਡਾ, ਫਲ ਆਦਿ ਚੀਜ਼ਾਂ ਖਾ ਸਕਦੇ ਹੋ।

PunjabKesari
ਤਾਜ਼ੇ ਫਲ: ਹਮੇਸ਼ਾ ਲੋਕ ਨਾਸ਼ਤੇ 'ਚ ਜੂਸ ਪੀਣਾ ਪਸੰਦ ਕਰਦੇ ਹਨ ਪਰ ਇਸ ਦੀ ਬਜਾਏ ਫਲ ਖਾਓ। ਪੈਕਟ ਬੰਦ ਫਲਾਂ ਦੇ ਜੂਸ 'ਚ ਫਾਈਬਰ ਘੱਟ ਅਤੇ ਖੰਡ ਜ਼ਿਆਦਾ ਮਾਤਰਾ 'ਚ ਹੁੰਦੀ ਹੈ। ਅਜਿਹੇ 'ਚ ਸ਼ੂਗਰ ਲੈਵਲ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਇਸ ਨੂੰ ਪੀਣ ਦੀ ਬਜਾਏ ਸਿੱਧੇ ਫ਼ਲਾਂ ਦੀ ਵਰਤੋਂ ਕਰਨਾ ਜ਼ਿਆਦਾ ਲਾਭਕਾਰੀ ਹੋਵੇਗਾ। ਤੁਸੀਂ ਅਮਰੂਦ, ਸੇਬ, ਨਾਸ਼ਪਾਤੀ, ਬੇਰੀਜ਼, ਜਾਮਣ, ਕੀਵੀ ਦੀ ਵਰਤੋਂ ਕਰ ਸਕਦੇ ਹੋ ਪਰ ਮੌਸਮੀ ਸੰਤਰੇ ਵਰਗੇ ਫਲਾਂ 'ਚ ਸ਼ੂਗਰ ਜ਼ਿਆਦਾ ਹੋਣ ਕਾਰਨ ਇਸ ਨੂੰ ਖਾਣ ਤੋਂ ਪਰਹੇਜ਼ ਕਰੋ। 


Aarti dhillon

Content Editor

Related News