ਝੁਰੜੀਆਂ ਤੋਂ ਪ੍ਰੇਸ਼ਾਨ ਹੋ ਤਾਂ ਖਾਓ ਇਹ ਐਂਟੀ-ਰਿੰਕਲ ਫੂਡ

02/10/2017 10:48:22 AM

ਉਮਰ ਦੇ ਹਿਸਾਬ ਨਾਲ ਚਮੜੀ ''ਤੇ ਝੁਰੜੀਆਂ ਦਿਖਾਈ ਦੇਣਾ ਸੁਭਾਵਿਕ ਪ੍ਰਕਿਰਿਆ ਹੈ ਪਰ ਅੱਜਕਲ ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਚਿਹਰੇ ''ਤੇ ਝੁਰੜੀਆਂ ਘੱਟ ਉਮਰ ਵਿਚ ਵੀ ਦਿਖਾਈ ਦੇਣ ਲੱਗਦੀਆਂ ਹਨ। ਉਥੇ ਹੀ ਤਣਾਅ ਕਾਰਨ ਵੀ ਚਿਹਰੇ ''ਤੇ ਛੇਤੀ ਝੁਰੜੀਆਂ ਦਿਖਾਈ ਦਿੰਦੀਆਂ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਇਸ ਸਮੱਸਿਆ ਦੀਆਂ ਵੱਧ ਸ਼ਿਕਾਰ ਹੁੰਦੀਆਂ ਹਨ। ਇਨ੍ਹਾਂ ਤੋਂ ਪਿੱਛਾ ਛੁਡਵਾਉਣ ਲਈ ਔਰਤਾਂ ਤਰ੍ਹਾਂ-ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਇਥੋਂ ਤੱਕ ਕਿ ਬੋਟਾਕਸ ਸਰਜਰੀ ਕਰਵਾਉਣ ਤੋਂ ਵੀ ਨਹੀਂ ਕਤਰਾਉਂਦੀਆਂ ਪਰ ਜੇ ਇਸ ਦੀ ਥਾਂ ਅਜਿਹੇ ਆਹਾਰ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕੀਤਾ ਜਾਵੇ ਜੋ ਰਿੰਕਲਸ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ ਤਾਂ ਇਹ ਸਭ ਤੋਂ ਬੈਸਟ ਤਰੀਕਾ ਹੈ। ਝੁਰੜੀਆਂ ਹਟਾਉਣ ਵਿਚ ਸਹੀ ਮਾਤਰਾ ''ਚ ਆਇਰਨ, ਵਿਟਾਮਿਨ ਅਤੇ ਹੋਰ ਪੋਸ਼ਕ ਪਦਾਰਥ ਅਹਿਮ ਭੂਮਿਕਾ ਨਿਭਾਉਂਦੇ ਹਨ।

1. ਸੰਤਰਾ
ਇਸ ਵਿਚ ਭਰਪੂਰ ਮਾਤਰਾ ''ਚ ਪਾਣੀ ਅਤੇ ਵਿਟਾਮਿਨ ''ਸੀ'' ਹੁੰਦਾ ਹੈ, ਜੋ ਚਮੜੀ ਨੂੰ ਹਾਈਡ੍ਰੇਟ ਅਤੇ ਮੁਲਾਇਮ ਕਰਨ ਦਾ ਕੰਮ ਕਰਦੇ ਹਨ।
2. ਓਟਸ
ਓਟਸ ਵਿਚ ਅਜਿਹੇ ਕੁਦਰਤੀ ਗੁਣ ਪਾਏ ਜਾਂਦੇ ਹਨ ਜੋ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦੇ ਹਨ। ਇਹ ਚਮੜੀ ''ਤੇ ਹੋਣ ਵਾਲੀ ਜਲਣ (ਇਰੀਟੇਸ਼ਨ) ਤੋਂ ਵੀ ਰਾਹਤ ਦਿਵਾਉਂਦੇ ਹਨ।
3. ਆਂਡਾ
ਆਂਡੇ ਵਿਚ ਪ੍ਰੋਟੀਨ ਦੇ ਨਾਲ ਚੰਗੀ ਮਾਤਰਾ ''ਚ ਐਮੀਨੋ ਐਸਿਡ ਤੇ ਵਿਟਾਮਿਨ ''ਏ'' ਵੀ ਪਾਇਆ ਜਾਂਦਾ ਹੈ, ਜੋ ਝੁਰੜੀਆਂ ਤੋਂ ਚਮੜੀ ਦੀ ਰੱਖਿਆ ਕਰਦੇ ਹਨ।
4. ਗ੍ਰੀਨ ਟੀ
ਉਂਝ ਤਾਂ ਗ੍ਰੀਨ ਟੀ ਦੀ ਰਵਾਇਤ ਇਨ੍ਹੀਂ ਦਿਨੀਂ ਕਾਫੀ ਵੱਧ ਹੈ ਕਿਉਂਕਿ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਗ੍ਰੀਨ ਟੀ ਦਾ ਇਕ ਫਾਇਦਾ ਇਹ ਵੀ ਹੈ ਕਿ ਇਹ ਸਾਡੀ ਚਮੜੀ ਨੂੰ ਜਵਾਨ ਅਤੇ ਝੁਰੜੀਆਂ ਤੋਂ ਬਚਾਏ ਰੱਖਦੀ ਹੈ।
5. ਸਾਲਮਨ ਫਿਸ਼
ਇਸ ਫਿਸ਼ (ਮੱਛੀ) ਵਿਚ ਭਰਪੂਰ ਮਾਤਰਾ ''ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਚਮੜੀ ਨੂੰ ਡੈਮੇਜ ਹੋਣ ਤੋਂ ਤਾਂ ਬਚਾਉਂਦਾ ਹੀ ਹੈ, ਨਾਲ ਹੀ ਝੁਰੜੀਆਂ ਨੂੰ ਵੀ ਰੋਕਦਾ ਹੈ।
6. ਐਵੋਕਾਡੋ
ਐਵੋਕਾਡੋ ਵੀ  ਤੁਹਾਡੀ ਚਮੜੀ ਹਾਈਡ੍ਰੇਟੇਡ ਰੱਖਣ ਵਿਚ ਮਦਦ ਕਰਦਾ ਹੈ। ਇਸ ਨੂੰ ਤੁਸੀਂ ਸਲਾਦ ਨਾਲ ਮਿਕਸ ਕਰ ਕੇ ਖਾ ਸਕਦੇ ਹੋ।
7. ਗਾਜਰ
ਗਾਜਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਹ ਤਾਂ ਆਮ ਤੌਰ ''ਤੇ ਲੋਕਾਂ ਨੂੰ ਪਤਾ ਹੁੰਦਾ ਹੈ ਪਰ ਗਾਜਰ ਵਿਚ ਪਾਏ ਜਾਣ ਵਾਲੇ ਐਂਟੀਏਜਿੰਗ ਗੁਣ ਝੁਰੜੀਆਂ ਨੂੰ ਵੀ ਘੱਟ ਕਰਦੇ ਹਨ।
8. ਸੋਇਆਬੀਨ
ਉਂਝ ਤਾਂ ਸੋਇਆਬੀਨ ਪ੍ਰੋਟੀਨ ਦਾ ਕਾਫੀ ਚੰਗਾ ਸ੍ਰੋਤ ਹੈ ਪਰ ਹਾਲ ਹੀ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਿਚ ਐਂਟੀਏਜਿੰਗ ਦੇ ਗੁਣ ਵੀ ਪਾਏ ਜਾਂਦੇ ਹਨ, ਜਿਸ ਨਾਲ ਇਹ ਚਮੜੀ ਨੂੰ ਝੁਰੜੀਆਂ ਤੋਂ ਬਚਾਉਂਦੇ ਹਨ।

Related News