ਸਰਦੀ ਦੇ ਮੌਸਮ ''ਚ ਖਾਓ ਤਿਲ ਦੇ ਬਣੇ ਲੱਡੂ, ਸਰੀਰ ਨੂੰ ਹੋਵੇਗਾ ਲਾਭ

10/30/2020 10:49:33 AM

ਜਲੰਧਰ : ਗੁੜ ਅਤੇ ਤਿਲ ਦੇ ਲੱਡੂ ਖਾਣ 'ਚ ਜਿੰਨੇ ਜ਼ਿਆਦਾ ਸੁਆਦ ਹੁੰਦੇ ਹਨ, ਉਸ ਤੋਂ ਕਿਤੇ ਵਧ ਇਸ ਦੇ ਸਰੀਰ ਨੂੰ ਫ਼ਾਇਦੇ ਹੁੰਦੇ ਹਨ। ਤਿਲ ਦੇ ਲੱਡੂ ਖਾ ਕੇ ਪੂਰਾ ਦਿਨ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। ਕੁੱਝ ਲੋਕ ਇਨ੍ਹਾਂ ਨੂੰ ਤਿਲਕੁਟ ਵੀ ਕਹਿੰਦੇ ਹਨ। ਮਾਘੀ ਦੇ ਵਿਸ਼ੇਸ਼ ਮੌਕੇ 'ਤੇ ਤਿਲ ਅਤੇ ਗੁੜ ਦੀਆਂ ਮਠਿਆਈਆਂ ਖ਼ਾਸ ਤੌਰ 'ਤੇ ਬਣਾਈਆਂ ਜਾਂਦੀਆਂ ਹਨ।

PunjabKesari

ਇਹ ਵੀ ਪੜੋ:ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ


ਸਰਦੀਆਂ 'ਚ ਤਿਲ ਅਤੇ ਉਸ ਦੇ ਤੇਲ ਦੋਹਾਂ ਦੀ ਹੀ ਵਰਤੋਂ ਕਰਨਾ ਚਾਹੀਦੀ ਹੈ। ਤਿਲ ਖਾਣ ਨਾਲ ਸਿਰਫ਼ ਢਿੱਡ ਦੇ ਰੋਗ ਹੀ ਨਹੀਂ ਸਗੋਂ ਸਰੀਰ ਦੇ ਹੋਰ ਵੀ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਤਿਲ 'ਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਵਿਟਾਮਿਨ-ਬੀ, ਸੀ ਅਤੇ ਈ ਵੱਧ ਮਾਤਰਾ 'ਚ ਮਿਲਦੇ ਹਨ। ਕਾਲੇ ਤਿਲ ਅਤੇ ਸਫ਼ੇਦ ਤਿਲ ਦੀ ਵਰਤੋਂ ਦਵਾਈ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ।

ਇਹ ਵੀ ਪੜੋ:ਇੰਝ ਬਣਾਓ ਕੱਚੇ ਕੇਲਿਆਂ ਦੀ ਸਬਜ਼ੀ, ਸਿਹਤ ਲਈ ਹੈ ਲਾਭਕਾਰੀ


ਤਿਲ ਦੇ ਲੱਡੂ ਖਾਣ ਨਾਲ ਹੋਣ ਵਾਲੇ ਫ਼ਾਇਦੇ: ਤਿਲ ਗੁੜ ਦੇ ਲੱਡੂ ਅਤੇ ਤਿਲਕੁਟ ਫੇਫੜਿਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਲੱਡੂ ਖਾਣ ਨਾਲ ਸਰੀਰ ਡੀਟੌਕਸੀਫ਼ਾਈ ਕਰਦਾ ਹੈ।  ਤਿਲ ਗੁੜ ਦੇ ਲੱਡੂ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰਕ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਤਿਲ ਚਬਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫ਼ੈਕਸ਼ਨ ਨਹੀਂ ਹੁੰਦੀ।

PunjabKesari
ਇਸ ਦੀ ਤਾਸੀਰ ਹਲਕੀ ਗਰਮ ਹੁੰਦੀ ਹੈ, ਇਸ ਨੂੰ ਸਰਦੀਆਂ 'ਚ ਖਾਣ ਦੇ ਕਈ ਫ਼ਾਇਦੇ ਹਨ। ਤਿਲ ਦੀ ਵਰਤੋਂ ਕਰਨ ਨਾਲ ਮਾਨਸਿਕ ਸਿਹਤ ਦਾ ਵਿਕਾਸ ਹੁੰਦਾ ਹੈ ਅਤੇ ਤੁਸੀਂ ਆਸਾਨੀ ਨਾਲ ਡਿਪਰੈਸ਼ਨ ਅਤੇ ਟੈਨਸ਼ਨ ਤੋਂ ਦੂਰ ਰਹਿੰਦੇ ਹੋ। ਤਿਲ ਦੇ ਲੱਡੂ ਖਾਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਗਰਭ ਅਵਸਥਾ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਕਬਜ਼ ਰਹਿੰਦੀ ਹੈ। ਤਿਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


Aarti dhillon

Content Editor

Related News