ਨਾਸ਼ਤੇ ''ਚ ਖਾਓ ਕੱਚਾ ਪਨੀਰ, ਮਜ਼ਬੂਤ ਹੱਡੀਆਂ ਦੇ ਨਾਲ ਭਾਰ ਵੀ ਰਹੇਗਾ ਕੰਟਰੋਲ
Monday, Nov 02, 2020 - 11:23 AM (IST)
ਜਲੰਧਰ: ਸਾਨੂੰ ਦਿਨ ਭਰ ਤਰੋਤਾਜ਼ਾ ਅਤੇ ਸਿਹਤਮੰਦ ਰਹਿਣ ਦੀ ਲੋੜ ਹੁੰਦੀ ਹੈ। ਤਾਂ ਜੋ ਸਹੀ ਢੰਗ ਨਾਲ ਕੰਮ ਹੋ ਸਕੇ। ਅਜਿਹੇ 'ਚ ਸਵੇਰੇ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਹੈਵੀ ਅਤੇ ਹੈਲਦੀ ਹੋਣਾ ਚਾਹੀਦਾ ਹੈ। ਅਜਿਹੇ 'ਚ ਕੈਲਸ਼ੀਅਮ, ਪ੍ਰੋਟੀਨ ਨਾਲ ਭਰਪੂਰ ਕੱਚੇ ਪਨੀਰ ਦੀ ਵਰਤੋਂ ਕਰਨੀ ਵਧੀਆ ਆਪਸ਼ਨ ਹੈ। ਇਸ 'ਚ ਹੈਲਦੀ ਫੈਟਸ ਅਤੇ ਕੈਲਸ਼ੀਅਲ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ। ਅਜਿਹੇ 'ਚ ਬਾਡੀ ਹੈਲਦੀ ਅਤੇ ਐਨਰਜੈਟਿਕ ਰਹਿੰਦੀ ਹੈ। ਤਾਂ ਚੱਲੋ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਹੋਰ ਫ਼ਾਇਦਿਆਂ ਦੇ ਬਾਰੇ 'ਚ...
ਪਨੀਰ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ
ਪਨੀਰ 'ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਵਿਟਾਮਿਨ, ਐਂਟੀ ਆਕਸੀਡੈਂਟਸ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲਦੇ ਹਨ। ਨਾਲ ਹੀ ਇਹ ਸਰੀਰ 'ਚ ਮੌਜੂਦ ਬੈਡ ਕੋਲੇਸਟਰੋਲ ਨੂੰ ਘੱਟ ਕਰਕੇ ਗੁੱਡ ਕੋਲੈਸਟ੍ਰਾਲ ਵਧਾਉਣ 'ਚ ਮਦਦ ਕਰਦਾ ਹੈ। ਅਜਿਹੇ 'ਚ ਬੀਮਾਰੀਆਂ ਤੋਂ ਬਚਾਅ ਰੱਖਣ ਦੇ ਨਾਲ ਵਧੀਆ ਤਰੀਕੇ ਨਾਲ ਵਿਕਾਸ ਹੋਣ 'ਚ ਮਦਦ ਮਿਲਦੀ ਹੈ।
ਸ਼ੂਗਰ 'ਚ ਫ਼ਾਇਦੇਮੰਦ
ਇਸ 'ਚ ਓਮੇਗਾ-3 ਫੈਟੀ ਐਸਿਡ ਹੋਣ ਨਾਲ ਡਾਈਬਿਟਿਕ ਪੇਸ਼ੈਂਟ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਨਿਯਮਿਤ ਤੌਰ 'ਤੇ ਕੱਚਾ ਪਨੀਰ ਖਾਣ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ।
ਇਹ ਵੀ ਪੜੋ:ਸਰੀਰ ਲਈ ਲਾਹੇਵੰਦ ਹੈ ਕੜ੍ਹੀ ਪੱਤਾ, ਜਾਣੋ ਹੋਰ ਵੀ ਫ਼ਾਇਦੇ
ਦਿਲ ਦੀਆਂ ਬੀਮਾਰੀਆਂ ਤੋਂ ਰਹੇ ਬਚਾਅ
ਨਾਸ਼ਤੇ 'ਚ ਕੱਚਾ ਪਨੀਰ ਖਾਣ ਨਾਲ ਦਿਲ ਸਿਹਤਮੰਦ ਰਹਿਣ 'ਚ ਵੀ ਮਦਦ ਮਿਲਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਆਇਰਨ, ਕੈਲਸ਼ੀਅਮ, ਫਾਈਬਰ, ਵਿਟਾਮਿਨ ਅਤੇ ਮਿਨਰਲਸ ਸਾਰੇ ਉਚਿਤ ਮਾਤਰਾ 'ਚ ਮਿਲਦੇ ਹਨ। ਨਾਲ ਹੀ ਪਨੀਰ 'ਚ ਮੌਜੂਦ ਹੈਲਦੀ ਫੈਟ ਸਰੀਰ 'ਚ ਬੈਡ ਕੋਲੇਸਟਰਾਲ ਨੂੰ ਘੱਟ ਕਰਕੇ ਗੁੱਡ ਕੈਲੋਸਟ੍ਰਾਲ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ 'ਚ ਰਹਿੰਦਾ ਹੈ। ਅਜਿਹੇ 'ਚ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਭਾਰ ਘਟਾਏ
ਬਹੁਤ ਸਾਰੇ ਲੋਕ ਭਾਰ ਵਧਣ ਦੇ ਡਰ ਨਾਲ ਪਨੀਰ ਖਾਣ ਤੋਂ ਪਰਹੇਜ਼ ਰੱਖਦੇ ਹਨ। ਪਰ ਇਸ 'ਚ ਮੌਜੂਦ ਲੀਨੋਲਾਈਕ ਐਸਿਡ ਸਰੀਰ 'ਚ ਜਮ੍ਹਾ ਐਕਸਟਰਾ ਚਰਬੀ ਘੱਟ ਕਰਨ 'ਚ ਮਦਦ ਕਰਦੇ ਹਨ। ਨਾਲ ਹੀ ਫਾਈਬਰ ਜ਼ਿਆਦਾ ਹੋਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਹੈ। ਅਜਿਹੇ 'ਚ ਓਵਰ ਇਟਿੰਗ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਕੇ ਭਾਰ ਕੰਟਰੋਲ 'ਚ ਰਹਿੰਦਾ ਹੈ।
ਮਜ਼ਬੂਤ ਹੱਡੀਆਂ
ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਪਨੀਰ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ 'ਚ ਮਜ਼ਬੂਤੀ ਆਉਂਦੀ ਹੈ। ਜੋੜਾਂ, ਪਿੱਠ, ਗਰਦਨ ਜਾਂ ਸਰੀਰ ਦੇ ਹੋਰ ਹਿੱਸਿਆਂ 'ਚ ਦਰਦ ਹੋਣ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ। ਖਾਸ ਤੌਰ 'ਤੇ ਬੱਚਿਆਂ ਦੀ ਡਾਈਟ 'ਚ ਇਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ।
ਇਹ ਵੀ ਪੜੋ:ਸਰਦੀ ਦੇ ਮੌਸਮ 'ਚ ਬਣਾ ਕੇ ਖਾਓ ਨਾਰੀਅਲ ਦੇ ਲੱਡੂ
ਮਜ਼ਬੂਤ ਪਾਚਨ ਤੰਤਰ
ਇਸ ਦੀ ਵਰਤੋਂ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ 'ਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਣ 'ਚ ਮਦਦ ਮਿਲਦੀ ਹੈ।
ਤਣਾਅ ਕਰੇ ਦੂਰ
ਅੱਜ ਦੇ ਸਮੇਂ 'ਚ ਹਰ ਦੂਜਾ ਵਿਅਕਤੀ ਤਣਾਅ ਅਤੇ ਚਿੰਤਾ ਤੋਂ ਪ੍ਰੇਸ਼ਾਨ ਹੈ। ਨਾਲ ਹੀ ਕੰਮ ਦਾ ਜ਼ਿਆਦਾ ਬੋਝ ਹੋਣ ਨਾਲ ਥਕਾਵਟ ਰਹਿੰਦੀ ਹੈ। ਅਜਿਹੇ 'ਚ ਨਾਸ਼ਤੇ 'ਚ 1 ਕੌਲੀ ਪਨੀਰ ਖਾਣਾ ਬੈਸਟ ਆਪਸ਼ਨ ਹੈ। ਇਸ ਨਾਲ ਥਕਾਣ ਅਤੇ ਤਣਾਅ ਦੂਰ ਹੋਣ ਦੇ ਨਾਲ ਦਿਨ ਭਰ ਐਨਰਜੈਟਿਕ ਮਹਿਸੂਸ ਹੋਣ 'ਚ ਮਦਦ ਮਿਲੇਗੀ।
ਸਟਰਾਂਗ ਇਮਿਊਨਿਟੀ
ਪਨੀਰ 'ਚ ਸਿਰਫ ਪ੍ਰੋਟੀਨ ਹੀ ਨਹੀਂ ਸਗੋਂ ਕੈਲਸ਼ੀਅਮ, ਆਇਰਨ, ਵਿਟਾਮਿਨ, ਐਂਟੀ-ਆਕਸੀਡੈਂਟਸ ਗੁਣ ਵੀ ਹੁੰਦੇ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਥਕਾਣ ਅਤੇ ਕਮਜ਼ੋਰੀ ਦੂਰੀ ਹੋਣ 'ਚ ਮਦਦ ਮਿਲਦੀ ਹੈ। ਨਾਲ ਹੀ ਸਰੀਰ ਨੂੰ ਪ੍ਰਤੀਰੋਧਕ ਸਮੱਰਥਾ ਵਧਣ ਨਾਲ ਬੀਮਾਰੀਆਂ ਦੇ ਲੱਗਣ ਦਾ ਖਤਰਾ ਘੱਟ ਰਹਿੰਦਾ ਹੈ।