ਚਾਇਨੀਜ਼ ਫਲੇਵਰ ਨਾਲ ਬਣਾ ਕੇ ਖਾਓ ਮਸ਼ਰੂਮ ਫ੍ਰਾਈਡ ਰਾਈਸ

07/22/2017 3:36:18 PM

ਨਵੀਂ ਦਿੱਲੀ— ਖਾਣ-ਪੀਣ ਦੇ ਤਾਂ ਸਾਰੇ ਹੀ ਸ਼ੌਕੀਨ ਹੁੰਦੇ ਹਨ ਪਰ ਰੋਜ਼-ਰੋਜ਼ ਇਕ ਹੀ ਤਰ੍ਹਾਂ ਦਾ ਖਾਣਾ ਬੋਰ ਲੱਗਣ ਲੱਗਦਾ ਹੈ ,ਜੇ ਤੁਸੀਂ ਵੀ ਇਕ ਹੀ ਤਰ੍ਹਾਂ ਦਾ ਖਾਣਾ ਖਾ ਕੇ ਬੋਰ ਹੋ ਗਏ ਹੋ ਤਾਂ ਖਾਣੇ ਵਿਚ ਕੁਝ ਨਵਾਂ ਟ੍ਰਾਈ ਕਰੋ। ਉਂਝ ਤਾਂ ਚਾਵਲ ਤਾਂ ਹਰ ਕੋਈ ਬਣਾਕੇ ਖਾ ਲੈਂਦਾ ਹੈ। ਜ਼ਿਆਦਾਤਰ ਲੋਕ ਸਾਦੇ ਚਾਵਲ ਜਾਂ ਮਟਰ ਵਾਲੇ ਚਾਵਲ ਖਾਣੇ ਪਸੰਦ ਕਰਦੇ ਹਨ ਪਰ ਇਸ ਵਾਰ ਮਸ਼ਰੂਮ ਦੇ ਨਾਲ ਚਾਵਲ ਫ੍ਰਾਈਡ ਖਾ ਕੇ ਦੇਖੋ। ਆਓ ਜਾਣਦੇ ਹਾਂ ਚਾਇਨੀਜ਼ਈਸਟਾਈਲ ਦੀ ਰੈਸਿਪੀ ਮਸ਼ਰੂਮ ਫ੍ਰਾਈਡ ਰਾਈਸ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 3 ਕੱਪ ਪੱਕੇ ਹੋਏ ਚਾਵਲ
- 2 ਵੱਡੇ ਚੱਮਚ ਕੱਟਿਆਂ ਹੋਇਆ ਲੱਸਣ 
- 1 ਪੈਕੇਟ ਮਸ਼ਰੂਮ
- 1 ਗਾਜਰ (ਬਾਰੀਕ ਕੱਟੀ ਹੋਈ)
- 2 ਹਰੇ ਪਿਆਜ (ਬਾਰੀਕ ਕੱਟੇ ਹੋਏ)
- 3 ਸੇਲਰੀ (ਬਾਰੀਕ ਕੱਟੀ ਹੋਈ)
- 1 ਚੱਮਚ ਚਿਲੀ ਸਾਓਸ
- 2 ਚੱਮਚ ਸੋਇਆ ਸਾਓਸ
- 1 ਚੱਮਚ ਵਿਨੇਗਰ
- ਨਮਕ ਅਤੇ ਕਾਲੀ ਮਿਰਚ ਪਾਊਡਰ ਸੁਆਦ ਮੁਤਾਬਕ
- 4 ਵੱਡੇ ਚੱਮਚ ਤੇਲ
ਬਣਾਉਣ ਦੀ ਵਿਧੀ
1. ਸੱਭ ਤੋਂ ਪਹਿਲਾਂ ਕੜਾਈ ਵਿਚ ਤੇਲ ਗਰਮ ਕਰ ਲਓ। ਫਿਰ ਇਸ ਵਿਚ ਲਸਣ ਪਾ ਕੇ ਭੁੱਣ ਲਓ।
2. ਬਾਕੀ ਸਬਜ਼ੀਆਂ ਨੂੰ ਇਸ ਵਿਚ ਪਾ ਕੇ 3 ਮਿੰਟ ਤੱਕ ਭੁੰਣ ਲਓ।
3. ਪੱਕੇ ਹੋਏ ਚਾਵਲ ਅਤੇ ਬਾਕੀ ਸਾਰੀ ਸਮੱਗਰੀ ਇਸ ਵਿਚ ਪਾ ਕੇ 4-5 ਮਿੰਟ ਤੱਕ ਫਰਾਈ ਕਰੋ। 
4. ਫਿਰ ਇਸ ਨੂੰ ਗਰਮ-ਗਰਮ ਸਰਵ ਕਰੋ।


Related News