ਬਰੈੱਡ ਰਸਮਲਾਈ ਬਣਾਉਣ ਦਾ ਆਸਾਨ ਤਰੀਕਾ
Monday, Jan 23, 2017 - 01:53 PM (IST)

ਮੁੰਬਈ— ਰਸਮਲਾਈ ਤਾਂ ਸਾਰੇ ਬਹੁਤ ਸ਼ੌਕ ਨਾਲ ਖਾਂਦੇ ਹਨ ਪਰ ਰਸਮਲਾਈ ਜੇਕਰ ਆਪਣੇ ਹੱਥਾਂ ਨਾਲ ਬਣੀ ਹੋਵੇ ਤਾਂ ਖਾਣ ਦਾ ਸੁਆਦ ਹੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਰੈੱਡ ਰਸਮਲਾਈ ਬਣਾਉਣ ਵਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਤੁਸੀਂ ਆਸਾਨੀ ਨਾਲ ਘਰ ''ਚ ਬਣਾ ਸਕਦੇ ਹੋ।
ਸਮੱਗਰੀ
-500 ਮਿ.ਲੀ ਦੁੱਧ
- 4-5 ਬਰੈੱਡ
- 4-5 ਚੁਟਕੀਆਂ ਕੇਸਰ
- 1-2 ਚਮਚ ਚੀਨੀ
- 1-2 ਚਮਚ ਇਲਾਇਚੀ ਪਾਊਡਰ
- 1 ਚਮਚ ਘਿਓ
- 1 ਚਮਚ ਬਦਾਮ (ਬਾਰੀਕ ਕੱਟਿਆਂ ਹੋਇਆਂ)
- 1 ਚਮਚ ਪਿਸਤਾ (ਬਾਰੀਕ ਕੱਟਿਆਂ ਹੋਇਆਂ)
ਵਿਧੀ
1. ਸਭ ਤੋਂ ਪਹਿਲਾਂ ਇੱਕ ਭਾਂਡੇ ''ਚ ਦੁੱਧ ਪਾ ਕੇ ਉਸ ਨੂੰ ਉਬਾਲ ਲਓ। ਜਦੋਂ ਦੁੱਧ ਅੱਧਾ ਰਹਿ ਜਾਵੇ ਤਾਂ ਇਸ ''ਚ ਚੀਨੀ ਅਤੇ ਕੇਸਰ ਪਾ ਦਿਓ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਪਕਾ ਲਓ।
2. ਹੁਣ ਇੱਕ ਛੋਟੇ ਪੈਨ ''ਚ ਘਿਓ ਗਰਮ ਕਰੋ। ਘਿਓ ਗਰਮ ਹੋਣ ਦੇ ਬਾਅਦ ਉਸ ''ਚ ਪਿਸਤਾ ਅਤੇ ਬਦਾਮ ਪਾ ਕੇ ਲਾਲ ਹੋਣ ਤੱਕ ਭੁੰਨੋ।
3. ਭੁੰਨੇ ਹੋਏ ਮਿਸ਼ਰਨ ''ਚ ਦੁੱਧ ਨੂੰ ਮਿਲਾ ਲਓ। ਉਸਦੇ ਬਾਅਦ ਇਲਾਇਚੀ ਪਾਊਡਰ ਮਿਲਾਕੇ ਗੈਸ ਬੰਦ ਕਰ ਦਿਓ ਅਤੇ ਦੁੱਧ ਨੂੰ ਠੰਡਾ ਹੋਣ ਦਿਓ।
4. ਇਸਦੇ ਬਾਅਦ ਬਰੈੱਡ ਨੂੰ ਗੋਲ ਆਕਾਰ ''ਚ ਕੱਟ ਲਓ। ਹੁਣ ਬਰੈੱਡ ਨੂੰ ਇੱਕ ਕੌਲੀ ''ਚ ਰੱਖ ਕੇ ਉਸ ਦੇ ਉੱਪਰ ਦੁੱਧ ਪਾ ਦਿਓ।
5. ਤੁਹਾਡੀ ਰਸਮਲਾਈ ਤਿਆਰ ਹੈ।