''ਫੈਮਿਨਾ ਮੈਗਨੀਜ਼'' ਦੇ ਫੋਟੋਸ਼ੂਟ ਦੌਰਾਨ ਇਸ ਅੰਦਾਜ ''ਚ ਨਜ਼ਰ ਆਈ ਕਰਿਸ਼ਮਾ ਕਪੂਰ
Friday, Jan 13, 2017 - 11:44 AM (IST)

ਮੁੰਬਈ— ਬਾਲੀਵੁੱਡ ਦੀ ਅਭਿਨੇਤਰੀ ਕਰਿਸ਼ਮਾ ਕਪੂਰ ਹਮੇਸ਼ਾ ਹੀ ਸਟਾਈਲਿਸ਼ ਲੁਕ ''ਚ ਦਿਖਾਈ ਦਿੰਦੀ ਹੈ। ਕਰਿਸ਼ਮਾ ਕਪੂਰ ਪਿਛਲੇ ਦਿਨਾਂ ''ਚ ਆਪਣੀ ਭੈਣ ਕਰੀਨਾ ਕਪੂਰ ਦੇ ਨਾਲ ਨਜ਼ਰ ਆਈ। ਬਾਲੀਵੁੱਡ ਦੀਆਂ ਕਈ ਅਦਾਕਾਰਾਂ ਫੋਟੋਸ਼ੂਟ ਕਰਵਾਉਂਦੀਆਂ ਨਜ਼ਰ ਆ ਰਹੀਆਂ ਹਨ। ਕਈ ਅਦਾਕਾਰਾਂ ਦਾ ਫੋਟੋਸ਼ੂਟ ਬਹੁਤ ਹੀ ਬੋਲਡ ਅਤੇ ਹਾਟ ਹੁੰਦਾ ਹੈ ਅਤੇ ਉੱਥੇ ਹੀ ਕੁਝ ਆਪਣੇ ਪ੍ਰਸ਼ੰਸਕਾਂ ਨੂੰ ਫੋਟੋਸ਼ੂਟ ਨਾਲ ਨਰਾਜ਼ ਕਰ ਦਿੰਦੀਆਂ ਹਨ
ਥੋੜ੍ਹੇ ਸਮਾਂ ਪਹਿਲਾਂ ਹੀ ਕਰਿਸ਼ਮਾ ਕਪੂਰ ਨੇ ''ਫੈਮਿਨਾ ਮੈਗਜ਼ੀਨ'' ਜਨਵਰੀ 2017 ਕਵਰ ਪੇਜ਼ ਦੇ ਲਈ ਫੋਟੋਸ਼ੂਟ ਕਰਵਾਇਆ ਹੈ। ਫੈਮਿਨਾ ਦੇ ਫੋਟੋ ''ਚ ਕਰਿਸ਼ਮਾ ਨੇ ਕਾਲੇ ਰੰਗ ਦਾ ਰੰਗਦਾਰ ਸੂਟ ਪਹਿਨਿਆ ਹੋਇਆ ਹੈ। ਗਹਿਣਿਆਂ ਦੀ ਗੱਲ ਕਰੀਏ ਤਾਂ ਕਰਿਸ਼ਮਾ ਨੇ ਕੰਨਾਂ ''ਚ ਕੁਝ ਨਹੀਂ ਪਹਿਨਿਆ। ਆਪਣੀ ਲੁਕ ਨੂੰ ਪੂਰਾ ਕਰਦੇ ਹੋਏ ਕਰਿਸ਼ਮਾ ਨੇ ਹੱਥ ''ਚ ਬਰੇਸਲੈੱਟ ਅਤੇ ਘੜੀ ਪਹਿਨੀ ਹੋਈ ਸੀ। ਮੇਕਅੱਪ ਦੀ ਗੱਲ ਕਰੀਏ ਤਾਂ ਕਰਿਸ਼ਮਾ ਨੇ ਹਲਕਾ ਮੇਕਅੱਪ ਕੀਤਾ ਹੋਇਆ ਸੀ ਜਿਸ ਨਾਲ ਉਸਦੀ ਉਮਰ ਸਾਫ ਝਲਕ ਰਹੀ ਸੀ।
ਕਰਿਸ਼ਮਾ ਨੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਸਾਈਟ ''ਤੇ ਵੀ ਸ਼ੇਅਰ ਕੀਤੀਆਂ। ਕਾਲੇ ਰੰਗਦਾਰ ਸੂਟ ਤੋਂ ਇਲਾਵਾ ਵੀ ਕਰਿਸ਼ਮਾ ਫੋਟੋਸ਼ੂਟ ਦੇ ਦੌਰਾਨ ਕਈ ਹੋਰ ਰੰਗ ਦੀਆਂ ਪੋਸ਼ਾਕਾਂ ''ਚ ਵੀ ਨਜ਼ਰ ਆਈ।