ਸੁਪਨੇ ਵਿਚ ਦਿਖਾਈ ਦੇਣ ਜੇਕਰ ਇਹ ਚੀਜ਼ਾਂ ਤਾਂ ਮਿਲੇਗੀ ਸਫਲਤਾ

07/13/2017 8:02:26 AM

ਜਲੰਧਰ— ਰਾਤ ਨੂੰ ਸੌਂਦੇ ਸਮੇਂ ਸਾਰੇ ਲੋਕਾਂ ਨੂੰ ਸਪਨੇ ਆਉਂਦੇ ਹਨ। ਕਈ ਲੋਕ ਤਾਂ ਸੁਪਨਿਆਂ ਵਿਚ ਵਿਸ਼ਵਾਸ ਹੀ ਨਹੀਂ ਰੱਖਦੇ ਪਰ ਕੁੱਝ ਲੋਕ ਇਨ੍ਹਾਂ ਨੂੰ ਸ਼ੁੱਭ-ਅਸ਼ੁੱਭ ਮਨ ਕੇ ਡਰਨ ਲੱਗਦੇ ਹਨ। ਵੈਸੇ ਤਾਂ ਸੁਪਨਿਆਂ ਵਿਚ ਦੇਖੀ ਗਈਆਂ ਚੀਜ਼ਾਂ ਹਕੀਕਤ ਵਿਚ ਇਹੋ ਜਿਹੀਆ ਨਹੀਂ ਹੁੰਦੀਆਂ ਪਰ ਕਈ ਵਾਰ ਸੁਪਨਿਆਂ ਵਿਚ ਦੇਖੀ ਗਈ ਚੀਜ਼ ਨਾਲ ਚੰਗਾ-ਬੁਰਾ ਹੋਣ ਦੇ ਬਾਰੇ ਵਿਚ ਪਤਾ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਸੁਪਨਿਆਂ ਵਿਚ ਕਿਹੜੀਆਂ ਚੀਜ਼ਾਂ ਦੇਖਣ ਨਾਲ ਫਾਇਦਾ ਹੁੰਦਾ ਹੈ।
1. ਗੁਲਾਬ ਦਾ ਫੁੱਲ
ਰਾਤ ਨੂੰ ਸੌਂਦੇ ਸਮੇਂ ਜੇਕਰ ਤੁਸੀਂ ਗੁਲਾਬ ਦਾ ਫੁੱਲ ਜਾ ਉਸਦੇ ਕੰਡੇ ਚੁੰਬਦੇ ਦਿਖਾਈ ਦਿੰਦੇ ਤਾਂ ਜਲਦੀ ਤੁਹਾਡੀ ਕੋਈ ਮਨੋਕਾਮਨਾ ਪੂਰੀ ਹੋਣ ਵਾਲੀ ਹੈ।
2. ਨਵਾਂ ਘਰ
ਸੁਪਨਿਆਂ ਵਿਚ ਕੋਈ ਨਵੀਂ ਬਿਲਡਿੰਗ ਜਾਂ ਘਰ ਦਿਖ ਜਾਵੇ ਤਾਂ ਕਾਫੀ ਸ਼ੁੱਭ ਹੁੰਦਾ ਹੈ। ਇਸ ਨਾਲ ਮਾਨ-ਸਨਮਾਨ ਅਤੇ ਸ਼ੌਹਰਤ ਹਾਸਿਲ ਹੁੰਦੀ ਹੈ।
3. ਪੇਪਰ ਵਿਚ ਫੇਲ ਹੋਣਾ
ਕਈ ਬੱਚਿਆਂ ਨੂੰ ਪੇਪਰਾਂ ਦੇ ਦਿਨਾਂ ਵਿਚ ਸੁਪਨਿਆਂ ਵੈਸੇ ਵੀ ਆਉਂਦੇ ਹਨ। ਜੇਕਰ ਸੁਪਨੇ ਵਿਚ ਉਹ ਫੇਲ ਹੋ ਜਾਂਦੇ ਹਨ ਤਾਂ ਘਬਰਾਉਣ ਦੀ ਗੱਲ ਨਹੀਂ ਹੈ, ਕਿਉਂਕਿ ਹਕੀਕਤ ਵਿਚ ਇਸ ਦੇ ਉਲਟ ਤੁਹਾਨੂੰ ਕੰਮ ਵਿਚ ਸਫਲਤਾ ਮਿਲਦੀ ਹੈ।
4. ਧੁੱਪ ਦੇਖਣਾ
ਸੌਂਦੇ ਹੋਏ ਜੇਕਰ ਤੁਹਾਨੂੰ ਧੁੱਪ ਦਾ ਸੁਪਨਾ ਆਵੇ ਤਾਂ ਸਮਝ ਲਓ ਕਿ ਦਫਤਰ ਵਿਚ ਪ੍ਰੋਮੋਸ਼ਨ ਜਾ ਸੈਲਰੀ ਵਧਣ ਵਾਲੀ ਹੈ।
5. ਫੋਨ ਉੱਤੇ ਗੱਲ ਕਰਨਾ
ਸੁਪਨੇ ਵਿਚ ਜੇਕਰ ਤੁਸੀਂ ਕਿਸੇ ਨਾਲ ਫੋਨ ਉੱਤੇ ਗੱਲ ਕਰ ਰਹੇ ਹੋ ਤਾਂ ਜਲਦ ਹੀ ਕੋਈ ਚੰਗੀ ਖਬਰ ਮਿਲਣ ਵਾਲੀ ਹੈ।


Related News