ਬਿੱਲੀ ਦੇ ਰਸਤਾ ਕੱਟਣ ''ਤੇ ਨਾ ਮਨੋ ਅਸ਼ੁੱਭ ਸੰਕੇਤ
Sunday, Dec 22, 2024 - 02:37 PM (IST)
ਲਾਈਫ਼ ਸਟਾਈਲ- ਲੋਕ ਵਹਿਮਾਂ ਅਤੇ ਪਰਮਾਂ 'ਚ ਫਸੇ ਰਹਿੰਦੇ ਹਨ। ਵਹਿਮਾਂ-ਪਰਮਾਂ ਰਹਿਣਾ ਇੱਕ ਆਮ ਸਮਾਜਿਕ ਮਨੋਵਿਗਿਆਨਿਕ ਹਕੀਕਤ ਹੈ। ਇਹ ਵਹਿਮ ਅਤੇ ਧਾਰਨਾਵਾਂ ਕਈ ਵਾਰ ਸੰਸਕਾਰ, ਪਰੰਪਰਾਵਾਂ ਜਾਂ ਅੰਧਵਿਸ਼ਵਾਸਾਂ ਦੇ ਆਧਾਰ 'ਤੇ ਬਣਦੀਆਂ ਹਨ। ਲੋਕ ਅਕਸਰ ਆਪਣੇ ਡਰ, ਅਣਜਾਣੇਪਨ ਜਾਂ ਸਹੂਲਤ ਲਈ ਵੱਖ-ਵੱਖ ਵਹਿਮਾਂ 'ਤੇ ਭਰੋਸਾ ਕਰਦੇ ਹਨ। ਇਸ ਤਰ੍ਹਾਂ ਦੇ ਵਹਿਮ ਸਮਾਜਿਕ ਵਿਕਾਸ, ਵਿਗਿਆਨ ਅਤੇ ਆਧੁਨਿਕ ਤਰੱਕੀ ਲਈ ਰੁਕਾਵਟ ਪੈਦਾ ਕਰ ਸਕਦੇ ਹਨ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਕੀ ਵਹਿਮ ਪਾਲ ਰਹੇ ਹਾਂ ਅਤੇ ਉਹ ਸਾਡੇ ਅੰਦਰ ਕਿਹੜੀਆਂ ਪਾਬੰਦੀਆਂ ਲਿਆ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਬਣਨ ਜਾ ਰਿਹੈ 110 ਕਿੱਲੋਮੀਟਰ ਲੰਮਾ ਨਵਾਂ ਹਾਈਵੇਅ, ਸੁਖਾਲਾ ਹੋਵੇਗਾ ਸਫ਼ਰ
ਇਹ ਮੰਨਤਾਵਾਂ ਕਈ ਵਾਰ ਸਾਧਾਰਣ ਹੁੰਦੀਆਂ ਹਨ, ਜਿਵੇਂ ਕਿ ਕਿਸੇ ਖ਼ਾਸ ਦਿਨ 'ਤੇ ਮੰਗਲਮਈ ਕੰਮ ਕਰਨਾ ਜਾਂ ਕਿਸੇ ਵਿਸ਼ੇਸ਼ ਚੀਜ਼ ਤੋਂ ਬਚਣਾ ਪਰ ਕਈ ਵਾਰ ਇਹ ਅੰਧਵਿਸ਼ਵਾਸ ਇੱਕ ਦਿਮਾਗੀ ਬੰਧਨ ਬਣਾ ਦਿੰਦੇ ਹਨ, ਜਿਸ ਨਾਲ ਲੋੜਵੰਦ ਤਰਕਸ਼ੀਲ ਸੋਚ ਦਾ ਅਭਾਅ ਹੁੰਦਾ ਹੈ। ਅਜਿਹੇ 'ਚ ਕਈ ਲੋਕ ਬਿੱਲੀ ਦਾ ਰਸਤੇ 'ਚੋਂ ਲੰਘਣਾ ਵੀ ਅਸ਼ੁੱਭ ਸਮਝਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀ ਇਕ ਹੋਰ ਦਿਲਚਸਪ ਜਾਣਕਾਰੀ ਦੇਵਾਂਗੇ।
ਜੇਕਰ ਕੋਈ ਵਿਅਕਤੀ ਕਿਸੇ ਸੜਕ ਤੋਂ ਲੰਘ ਰਹੇ ਹੋਵੇ ਅਤੇ ਉਸ ਦੇ ਰਸਤੇ 'ਚ ਬਿੱਲੀ ਵੀ ਲੰਘ ਜਾਂਦੀ ਹੈ ਜਾਂ ਸੜਕ ਪਾਰ ਕਰਦੀ ਹੈ, ਤਾਂ ਬਹੁਤ ਸਾਰੇ ਲੋਕ ਇਸਨੂੰ ਅਸ਼ੁਭ ਸ਼ਗਨ ਸਮਝਦੇ ਹਨ। ਬਿੱਲੀ ਦੇ ਰਸਤਾ ਪਾਰ ਕਰਨ ਸਬੰਧੀ ਕਈ ਮਿਥਿਹਾਸਕ ਵੱਖੋ-ਵੱਖ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਜੋਤਿਸ਼ 'ਚ ਬਿੱਲੀ ਨੂੰ ਰਾਹੂ ਦਾ ਵਾਹਨ ਮੰਨਿਆ ਗਿਆ ਹੈ। ਰਾਹੂ ਇੱਕ ਦੈਂਤ ਦਾ ਰੂਪ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਰਾਹੂ ਦੇ ਆਉਣ ਨਾਲ ਜੀਵਨ ਵਿੱਚ ਅਸ਼ੁਭ ਸੰਕੇਤ ਆਉਂਦੇ ਹਨ। ਇਸ ਲਈ, ਜਦੋਂ ਬਿੱਲੀ ਸੜਕ ਪਾਰ ਕਰਦੀ ਹੈ, ਤਾਂ ਇਹ ਵੀ ਅਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਬਿੱਲੀ ਦੀ ਛੇਵੀਂ ਇੰਦਰੀ ਬਹੁਤ ਵਿਕਸਤ ਹੁੰਦੀ ਹੈ ਅਤੇ ਇਸ ਲਈ ਇਹ ਭਵਿੱਖ ਦੀਆਂ ਘਟਨਾਵਾਂ ਨੂੰ ਪਹਿਲਾਂ ਤੋਂ ਜਾਣਦੀ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!
ਜੋਤਿਸ਼ਾਂ ਅਨੁਸਾਰ ਜੇਕਰ ਕੋਈ ਬਿੱਲੀ ਕਿਸੇ ਵਿਅਕਤੀ ਦੇ ਰਸਤੇ 'ਚ ਆ ਜਾਂਦੀ ਹੈ ਤਾਂ ਉਹ ਵਿਅਕਤੀ ਉੱਥੇ ਹੀ ਰੁਕ ਜਾਂਦਾ ਹੈ ਅਤੇ ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਅੱਗੇ ਵਧਦਾ ਹੈ ਪਰ ਪੁਰਾਣੇ ਸਮਿਆਂ 'ਚ ਜਦੋਂ ਲੋਕ ਕਿਸੇ ਜੰਗਲ 'ਚੋਂ ਲੰਘਦੇ ਸਨ ਤਾਂ ਜੇਕਰ ਕੋਈ ਬਿੱਲੀ ਉਨ੍ਹਾਂ ਦਾ ਰਸਤਾ ਕੱਟ ਦਿੰਦੀ ਸੀ ਤਾਂ ਉਹ ਅੰਦਾਜ਼ਾ ਲਗਾ ਲੈਂਦੇ ਸਨ ਕਿ ਇਸ ਦੇ ਪਿੱਛੇ ਕੋਈ ਜੰਗਲੀ ਜਾਨਵਰ ਹੋ ਸਕਦਾ ਹੈ। ਭਾਵ ਬਿੱਲੀ ਦੇ ਆਲੇ-ਦੁਆਲੇ ਕੋਈ ਖਤਰਨਾਕ ਜੰਗਲੀ ਜਾਨਵਰ ਹੋਣ ਦੀ ਸੰਭਾਵਨਾ ਸੀ। ਇਸ ਲਈ, ਕੁਝ ਲੋਕ ਇਸ ਨੂੰ ਅਸ਼ੁਭ ਸਮਝਣ ਦੀ ਬਜਾਏ, ਇਸ ਨੂੰ ਖ਼ਤਰੇ ਦੀ ਚੇਤਾਵਨੀ ਜਾਂ ਅਲਾਰਮ ਮੰਨਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8