ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੇ ਘਰ ਦੇ ਖਿੜਕੀਆਂ ਦਰਵਾਜਿਆਂ ਨੂੰ ਸਾਫ

05/27/2017 5:32:23 PM

ਨਵੀਂ ਦਿੱਲੀ— ਆਮਤੌਰ ''ਤੇ ਘਰ ਦੇ ਦਰਵਾਜੇ ਖਿੜਕੀਆਂ ''ਤੇ ਬਹੁਕ ਜਲਦੀ ਧੂਲ ਮਿੱਟੀ ਜੰਮ ਜਾਂਦੀ ਹੈ। ਕਈ ਵਾਰ ਕਮਕਿਆਂ ਦੇ ਦਰਵਾਜਿਆਂ ''ਤੇ ਵੀ ਬੱਤੇ ਹੈਂਡਲ ਦੇ ਆਲੇ-ਦੁਆਲੇ ਕਾਫੀ ਗੰਦੇ ਦਾਗ ਆਦਿ ਲੱਗ ਜਾਂਦੇ ਹਨ। ਸਮੱਝ ਨਹੀਂ ਆਉਂਦਾ ਕਿ ਲੱਕੜ ਦੇ ਦਰਵਾਜੇ ਤੋਂ ਇਹ ਦਾਗ ਕਿਵੇਂ ਛੁਡਾਏ ਜਾਣ। ਜ਼ਿਆਦਾਤਰ ਰਸੋਈ ਦੇ ਦਰਵਾਜੇ ਤਾਂ ਜ਼ਿਆਦਾ ਗੰਦੇ ਹੁੰਦੇ ਹਨ। ਜੋ ਜਲਦੀ ਸਾਫ ਨਹੀਂ ਹੁੰਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ ਦੇ ਦਰਵਾਜਿਆਂ ਅਤੇ ਖਿੜਕੀਆਂ ਨੂੰ ਆਸਾਨੀ ਨਾਲ ਸਾਫ ਕਰ ਸਕਦੇ ਹੋ। 
1. ਬੇਕਿੰਗ ਸੋਡਾ ਅਤੇ ਸਿਕਰਾ
ਬੇਕਿੰਗ ਸੋਡਾ ਅਤੇ ਸਿਰਕਾ ਕੱਚ ਦੀ ਖਿੜਕੀਆਂ ਨੂੰ ਸਾਫ ਕਰਨ ਲਈ ਬਹਿਤਰ ਹੈ। ਦੋਹਾਂ ਨੂੰ ਬਰਾਬਰ ਮਾਤਰਾ ''ਚ ਮਿਲਾ ਲਓ ਅਤੇ ਫਿਰ ਖਿੜਕੀਆਂ ''ਤੇ ਛਿੜਕ ਦਿਓ। 20 ਮਿੰਟ ਬਾਅਦ ਖਿੜਕੀਆਂ ਨੂੰ ਸਕਰਬ ਨਾਲ ਸਾਫ ਕਰ ਲਓ।
2. ਜੈਤੂਨ ਦਾ ਤੇਲ
ਲੱਕੜ ਦੇ ਦਰਵਾਜੇ ''ਤੇ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਛਿੜਕੋ ਅਤੇ ਕੱਪੜੇ ਨਾਲ ਚੰਗੀ ਤਰ੍ਹਾਂ ਘਿਸ ਲਓ। 10 ਮਿੰਟ ਬਾਅਦ ਇਸ ਨੂੰ ਸਾਫ ਕੱਪੜੇ ਨਾਲ ਸਾਫ ਕਰ ਲਓ। ਦਰਵਾਜਾ ਇਕਦਮ ਚਮਕ ਜਾਵੇਗਾ।
3. ਪੈਟ੍ਰੋਲਿਅਮ ਜੈਲੀ
ਪੈਟ੍ਰੋਲਿਅਮ ਜੈਲੀ ਵੀ ਲੱਕੜ ਦੇ ਦਰਵਾਜੇ-ਖਿੜਕੀਆਂ ਨੂੰ ਚਮਕਾਉਣ ''ਚ ਮਦਦਗਾਰ ਸਾਬਤ ਹੁੰਦੀ ਹੈ। ਇਸ ਨੂੰ ਦਰਵਾਜੇ-ਖਿੜਕੀਆਂ ''ਤੇ ਲਗਾਓ ਅਤੇ ਪਾਣੀ ਦੇ ਹਲਕੇ ਛਿੱਟੇ ਮਾਰ ਕੇ ਕੱਪੜੇ ਨਾਲ ਸਾਫ ਕਰੋ।
4. ਨਿੰਬੂ ਅਤੇ ਪਾਣੀ
ਨਿੰਬੂ ਘਰ ਦੇ ਦਰਵਾਜੇ-ਖਿੜਕੀਆਂ ਨੂੰ ਸਾਫ ਕਰਨ ''ਚ ਕਾਫੀ ਕਾਰਗਾਰ ਸਾਬਤ ਹੁੰਦੇ ਹਨ। ਇਕ ਨਿੰਬੂ ਨੂੰ ਕੱਟ ਲਓ ਅਤੇ ਉਸ ''ਚ ਪਾਣੀ ਮਿਲਾ ਕੇ ਘੋਲ ਤਿਆਰ ਕਰ ਲਓ। ਹੁਣ ਇਸ ਘੋਲ ਨਾਲ ਘਰ ਦੇ ਦਰਵਾਜੇ-ਖਿੜਕੀਆਂ ਨੂੰ ਸਾਫ ਕਰ ਲਓ।


Related News