ਅੱਖਾਂ ਥੱਲੇ ਮੌਜੂਦ ਸੋਜ ਨੂੰ ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਦੂਰ

03/11/2018 11:22:00 AM

ਨਵੀਂ ਦਿੱਲੀ— ਕਈ ਵਾਰ ਜਦੋਂ ਅਸੀਂ ਲੋਕ ਸੋ ਕੇ ਉੱਠਦੇ ਹਾਂ ਤਾਂ ਅੱਖਾਂ ਦੇ ਥੱਲੇ ਬੈਗ ਮਤਲੱਬ ਸੋਜ ਨਜ਼ਰ ਆਉਣ ਲੱਗਦੀ ਹੈ, ਜੋ ਜਲਦੀ ਨਹੀਂ ਜਾਂਦੀ। ਇਸ ਤੋਂ ਇਲਾਵਾ ਇਸ ਦੀ ਵਜ੍ਹਾ ਨੀਂਦ ਨਾ ਲੈਣਾ, ਜ਼ਿਆਦਾ ਸਿਗਰਟਨੋਸ਼ੀ, ਡ੍ਰਾਈ ਸਕਿਨ ਜਾਂ ਤੁਹਾਡਾ ਖਰਾਬ ਲਾਈਫ ਸਟਾਈਲ ਵੀ ਹੋ ਸਕਦਾ ਹੈ। ਬੈਗਸ ਮਤਲੱਬ ਸੋਜ ਦੀ ਸਮੱਸਿਆ ਕਾਰਨ ਅੱਖਾਂ ਦੇ ਥੱਲੇ ਵਾਲਾ ਹਿੱਸਾ ਫੁੱਲ ਜਾਂਦਾ ਹੈ। ਜੋ ਕਿ ਦੇਖਣ 'ਚ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਕੁਝ ਲੋਕ ਇਸ ਸਮੱਸਿਆ ਨੂੰ ਦੂਰ ਕਰਨ ਲਈ ਕ੍ਰੀਮਾਂ ਦੀ ਵਰਤੋਂ ਕਰਦੇ ਹਨ ਪਰ ਕੁਝ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅੱਖਾਂ ਦੀ ਸੋਜ ਨੂੰ ਦੂਰ ਕਰਨ ਲਈ ਕੁਝ ਘਰੇਲੂ ਉੁਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਇਹ ਸਮੱਸਿਆ ਬਿਨਾਂ ਕਿਸੇ ਨੁਕਸਾਨ ਦੇ ਦੂਰ ਹੋ ਜਾਵੇਗੀ। ਆਓ ਜਾਣਦੇ ਹਾਂ ਇਸ ਬਾਰੇ...
ਅੱਖਾਂ ਦੇ ਥੱਲੇ ਸੋਜ ਦੇ ਕਾਰਨ
- ਪੋਸ਼ਣ ਦੀ ਕਮੀ
- ਪਾਣੀ ਦੀ ਮਾਤਰਾ ਦਾ ਘੱਟ ਹੋਣਾ
- ਉਮਰ ਦਾ ਵਧਣਾ
- ਐਲਰਜੀ
- ਸਿਗਰਟਨੋਸ਼ੀ
1. ਕੈਮੋਮਾਈਨ ਟੀ-ਬੈਗ
ਐਂਟੀ ਇੰਫਲੀਮੇਟਰੀ ਗੁਣਾਂ ਨਾਲ ਭਰਪੂਰ ਕੈਮੋਮਾਈਲ ਟੀ ਬੈਗ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰਕੇ ਅੱਖਾਂ ਦੇ ਉੱਪਰ ਰੱਖੋ। 15-20 ਮਿੰਟ ਬਾਅਦ ਅੱਖਾਂ ਨੂੰ ਠੰਡੇ ਪਾਣੀ ਨਾਲ ਧੋ ਲਓ। ਦਿਨ 'ਚ 2-3 ਵਾਰ ਅਜਿਹਾ ਕਰਨ ਨਾਲ ਅੱਖਾਂ ਦੀ ਸੋਜ ਦੂਰ ਹੋ ਜਾਵੇਗੀ।
2. ਗੁਲਾਬ ਜਲ
ਅੱਖਾਂ ਦੀ ਸੋਜ ਨੂੰ ਦੂਰ ਕਰਨ ਲਈ ਗੁਲਾਬ ਜਲ ਦੀਆਂ ਕੁਝ ਬੂੰਦਾਂ ਅੱਖਾਂ ਥੱਲੇ ਪਾਓ। ਇਸ ਨਾਲ ਤੁਹਾਨੂੰ ਠੰਡਕ ਮਿਲਣ ਦੇ ਨਾਲ-ਨਾਲ ਸੋਜ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
3. ਐੱਗ ਵਾਈਟ
ਅੱਖਾਂ ਦੇ ਥੱਲੇ ਐੱਗ ਵਾਈਟ ਨੂੰ ਲਗਾ ਕੇ ਸੁੱਕਣ ਦਿਓ। ਇਸ ਦੇ ਸੁੱਕਣ ਦੇ ਬਾਅਦ ਠੰਡੇ ਪਾਣੀ ਨਾਲ ਅੱਖਾਂ ਨੂੰ ਸਾਫ ਕਰ ਲਓ। ਇਸ ਨਾਲ ਸੋਜ ਮਿੰਟਾਂ 'ਚ ਦੂਰ ਹੋ ਜਾਵੇਗੀ।
4. ਦੁੱਧ
ਦੁੱਧ ਨੂੰ ਹਲਕਾ ਕੋਸਾ ਕਰਕੇ ਦਿਨ 'ਚ 2-3 ਵਾਰ ਅੱਖਾਂ ਨੂੰ ਧੋਵੋ। ਇਸ ਨਾਲ ਤੁਹਾਡੀ ਸੋਜ ਮਿੰਟਾਂ 'ਚ ਦੂਰ ਹੋ ਜਾਵੇਗੀ।
5. ਖੀਰਾ
ਖੀਰੇ ਦੀ ਸਲਾਈਸ ਕੱਟ ਕੇ ਉਸ ਨੂੰ ਅੱਖਾਂ ਦੇ ਉੱਪਰ ਰੱਖਣ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ। ਤੁਸੀਂ ਚਾਹੋ ਤਾਂ ਖੀਰੇ ਦਾ ਰਸ ਕੱਢ ਕੇ ਵੀ ਉਸ ਨੂੰ ਅੱਖਾਂ ਦੇ ਥੱਲੇ ਲਗਾ ਸਕਦੇ ਹੋ।
6. ਐਲੋਵੇਰਾ ਜੈੱਲ
ਐਲੋਵੇਰਾ ਜੈੱਲ 'ਚ ਕੱਪੜਾ ਡੁੱਬੋ ਕੇ ਉਸ ਨੂੰ ਅੱਖਾਂ 'ਤੇ ਕੁਝ ਦੇਰ ਲਈ ਰੱਖ ਦਿਓ। ਦਿਨ 'ਚ ਘੱਟ ਤੋਂ ਘੱਟ 2-3 ਵਾਰ ਅਜਿਹਾ ਕਰੋ।
7. ਧਨੀਆ
ਧਨੀਆ ਦਾ ਰਸ ਕੱਢ ਕੇ ਉਸ ਨੂੰ 15-20 ਮਿੰਟ ਲਈ ਅੱਖਾਂ ਦੇ ਥੱਲੇ ਲਗਾ ਲਓ। ਇਸ ਨਾਲ ਤੁਹਾਨੂੰ ਠੰਡਕ ਮਿਲੇਗੀ ਅਤੇ ਸੋਜ ਵੀ ਦੂਰ ਹੋ ਜਾਵੇਗੀ।


Related News