ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾ ਨੂੰ ਇੰਝ ਕਰੋ ਸਾਫ

03/29/2017 2:37:53 PM

ਜਲੰਧਰ— ਘਰ ਸਾਫ-ਸੁਥਰਾ ਹੋਵੇ ਤਾਂ ਹੀ ਉਹ ਦੇਖਣ ''ਚ ਵੀ ਸੋਹਣਾ ਲੱਗਦਾ ਹੈ। ਸਿਹਤਮੰਦ ਰਹਿਣ ਦੇ ਲਈ ਘਰ ਦੇ ਆਲੇ-ਦੁਆਲੇ ਸਫਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਲੋਕ ਘਰ ਦੀਅÎਾਂ ਵੱਡੀਆਂ ਚੀਜ਼ਾ ਨੂੰ ਤਾਂ ਸਾਫ ਕਰ ਲੈਂਦੇ ਹਨ ਪਰ ਛੋਟੀਆਂ ਚੀਜ਼ਾਂ ਨੂੰ ਸਾਫ ਕਰਨਾ ਭੁੱਲ ਜਾਂਦੇ ਹਨ। ਪਰ ਇਨ੍ਹਾਂ ਛੋਟੀਆਂ ਚੀਜ਼ਾ ਨੂੰ ਵੀ ਸਾਫ ਕਰਨਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਚੀਜ਼ਾ ਨੂੰ ਸਾਫ ਕਰਨ ਦੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ। 
1. ਲਾਈਟ ਸਵਿਚ
ਰੋਜ਼ ਅਸੀਂ ਲਾਈਟ ਸਵਿਚ ਨੂੰ ਹੱਥ ਲਾਉਂਦੇ ਹਾਂ। ਇਸ ਲਈ ਇਸਨੂੰ ਸਾਫ ਕਰਨਾ ਵੀ ਜ਼ਰੂਰੀ ਹੈ। ਕਲੀਨਰ ਦੀ ਮਦਦ ਨਾਲ ਇਸ ਨੂੰ ਸਾਫ ਕਰੋ।
2. ਕੁੜੇਦਾਨ
ਕੁੜੇਦਾਨ ''ਚ ਕੁੜਾ ਸੁੱਟਣ ਤੋਂ ਬਾਅਦ ਇਸ ''ਚ ਬਦਬੂ ਨਹੀਂ ਜਾਂਦੀ ਕਿਉਂਕਿ ਉਸ ''ਚ ਬਚਿਆ ਹੋਇਆ ਖਾਣਾ ਰਹਿ ਜਾਂਦਾ ਹੈ। ਬਦਬੂ ਦੂਰ ਕਰਨ ਦੇ ਲਈ ਕੁੜੇਦਾਨ ਨੂੰ ਗਰਮ ਪਾਣੀ ਨਾਲ ਧੋਵੋ ਅਤੇ ਬਾਅਦ ''ਚ ਕੱਪੜੇ ਨਾਲ ਸੁੱਕਾ ਲਵੋ।
3. ਟੂਥਬਰੱਸ਼ ਸਟੈਡ
ਗੰਦੇ ਟੂਥਬਰੱਸ਼ ਸਟੈਡ ''ਚ ਕਈ ਕੀੜੇ ਪੈਦਾ ਹੁੰਦੇ ਹਨ। ਇਸ ਨੂੰ ਗਰਮ ਪਾਣੀ ਨਾਲ ਧੋਵੋ ਤਾਂ ਕਿ ਸਾਰੀ ਗੰਦਗੀ ਦੂਰ ਹੋ ਜਾਵੇ। ਬਾਅਦ ''ਚ ਸੋਡਾ ਪਾ ਕੇ ਸਾਫ ਕਰੋ।
4. ਰਿਮੋਟ ਅਤੇ ਫੋਨ
ਰੋਜ਼ਾਨਾ ਫੋਨ ਅਤੇ ਰਿਮੋਟ ਦੀ ਵਰਤੋਂ ਨਾਲ ਇਸ ''ਤੇ ਗੰਦਗੀ ਜੰਮ ਜਾਂਦੀ ਹੈ। ਇਸ ਲਈ ਇਸ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ। ਇਸ ਨੂੰ ਐਂਟੀਬੈਕਟੀਰੀਅਲ ਵਾਇਪਸ ਨਾਲ ਸਾਫ ਕਰੋ।
5. ਫੋਟੋ ਫਰੇਮ
ਘਰ ''ਚ ਲੱਗੇ ਫੋਟੋ ਫਰੇਮ ਨੂੰ ਸਮੇਂ-ਸਮੇਂ ''ਤੇ ਸਾਫ ਕਰਨਾ ਚਾਹੀਦਾ ਹੈ। ਕੱਪੜੇ ਧੋਣ ਵਾਲੇ ਸਰਫ ਅਤੇ ਨਰਮ ਕੱਪੜੇ ਨਾਲ ਇਸ ਨੂੰ ਸਾਫ ਕਰੋ।
 


Related News