ਤੇਲ ਵਾਲੀ ਚਮੜੀ ਹੋਣ ''ਤੇ ਨਾ ਕਰੋ ਇਹ ਗਲਤੀਆਂ ਹੋ ਸਕਦਾ ਹੈ ਨੁਕਸਾਨ

09/13/2017 2:35:48 PM

ਨਵੀਂ ਦਿੱਲੀ— ਕੁਝ ਔਰਤਾਂ ਦੀ ਚਮੜੀ ਬਹੁਤ ਤੇਲ ਵਾਲੀ ਹੁੰਦੀ ਹੈ ਅਤੇ ਤੇਲ ਨਾਲ ਚਮੜੀ ਦੀ ਵਜ੍ਹਾ ਨਾਲ ਚਿਹਰੇ 'ਤੇ ਮੁਹਾਸੇ ਹੋ ਜਾਂਦੇ ਹਨ ਅਤੇ ਚਮੜੀ ਵੀ ਚਿਪਚਿਪੀ ਹੋ ਜਾਂਦੀ ਹੈ। ਤੇਲ ਵਾਲੀ ਚਮੜੀ ਜ਼ਿਆਦਾਤਰ ਹਾਰਮੋਨਸ ਵਿਚ ਬਦਲਾਅ ਅਤੇ ਗਰਮੀ ਦੀ ਵਜ੍ਹਾ ਨਾਲ ਹੋ ਜਾਂਦੀ ਹੈ। ਤੇਲ ਵਾਲੀ ਚਮੜੀ ਵਾਲੀਆਂ ਔਰਤਾਂ ਨਾ ਚਾਹੁੰਦੇ ਹੋਏ ਵੀ ਕੁਝ ਗਲਤੀਆਂ ਕਰ ਦਿੰਦੀਆਂ ਹਨ ਜਿਸ ਨਾਲ ਚਿਹਰੇ ਨੂੰ ਨੁਕਸਾਨ ਪਹੁੰਚਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਕੁਝ ਗਲਤੀਆਂ ਦੇ ਬਾਰੇ ਵਿਚ
1. ਚਿਹਰੇ ਨੂੰ ਜ਼ਿਆਦਾ ਧੋਣਾ
ਜਿਨ੍ਹਾਂ ਔਰਤਾਂ ਦੀ ਚਮੜੀ ਤੇਲ ਵਾਲੀ ਹੁੰਦੀ ਹੈ ਉਹ ਚਿਪਚਿਪ ਨੂੰ ਦੂਰ ਕਰਨ ਲਈ ਵਾਰ-ਵਾਰ ਚਿਹਰੇ ਨੂੰ ਧੋਂਦੀਆਂ ਹਨ। ਜ਼ਿਆਦਾ ਚਿਹਰਾ ਧੋਣ ਨਾਲ ਚਮੜੀ ਨਾਲ ਚਮੜੀ ਦਾ ਕੁਦਰਤੀ ਨਿਖਾਰ ਚਲਿਆ ਜਾਂਦਾ ਹੈ ਅਤੇ ਉਸ ਵਿਚ ਰੁੱਖਾਪਨ ਆ ਜਾਂਦਾ ਹੈ। 

PunjabKesari
2. ਮੋਈਸਚਰਾÎਈਜ਼ਰ ਲਗਾਉਣਾ
ਤੇਲ ਵਾਲੀ ਚਮੜੀ 'ਤੇ ਕਿਸੇ ਵੀ ਤਰ੍ਹਾਂ ਦੇ ਮੋਈਸਚਰਾਈਜ਼ਰ ਦੀ ਜ਼ਰੂਰਤ ਨਹੀਂ ਪੈਂਦੀ। ਇਹ ਚਮੜੀ ਵਿਚ ਸੀਵਮ ਦੀ ਮਾਤਰਾ ਨੂੰ ਵਧਾਉਂਦਾ ਹੈ ਜਿਸ ਨਾਲ ਚਮੜੀ ਹੋਰ ਵੀ ਜ਼ਿਆਦਾ ਤੇਲ ਵਾਲੀ ਹੋ ਜਾਂਦੀ ਹੈ। ਅਜਿਹੇ ਵਿਚ ਕਿਸੇ ਵੀ ਤਰ੍ਹਾਂ ਦੇ ਮੋਈਸਚਰਾਈਜ਼ਰ ਦੀ ਥਾਂ 'ਤੇ ਮੈਟ ਕ੍ਰੀਮ ਦੀ ਵਰਤੋਂ ਕਰੋ, ਜਿਸ ਨਾਲ ਚਮੜੀ ਦੀ ਚਮਕ ਬਣੀ ਰਹਿੰਦੀ ਹੈ ਅਤੇ ਤੇਲ ਵੀ ਨਜ਼ਰ ਨਾ ਆਵੇ।

PunjabKesari 
3. ਵਾਧੂ ਤੇਲ ਨੂੰ ਸੁਕਾਉਣਾ
ਚਮੜੀ ਨੂੰ ਨਮੀ ਦੀ ਕਮੀ ਹੋ ਜਾਣ ਤੇ ਸੀਵਮ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਚਮੜੀ ਜ਼ਿਆਦਾ ਤੋਂ ਜ਼ਿਆਦਾ ਤੇਲ ਵਾਲੀ ਹੋ ਜਾਂਦੀ ਹੈ। ਅਜਿਹੇ ਵਿਚ ਚਮੜੀ 'ਤੇ ਕਰੀਮ ਜ਼ਰੂਰ ਲਗਾਓ ਜੋ ਚਮੜੀ ਵਿਚ ਨਮੀ ਬਣਾਈ ਰਖੇਗਾ। ਇਸ ਦੇ ਨਾਲ ਹੀ ਚਿਹਰੇ ਨਾਲ ਸੀਬਮ ਨੂੰ ਹਟਾਉਣ ਲਈ ਬਲੋਟਿੰਗ ਪੇਪਰ ਨਾਲ ਪਾਊਡਰ ਦੀ ਵਰਤੋਂ ਕਰੋ। 
4. ਗਲਤ ਫੇਸ ਵਾਸ਼
ਤੇਲ ਵਾਲੀ ਚਮੜੀ ਹੋਣ 'ਤੇ ਹਿਸਾਬ ਨਾਲ ਹੀ ਫੇਸ ਵਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਕਈ ਫੇਸ ਵਾਸ਼ ਵਿਚ ਬਹੁਤ ਮਾਤਾਰ ਵਿਚ ਗਲਾਈਕੋਲਿਕ ਐਸਿਡ ਹੁੰਦਾ ਹੈ ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ। 


Related News