ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦੇ ਲਈ ਨਾ ਰਹੋ ਪਤੀ ''ਤੇ ਨਿਰਭਰ

Wednesday, Jan 11, 2017 - 05:38 PM (IST)

ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦੇ ਲਈ ਨਾ ਰਹੋ ਪਤੀ ''ਤੇ ਨਿਰਭਰ

ਮੁੰਬਈ—ਜਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਸਾਥੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਬਹੁਤ ਜ਼ਰੂਰੀ ਹੈ। ਕਈ ਰਿਸ਼ਤਿਆਂ ''ਚ  ਲੜਕੀਆਂ ਛੋਟੇ- ਛੋਟੇ ਕੰਮਾਂ ਦੇ ਲਈ ਵੀ ਆਪਣੇ ਸਾਥੀ ''ਤੇ ਨਿਰਭਰ ਕਰਦੀਆਂ ਹਨ। ਉਨ੍ਹਾਂ ਦੀ ਇਹੀ ਆਦਤ ਕਈ ਵਾਰ ਲੜਾਈ ਦੇ ਕਾਰਨ ਬਣਦੀ ਹੈ, ਜਿਸ ਨਾਲ ਰਿਸ਼ਤੇ ''ਚ ਦੂਰੀ ਆਉਣ ਲੱਗਦੀ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਜਲਦੀ ਹੀ ਆਪਣੀ ਆਦਤ ਬਦਲ ਲਓ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਕੰਮ ਹਨ ਜਿਨ੍ਹਾਂ ਲਈ ਲੜਕੀਆਂ ਨੂੰ ਆਪਣੇ ਸਾਥੀ ਦੀ ਮਦਦ ਨਹੀਂ ਲੈਣੀ ਚਾਹੀਦੀ।
1. ਕਿਸੇ ਵੀ ਫੈਸਲੇ ਨੂੰ ਲੈਣ ਦੇ ਲਈ ਆਪਣੇ ਸਾਥੀ ''ਤੇ ਨਿਰਭਰ ਨਾ ਰਹੋ। ਜੇਕਰ ਤੁਹਾਡੇ ਸੰਬੰਧਿਤ ਹੈ ਤਾਂ ਬਿਲਕੁਲ ਵੀ ਨਹੀਂ ਕਿਉਂ ਕੀ ਤੁਹਾਨੂੰ ਤੁਹਾਡੇ ਤੋਂ ਜ਼ਿਆਦਾ ਕੋਈ ਵੀ ਨਹੀਂ ਜਾਣਦਾ।
2. ਘਰ ''ਚ ਕਈ ਛੋਟੇ ਕੰਮ ਹੁੰਦੇ ਹਨ ਜਿਨ੍ਹਾਂ ਦੇ ਲਈ ਔਰਤਾਂ ਆਪਣੇ ਸਾਥੀ ''ਤੇ ਨਿਰਭਰ ਰਹਿੰਦੀਆਂ ਹਨ ਜਿਵੇ ਕਿ ਕਿੱਲ ਠੋਕਣਾ। ਤੁਸੀਂ ਇਹ ਕੰਮ ਖੁਦ ਵੀ ਕਰ ਸਕਦੇ ਹੋ। ਇਨ੍ਹਾਂ ਕੰਮਾਂ ਦੇ ਲਈ ਪਤੀ ਦਾ ਇੰਤਜਾਰ ਕਰਨਾ ਠੀਕ ਗੱਲ ਨਹੀਂ ਹੈ।
3. ਅੱਜ ਕਲ ਜ਼ਿਆਦਾਤਰ ਔਰਤਾਂ ਕੰਮ ਕਾਜ਼ੀ ਹਨ। ਜੇਕਰ ਤੁਸੀਂ ਆਫਿਸ ਜਾਂਦੇ ਹੋ ਤਾਂ ਤੁਹਾਨੂੰ ਘਰ ਖਰਚ ਦੇ ਲਈ ਪੂਰੀ ਤਰ੍ਹਾਂ ਪਤੀ ''ਤੇ ਨਿਰਭਰ ਨਹੀਂ ਹੋਣਾ ਚਾਹੀਦਾ।
4. ਆਫਿਸ ਤੋਂ ਘਰ ਜਾਣ ਦੇ ਲਈ ਜਾਂ ਫਿਰ ਬਾਹਰ ਜਾਣ ਦੇ ਲਈ ਪਤੀ ''ਤੇ ਨਿਰਭਰ ਨਾ ਰਹੋ । 
ਖੁਦ ਕਾਰ ਚਲਾਉਣਾ ਸਿੱਖੋ । ਤੁਸੀਂ ਆਟੋ ਜਾਂ ਟੈਕਸੀ ''ਚ ਵੀ ਜਾ ਸਕਦੇ ਹੋ।
5. ਹਰ ਘਰ ''ਚ ਝਗੜਾ ਹੁੰਦਾ ਹੈ। ਅਜਿਹੇ ''ਚ ਜੇਕਰ ਤੁਹਾਡੀ ਸੱਸ ਨਾਲ ਛੋਟੀ ਜਹੀ ਅਣਬਣ ਹੋ ਗਈ ਹੈ ਤਾਂ ਖੁਦ ਹੈਂਡਲ ਕਰੋ। ਹਰ ਗੱਲ ਦੇ ਲਈ ਆਪਣੇ ਪਤੀ ''ਤੇ ਨਿਰਭਰ ਨਾ ਰਹੋ। 


Related News