ਪੁਰਾਣੀਆਂ ਚੀਜ਼ਾਂ ਨਾਲ ਕਰੋ ਘਰ ਦੀ ਸਜਾਵਟ

Friday, Sep 10, 2021 - 11:32 AM (IST)

ਪੁਰਾਣੀਆਂ ਚੀਜ਼ਾਂ ਨਾਲ ਕਰੋ ਘਰ ਦੀ ਸਜਾਵਟ

ਘਰ ’ਚ ਪਈਆਂ ਪੁਰਾਣੀਆਂ ਜਾਂ ਬੇਕਾਰ ਪਈਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਰੰਗ ਅਤੇ ਰੂਪ ਦੇ ਕੇ ਤੁਸੀਂ ਸਜਾਵਟ ਦੇ ਕੰਮ ’ਚ ਵਰਤੋਂ ਕਰ ਸਕਦੇ ਹੋ। ਇਥੇ ਕੁਝ ਅਜਿਹੇ ਹੀ ਟਰੀਕਸ ਤੁਹਾਨੂੰ ਦੱਸਦੇ ਹਾਂ...
ਪੁਰਾਣੀ ਸੀ.ਡੀ.
ਘਰ ’ਚ ਬੇਕਾਰ ਪੁਰਾਣੀ ਸੀ.ਡੀ. ਨਾਲ ਤੁਸੀਂ ਮਿਰਰ ਡੈਕੋਰੇਸ਼ਨ ਕਰ ਸਕਦੇ ਹੋ। ਇਸ ਲਈ ਬਿਨਾਂ ਫਰੇਮ ਵਾਲੇ ਮਿਰਰ ਦੀ ਵਰਤੋਂ ਕਰੋ। 4 ਜਾਂ 5 ਸੀ. ਡੀ. ਦੇ ਛੋਟੇ-ਛੋਟੇ ਪੀਸ ਕਰ ਲਓ। ਇਸ ਨੂੰ ਗਲੂ ਦੀ ਮਦਦ ਨਾਲ ਮਿਰਰ ਦੇ ਚਾਰੇ ਪਾਸੇ ਚੌਰਸ ਆਕਾਰ ’ਚ ਚਿਪਕਾ ਦਿਓ। ਸੀਡੀ ਦੇ ਟੁਕੜੇ ਨਾਲ ਮਿਰਰ ਨੂੰ ਨਵੀਂ ਲੁੱਕ ਮਿਲੇਗੀ ਅਤੇ ਦੇਖਣ ’ਚ ਯੂਨੀਕ ਲੱਗੇਗਾ। 
ਪੁਰਾਣਾ ਬਕੇਟ 
ਪਲਾਸਟਿਕ ਦੇ ਪੁਰਾਣੇ ਬਕੇਟ ਨੂੰ ਉਲਟਾ ਕੇ ਫੈਵੀਕਵਿਕ ਲਗਾਓ ਅਤੇ ਇਕ ਹੋਰ ਪੁਰਾਣੇ ਬਕੇਟ ਨੂੰ ਲੈ ਕੇ ਉਸ ’ਤੇ ਰੱਖ ਕੇ ਚੰਗੀ ਤਰ੍ਹਾਂ ਚਿਪਕਾ ਦਿਓ। ਇਸ ਦੇ ਬਾਅਦ ਉੱਪਰ ਲੱਗੇ ਬਕੇਟ ਦੇ ਆਕਾਰ ਦਾ ਇਕ ਗੱਤਾ ਕੱਟੋ ਅਤੇ ਉਸ ਨੂੰ ਵੀ ਫੈਵੀਕਵਿਕ ਦੀ ਮਦਦ ਨਾਲ ਬਕੇਟ ’ਤੇ ਚੰਗੀ ਤਰ੍ਹਾਂ ਚਿਪਕਾ ਦਿਓ। ਹੁਣ ਇਹ ਟੇਬਲ ਵਾਂਗ ਬਣ ਜਾਵੇਗਾ। ਇਸ ’ਤੇ ਤੁਸੀਂ ਕਿਤਾਬਾਂ, ਪੈੱਨ ਸਟੈਂਡ ਜਾਂ ਫਿਰ ਫਲਾਵਰ ਪੌਟ ਰੱਖ ਸਕਦੇ ਹੋ। ਗੱਤੇ ’ਤੇ ਰੰਗੀਨ ਕਾਗਜ਼ ਵੀ ਲਗਾ ਸਕਦੇ ਹੋ। 
ਪੁਰਾਣਾ ਗੱਤੇ ਦਾ ਡੱਬਾ 
ਪੁਰਾਣੇ ਗੱਤੇ ਨੂੰ ਬਰਾਬਰ-ਬਰਾਬਰ ਚੌਰਸ ਆਕਾਰ ’ਚ ਕੱਟ ਲਓ। ਚਾਰਾਂ ’ਤੇ ਕਿਸੇ ਵੀ ਰੰਗ ਦਾ ਪਲੇਨ ਕਾਗਜ਼ ਲਗਾਓ। ਚਾਰੇ ਗੱਤਿਆਂ ਨੂੰ ਆਪਸ ’ਚ ਖੜ੍ਹਾ ਕਰ ਕੇ ਫੈਵੀਕਵਿਕ ਦੀ ਸਹਾਇਤਾ ਨਾਲ ਚੌਰਸ ਸਾਈਜ਼ ’ਚ ਚਿਪਕਾ ਦਿਓ। ਉਹ ਇਕ ਚੌਰਸ ਡੱਬੇ ਵਾਂਗ ਬਣ ਜਾਵੇਗਾ। ਉਸ ਦੀ ਸਤ੍ਹਾ ’ਤੇ ਵੀ ਗੱਤਾ ਕੱਟ ਕੇ ਚਿਪਕਾ ਦਿਓ ਅਤੇ ਫਿਰ ਰੰਗਾਂ ਦੇ ਡਾਟਸ ਨਾਲ ਸਜਾਓ। ਇਸ ਨੂੰ ਪੈੱਨ ਹੋਲਡਰ ਵਾਂਗ ਵਰਤ ਸਕਦੇ ਹੋ।     

 


author

Aarti dhillon

Content Editor

Related News