ਬੇਟੀ ਹਮੇਸ਼ਾ ਸੁਣਨਾ ਚਾਹੁੰਦੀ ਹੈ ਆਪਣੇ ਪਿਤਾ ਤੋਂ ਇਹ ਗੱਲਾਂ

03/25/2017 1:58:21 PM

ਮੁੰਬਈ— ਕਹਿੰਦੇ ਹਨ ਕਿ ਬੇਟੀਆਂ ਪਿਤਾ ਦੀਆਂ ਲਾਡਲੀਆਂ ਹੁੰਦੀਆਂ ਹਨ। ਇਹ ਗੱਲ ਕਾਫੀ ਹੱਦ ਤੱਕ ਸੱਚ ਵੀ ਹੈ। ਮਾਂ-ਬੇਟੀ ਹਮੇਸ਼ਾ ਇਕ ਦੋਸਤ ਦੀ ਤਰ੍ਹਾਂ ਹੁੰਦੀਆਂ ਹਨ, ਪਰ ਪਿਤਾ ਹੀ ਹੁੰਦੇ ਹਨ ਜੋ ਸਾਰੀਆਂ ਜਿੱਦਾ ਮੰਨ ਲੈਂਦੇ ਹਨ। ਪਿਤਾ ਆਪਣੀ ਬੱਚੀ ਲਈ ਸਭ ਕੁੱਝ ਕਰਦਾ ਹੈ, ਤਾਂ ਹੀ ਪਿਤਾ ਅਤੇ ਬੇਟੀ ਦਾ ਰਿਸ਼ਤਾਂ ਅਨੋਖਾ ਹੁੰਦਾ ਹੈ। ਇਸ ਨੂੰ ਅਸੀਂ ਸ਼ਬਦਾ ''ਚ ਦੱਸ ਨਹੀਂ ਸਕਦੇ। ਅਕਸਰ ਪਿਤਾ ਆਪਣੇ ਪਿਆਰ ਨੂੰ ਬੇਟੀ ਦੇ ਸਾਹਮਣੇ ਪ੍ਰਗਟ ਨਹੀਂ ਕਰ ਪਾਉਂਦਾ। ਇਸ ਲਈ ਬੇਟੀ ਨੂੰ ਲੱਗਦਾ ਹੈ ਕਿ ਸ਼ਾਇਦ ਪਿਤਾ ਉਸ ਦੇ ਬਾਰੇ ਸੋਚਦੇ ਹੀ ਨਹੀਂ। ਬੇਟੀ ਆਪਣੇ ਪਿਤਾ ਤੋਂ ਕੁੱਝ ਅਜਿਹੀਆਂ ਗੱਲਾਂ ਸੁਣਨਾ ਚਾਹੁੰਦੀ ਹੈ, ਜੋ ਪਿਤਾ ਨਹੀਂ ਜਾਣਦਾ। ਆਓ ਜਾਣਦੇ ਹਾਂ ਪਿਤਾ ਦਾ ਆਪਣੀ ਬੇਟੀ ਨੂੰ ਕੁੱਝ ਗੱਲਾਂ ਕਹਿਣਾ, ਜੋ ਉਨ੍ਹਾਂ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾ ਸਕਦੇ ਹਨ। 
1. ਤੇਰਾ ਪਿਤਾ ਹਮੇਸ਼ਾ ਤੇਰੇ ਨਾਲ ਹੈ 
ਹਰ ਲੜਕੀ ਚਾਹੁੰਦੀ ਹੈ ਕਿ ਉਸਦਾ ਪਿਤਾ ਹਰ ਖੁਸ਼ੀ ਅਤੇ ਮੁਸ਼ਕਿਲ ਸਮੇਂ ''ਚ ਉਸਦੇ ਨਾਲ ਰਹੇ। ਜੇਕਰ ਉਹ ਕੋਈ ਗਲਤ ਫੈਸਲਾ ਲੈ ਰਹੀ ਹੈ ਤਾਂ ਉਸ ਨੂੰ ਚੰਗੀ ਸਲਾਹ ਦੇਵੇ। ਬੇਟੀ ਨੂੰ ਉਸ ਵੇਲੇ ਜ਼ਿਆਦਾ ਖੁਸ਼ੀ ਮਿਲਦੀ ਹੈ ਜਦੋਂ ਉਸਦਾ ਪਿਤਾ ਉਸਨੂੰ ਕਹਿੰਦਾ ਹੈ ਕਿ ਮੈਂ ਹਮੇਸ਼ਾ ਤੇਰੇ ਨਾਲ ਹਾਂ। 
2. ਕੁੱਝ ਵੀ ਅਸੰਭਵ ਨਹੀਂ 
ਬੇਟੀ ਦੇ ਹਰ ਕੰਮ ''ਚ ਹੌਸਲਾ ਦੇਣਾ ਪਿਤਾ ਦਾ ਫਰਜ਼ ਹੁੰਦਾ ਹੈ। ਪਿਤਾ ਨੂੰ ਆਪਣੀ ਬੇਟੀ ਨੂੰ ਹੌਸਲਾ ਦੇਣਾ ਚਾਹੀਦਾ ਹੈ ਕਿ ਕੁੱਝ ਵੀ ਅਸੰਭਵ ਨਹੀਂ ਹੈ। ਇਸ ਨਾਲ ਬੇਟੀ ਨੂੰ ਹੌਸਲਾ ਮਿਲੇਗਾ ਅਤੇ ਨਾਲ ਹੀ ਬੇਟੀ ਨੂੰ ਚੰਗੀ ਪ੍ਰੇਰਨਾ ਮਿਲੇਗੀ। 
3. ਮੈਨੂੰ ਤੇਰੇ ''ਤੇ ਗਰਭ ਹੈ
ਆਪਣੀ ਬੇਟੀ ਨੂੰ ਹਮੇਸ਼ਾ ਇਹ ਅਹਿਸਾਸ ਕਰਵਾਓ ਕਿ ਤੁਹਾਨੂੰ ਹਮੇਸ਼ਾ ਉਸ ''ਤੇ ਗਰਭ ਹੈ। ਇਸ ਨਾਲ ਬੇਟੀ ਦਾ ਆਤਮ-ਵਿਸ਼ਵਾਸ ਅਤੇ ਹੌਸਲਾ ਵਧੇਗਾ। 
4. ਗਲਤ ਨੂੰ ਗਲਤ ਬੋਲੋ
ਭਾਵਨਾਵਾਂ ''ਚ ਪੈ ਕੇ ਬੇਟੀ ਦੀ ਹਰ ਜਿੱਦ ਪੂਰੀ ਨਾ ਕਰੋ। ਜ਼ਿਆਦਾਤਰ ਬੇਟੀਆਂ ਚਾਹੁੰਦੀਆਂ ਹਨ ਕਿ ਉਸਦੇ ਪਿਤਾ ਉਸਨੂੰ ਚੰਗੀ ਤਰ੍ਹਾਂ ਜੱਜ ਕਰੇ। ਗਲਤ ਨੂੰ ਗਲਤ ਬੋਲੇ ਅਤੇ ਸਹੀ ਗੱਲ ''ਚ ਉਸਨੂੰ ਹੌਸਲਾ ਦੇਵੇ।  


Related News