ਸੂਤੀ ਕੱਪੜਿਆਂ ਨੂੰ ਲੰਬੇ ਸਮੇਂ ਤੱਕ ਸੰਭਾਲਣ ਲਈ ਅਪਣਾਓ ਇਹ ਆਸਾਨ ਤਰੀਕੇ
Friday, Mar 31, 2017 - 03:45 PM (IST)

ਜਲੰਧਰ— ਗਰਮੀਆਂ ''ਚ ਸਰੀਰ ਨੂੰ ਠੰਡਕ ਦੇਣ ਦੇ ਲਈ ਸੂਤੀ ਕੱਪੜੇ ਪਾਏ ਜਾਂਦੇ ਹਨ। ਅਜਿਹੀ ਹਾਲਤ ''ਚ ਇਨ੍ਹਾਂ ਨੂੰ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਸੂਤੀ ਦਾ ਕੱਪੜਿਆਂ ਨੂੰ ਲੰਬੇ ਸਮੇਂ ਤੱਕ ਨਵਾਂ ਬਣਾਕੇ ਕੇ ਰੱਖਿਆ ਜਾ ਸਕੇ। ਤੁਸੀਂ ਕੱਪੜੇ ਨੂੰ ਜ਼ਿਆਦਾ ਦੇਰ ਤੱਕ ਨਵਾਂ ਰੱਖਣ ਦੇ ਲਈ ਧੋਂਦੇ ਸਮੇਂ ਕੁਝ ਸਾਵਧਾਨੀਆਂ ਵਰਤ ਸਕਦੇ ਹੋ। ਸਿਰਫ ਧੋਂਦੇ ਸਮੇਂ ਹੀ ਨਹੀਂ ਬਲਕਿ ਇਸ ਤੋਂ ਬਾਅਦ ਵੀ ਇਸ ਦੀ ਦੇਖਭਾਲ ਕਰਨੀ ਚਾਹੀਦੀ। ਅੱਜ ਅਸੀਂ ਤੁਹਾਨੂੰ ਕੁਝ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਗਰਮੀਆਂ ''ਚ ਸੂਤੀ ਕੱਪੜਿਆਂ ਦਾ ਖਿਆਲ ਰੱਖ ਸਕਦੇ ਹੋ।
1. ਧੋਂਣ ਦੇ ਤਰੀਕੇ
ਕਈ ਵਾਰੀ ਪਸੀਨੇ ਦੇ ਦਾਗ਼ ਕੱਪੜਿਆਂ ''ਤੇ ਲੱਗ ਜਾਂਦੇ ਹਨ। ਸੂਤੀ ਦੇ ਕੱਪੜਿਆਂ ''ਤੋਂ ਦਾਗ-ਧੱਬੇ ਹਟਾਉਣ ਦੇ ਲਈ ਕਲਰ ਸੇਫ ਦੀ ਵਰਤੋ ਕਰੋ।
2. ਕੱਪੜਿਆਂ ਨੂੰ ਸੁਕਾਉਣ ਦਾ ਤਰੀਕਾ
ਸੂਤੀ ਦੇ ਕੱਪੜੇ ਨੂੰ ਧੋਂਣ ਤੋਂ ਬਾਅਦ ਜ਼ਿਆਦਾ ਦੇਰ ਤੱਕ ਧੁੱਪ ''ਚ ਨਾ ਸੁਕਾਓ ਕਿਉਂਕਿ ਇਹਨਾਂ ਨੂੰ ਜ਼ਿਆਦਾ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ।
3. ਕੱਪੜੇ ਪ੍ਰੈਸ ਕਰਨਾ
ਸੂਤੀ ਦੇ ਕੱਪੜੇ ''ਤੇ ਜੇ ਦਾਗ਼-ਧੱਬੇ ਲੱਗੇ ਹੋਣ ਤਾਂ ਉਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਪ੍ਰੈਸ ਨਾ ਕਰੋ। ਇਸ ਨਾਲ ਦਾਗ਼-ਧੱਬੇ ਹੋਰ ਵੀ ਗਹਿਰੇ ਹੋ ਜਾਂਦੇ ਹਨ ਅਤੇ ਕੱਪੜਾ ਸਖਤ ਹੋ ਜਾਂਦਾ ਹੈ।
4. ਕੱਪੜਿਆ ਨੂੰ ਰੱਖਣ ਦਾ ਤਰੀਕਾ
ਸੂਤੀ ਕੱਪੜੇ ਜਲਦੀ ਪਸੀਨਾ ਅਤੇ ਤੇਲ ਸੋਕ ਲੈਂਦੇ ਹਨ। ਕੱਪੜਿਆਂ ਨੂੰ ਅਲਮਾਰੀ ''ਚ ਰੱਖਣ ਤੋਂ ਪਹਿਲਾਂ ਤੁਸੀਂ ਫਿਨਾਇਲ ਦੀਆਂ ਗੋਲੀਆਂ ਜ਼ਰੂਰ ਰੱਖੋ। ਇਸ ਨਾਲ ਅਲਮਾਰੀ ''ਚ ਕੀੜੇ ਨਹੀਂ ਆਓਦੇ।
5. ਹੈਂਗਰਸ ''ਚ ਟੰਗਣਾ
ਸੂਤੀ ਦੇ ਕੱਪੜੇ ਨੂੰ ਫੋਲਡ ਕਰਕੇ ਰੱਖਣ ਦੀ ਬਜਾਏ, ਉਨ੍ਹਾਂ ਨੂੰ ਹੈਂਗਰਸ ''ਚ ਟੰਗੋ। ਤੁਸੀਂ ਚਾਹੋ ਤਾਂ ਪਲਾਸਟਕ ਦੇ ਹੈਂਗਰਸ ਲੈ ਸਕਦੇ ਹੋ।