Cooking Tips: ਘਰ ਦੀ ਰਸੋਈ ''''ਚ ਇੰਝ ਬਣਾਓ ਸੁਆਦਿਸ਼ਟ ਖੀਰ

Friday, Sep 06, 2024 - 11:06 AM (IST)

ਨਵੀਂ ਦਿੱਲੀ— ਜ਼ਿਆਦਾਤਰ ਲੋਕ ਖੀਰ ਖਾਣ ਦੇ ਸ਼ੌਕੀਨ ਹੁੰਦੇ ਹਨ। ਖੀਰ ਖਾਣ ਵਿਚ ਬਹੁਤ ਜ਼ਿਆਦਾ ਸੁਆਦ ਹੁੰਦੀ ਹੈ। ਤਿਉਹਾਰ ਜਾਂ ਕਿਸੇ ਖ਼ਾਸ ਮੌਕੇ 'ਤੇ ਲੋਕ ਖੀਰ ਬਣਾਉਣਾ ਅਤੇ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਖੀਰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
ਚੌਲ- 60 ਗ੍ਰਾਮ 
ਪਾਣੀ ਲੋੜ ਅਨੁਸਾਰ
ਦੁੱਧ- 1 ਲੀਟਰ
ਖੰਡ- 60 ਗ੍ਰਾਮ( ਪੀਸੀ ਹੋਈ)
ਬਾਦਾਮ- 2 ਚਮਚਾ
ਕਾਜੂ- 2 ਚਮਚਾ
ਇਲਾਇਚੀ ਪਾਊਡਰ- 1/2 ਚਮੱਚ 
ਕੇਸਰ- 1/8 ਚਮਚਾ
ਸੌਗੀ- 1 ਚਮਚਾ
ਗੁਲਾਬ ਜਲ- 1 ਚਮਚਾ
ਪਿਸਤਾ(ਗਾਰਨਿਸ਼ ਕਰਨ ਲਈ)
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ ਅਤੇ 30 ਮਿੰਟ ਤੱਕ ਇਸ ਨੂੰ ਪਾਣੀ ਵਿਚ ਭਿਓਂ ਕੇ ਰੱਖੋ। 
ਫਿਰ ਇਕ ਭਾਂਡੇ ਵਿਚ ਦੁੱਧ ਉਬਾਲੋ। ਫਿਰ ਇਸ ਵਿਚ ਭਿਓਂਏ ਹੋਏ ਚੌਲ ਅਤੇ ਚੀਨੀ ਪਾ ਕੇ ਘੱਟ ਗੈਸ 'ਤੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਚੌਲ ਅੱਧੇ ਨਾ ਹੋ ਜਾਣ। 
ਫਿਰ ਇਸ ਵਿਚ ਬਾਦਾਮ, ਕਾਜੂ ਅਤੇ ਇਲਾਇਚੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਹੁਣ ਇਸ ਵਿਚ ਕੇਸਰ ਅਤੇ ਸੌਂਗੀ ਮਿਲਾਓ ਅਤੇ ਉਬਲਣ ਦਿਓ। ਜਦੋਂ ਖੀਰ ਗੁੜ੍ਹੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। 
ਇਸ ਨੂੰ ਗੈਸ ਵਿਚ ਹਟਾ ਕੇ ਥੋੜ੍ਹਾ ਠੰਡਾ ਕਰ ਲਓ। ਫਿਰ ਇਸ ਵਿਚ ਗੁਲਾਬ ਜਲ ਪਾ ਕੇ ਮਿਲਾਓ ਅਤੇ ਖੀਰ ਨੂੰ ਕੌਲੀ ਵਿਚ ਪਾਓ। 
ਹੁਣ ਇਸ ਨੂੰ ਪਿਸਤੇ ਦੇ ਨਾਲ ਖੀਰ ਨੂੰ ਗਾਰਨਿਸ਼ ਕਰਕੇ ਆਪ ਵੀ ਖਾਓ ਅਤੇ ਮਹਿਮਾਨਾਂ ਨੂੰ ਵੀ ਖਵਾਓ। 


Aarti dhillon

Content Editor

Related News