Cooking Tips: ਸ਼ਾਮ ਦੀ ਚਾਹ ਨਾਲ ਆਲੂ ਨਹੀਂ ਸਗੋਂ ਬਣਾ ਕੇ ਖਾਓ ਗੰਢਿਆਂ ਵਾਲੇ ਸਮੋਸੇ

Wednesday, Oct 02, 2024 - 05:21 PM (IST)

Cooking Tips: ਸ਼ਾਮ ਦੀ ਚਾਹ ਨਾਲ ਆਲੂ ਨਹੀਂ ਸਗੋਂ ਬਣਾ ਕੇ ਖਾਓ ਗੰਢਿਆਂ ਵਾਲੇ ਸਮੋਸੇ

ਨਵੀਂ ਦਿੱਲੀ- ਤੁਸੀਂ ਆਲੂ ਦੇ ਸਮੋਸੇ ਤਾਂ ਬਹੁਤ ਵਾਰ ਖਾਧੇ ਹੋਣਗੇ ਪਰ ਇਸ ਵਾਰ ਗੰਢਿਆਂ ਦੇ ਸਮੋਸੇ ਖਾ ਕੇ ਦੇਖੋ। ਇਹ ਖਾਣ ਵਿਚ ਬਹੁਤ ਸਵਾਦ ਅਤੇ ਮਸਾਲੇਦਾਰ ਹੁੰਦੇ ਹਨ। ਇਸ ਨੂੰ ਇਕ ਵਾਰ ਖਾਣ ਤੋਂ ਬਾਅਦ ਹਰ ਕੋਈ ਇਸ ਨੂੰ ਦੁਬਾਰਾ ਖਾਣ ਦੀ ਇੱਛਾ ਰੱਖੇਗਾ। ਅੱਜ ਅਸੀਂ ਤੁਹਾਨੂੰ ਗੰਢਿਆਂ ਦੇ ਸਮੋਸੇ ਬਣਾਉਣ ਦੀ ਵਿਧੀ ਦਸਾਂਗੇ। 
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ 
ਕਣਕ ਦਾ ਆਟਾ- 180 ਗ੍ਰਾਮ
ਮੈਦਾ- 180  ਗ੍ਰਾਮ
ਚੀਨੀ ਪਾਊਡਰ - ਡੇਢ ਚਮਚਾ
ਤੇਲ - 2 ਚਮਚੇ 
ਪਾਣੀ - 220 ਮਿ.ਲੀ
ਸਟਫਿੰਗ ਦੇ ਲਈ  
ਗੰਢੇ -150 ਗ੍ਰਾਮ
ਚਿੜਵਾ - 80 ਗ੍ਰਾਮ
ਪੈਪਰਿਕਾ -1 ਚਮਚਾ 
ਗਰਮ ਮਸਾਲਾ- ਡੇਢ ਚਮਚਾ
ਅੰਬਚੂਰ- ਡੇਢ ਚਮਚਾ
ਲੂਣ- ਇਕ ਚਮਚਾ
ਅਦਰਕ - 1 ਚਮਚਾ 
ਧਨੀਆ - 2 ਚਮਚੇ।
ਬਣਾਉਣ ਦੀ ਵਿਧੀ 
ਮੈਦਾ- 30 ਗ੍ਰਾਮ, ਪਾਣੀ - 60 ਮਿ.ਲੀ। 
ਸਭ ਤੋਂ ਪਹਿਲਾਂ ਭਾਂਡੇ ਵਿਚ ਪਾਣੀ ਨੂੰ ਪਾ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਆਟੇ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗੁੰਨ ਲਓ। ਦਸ ਮਿੰਟ ਤਕ ਇਸ ਨੂੰ ਇਕ ਪਾਸੇ ਰੱਖ ਦਿਓ। ਇਕ ਛੋਟੇ ਭਾਂਡੇ ਵਿਚ 30 ਗ੍ਰਾਮ ਮੈਦਾ ਲੈ ਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਦਾ ਗਾੜਾ ਘੋਲ ਤਿਆਰ ਕਰ ਲਓ ਅਤੇ ਇਕ ਪਾਸੇ ਰੱਖ ਦਿਓ। ਹੁਣ ਗੁੰਨੇ ਹੋਏ ਆਟੇ ਵਿਚੋਂ ਕੁੱਝ ਹਿੱਸਾ ਲੈ ਕੇ ਇਸ ਦਾ ਪੇੜਾ ਬਣਾ ਲਓ ਅਤੇ ਵੇਲਣੇ ਦੇ ਨਾਲ ਵੇਲ ਲਓ। ਫਿਰ ਇਸ ਨੂੰ ਤਿਰਸ਼ੇ ਆਕਾਰ ਵਿਚ ਕੱਟ ਕੇ ਤਵੇ ਤੇ ਦੋ ਤੋਂ ਤਿੰਨ ਮਿੰਟ ਤੱਕ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਸੇਕ ਲੱਗਣ ਦਿਓ।
ਹੁਣ ਇਸ ਨੂੰ ਸਮੋਸੇ ਦੇ ਸਰੂਪ ਵਿਚ ਰੋਲ ਕਰ ਕੇ ਇਸ ਵਿਚ ਤਿਆਰ ਕੀਤਾ ਹੋਇਆ ਮਸਾਲਾ ਭਰੋ ਅਤੇ ਇਸ ਦੇ ਕਿਨਾਰਿਆਂ 'ਤੇ ਤਿਆਰ ਕੀਤਾ ਮੈਦੇ ਦਾ ਪੇਸਟ ਲਗਾ ਕੇ ਚੰਗੀ ਤਰ੍ਹਾਂ ਨਾਲ ਬੰਦ ਕਰੋ। ਕੜਾਹੀ ਵਿਚ ਤੇਲ ਗਰਮ ਕਰ ਕੇ ਇਸ ਨੂੰ ਭੂਰੇ ਹੋਣ ਤੱਕ ਫਰਾਈ। ਫਿਰ ਇਸ ਨੂੰ ਇਕ ਟਿਸ਼ੂ ਪੇਪਰ 'ਤੇ ਉਤਾਰ ਲਓ ਤਾਂ ਕਿ ਸਮੋਸਿਆਂ ਦਾ ਵਾਧੂ ਤੇਲ ਸੋਖਿਆ ਜਾਵੇ। ਸਮੋਸੇ ਬਣ ਕੇ ਤਿਆਰ ਹਨ। ਹੁਣ ਇਸ ਨੂੰ ਕੈਚਅੱਪ ਜਾਂ ਹਰੀ ਚਟਨੀ ਨਾਲ ਖਾਓ। 


author

Aarti dhillon

Content Editor

Related News