Cooking Tips: ਘਰ ਦੀ ਰਸੋਈ ''ਚ ਮਹਿਮਾਨਾਂ ਨੂੰ ਬਣਾ ਕੇ ਖਵਾਓ ਤਵਾ ਪੁਲਾਵ

Tuesday, Oct 05, 2021 - 10:29 AM (IST)

Cooking Tips: ਘਰ ਦੀ ਰਸੋਈ ''ਚ ਮਹਿਮਾਨਾਂ ਨੂੰ ਬਣਾ ਕੇ ਖਵਾਓ ਤਵਾ ਪੁਲਾਵ

ਨਵੀਂ ਦਿੱਲੀ— ਘਰ ਵਿਚ ਮਹਿਮਾਨ ਆਉਣ 'ਤੇ ਲੋਕ ਪੁਲਾਵ ਬਣਾਉਂਦੇ ਹਨ। ਪੁਲਾਅ ਖਾਣਾ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਤਵਾ ਪੁਲਾਅ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ਵਿਚ ਬਹੁਤ ਹੀ ਸੁਆਦ ਅਤੇ ਹੈਲਦੀ ਵੀ ਹੈ। 
ਸਮੱਗਰੀ
- 1 ਚਮਚਾ ਤੇਲ
- 1 1/2 ਚਮਚਾ ਘਿਓ
- 1 ਚਮਚਾ ਜੀਰਾ
- 1 ਚਮਚਾ ਅਦਰਕ
- 120 ਗ੍ਰਾਮ ਅਦਰਕ
- 1/2 ਚਮਚਾ ਲਸਣ 
- 80 ਗ੍ਰਾਮ ਗਾਜਰ
- 170 ਗ੍ਰਾਮ ਆਲੂ
- 45 ਗ੍ਰਾਮ ਹਰੇ ਮਟਰ 
- 140 ਗ੍ਰਾਮ ਟਮਾਟਰ 
- 90 ਗ੍ਰਾਮ ਸ਼ਿਮਲਾ ਮਿਰਚ
- 1 ਚਮਚਾ ਪਾਵ ਭਾਜੀ ਮਸਾਲਾ
- 1/2 ਚਮਚਾ ਹਲਦੀ
- 2 ਚਮਚਾ ਲਾਲ ਮਿਰਚ
- 2 ਚਮਚਾ ਪਾਣੀ
- 400 ਗ੍ਰਾਮ ਚੌਲ
- 1 ਚਮਚਾ ਨਮਕ 
- 1 ਚਮਚਾ ਨਿੰਬੂ ਦਾ ਰਸ
ਬਣਾਉਣ ਦੀ ਵਿਧੀ
1. ਇਕ ਪੈਨ ਵਿਚ ਘਿਓ ਅਤੇ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਫ੍ਰਾਈ ਕਰੋ। ਇਸ ਵਿਚ ਜੀਰਾ, ਪਿਆਜ਼, ਅਦਰਕ ਅਤੇ ਲਸਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
2. ਫਿਰ ਇਸ ਵਿਚ ਗਾਜਰ, ਆਲੂ ਅਤੇ ਹਰੇ ਮਟਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਢੱਕ ਕੇ 3-5 ਮਿੰਟ ਲਈ ਪਕਾਓ। ਫਿਰ ਇਸ ਵਿਚ ਟਮਾਟਰ ਅਤੇ ਸ਼ਿਮਲਾ ਮਿਰਚ ਪਾ ਕੇ ਮਿਕਸ ਕਰੋ। 
3. ਇਸ ਤੋਂ ਬਾਅਦ ਇਸ ਵਿਚ ਪਾਵ ਭਾਜੀ ਮਸਾਲਾ, ਲਾਲ ਮਿਰਚ, ਹਲਦੀ ਅਤੇ ਪਾਣੀ ਪੀ ਕੇ ਦੁਬਾਰਾ ਮਿਕਸ ਕਰੋ ਅਤੇ ਕਵਰ ਕਰਕੇ 3-5 ਮਿੰਟ ਲਈ ਪਕਾਓ। 
4. ਫਿਰ ਇਸ ਵਿਚ ਪਕੇ ਹੋਏ ਚੌਲ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸ ਵਿਚ ਨਿੰਬੂ ਦਾ ਰਸ ਅਤੇ ਨਮਕ ਮਿਲਾਓ।
5. ਤਵਾ ਪੁਲਾਅ ਤਿਆਰ ਹਨ। ਇਸ ਨੂੰ ਧਨੀਏ ਦੇ ਨਾਲ ਗਾਰਨਿਸ਼ ਕਰੋ।


author

Aarti dhillon

Content Editor

Related News