Cooking Tips: ਸਿਹਤ ਲਈ ਲਾਹੇਵੰਦ ਹੈ ਮੂੰਗੀ ਦੀ ਦਾਲ ਦਾ ਸੂਪ, ਜਾਣੋ ਬਣਾਉਣ ਦੀ ਵਿਧੀ

02/23/2021 9:58:36 AM

ਨਵੀਂ ਦਿੱਲੀ—ਸੂਪ ਪੀਣ 'ਚ ਸਭ ਨੂੰ ਸੁਆਦ ਲੱਗਦਾ ਹੈ। ਤੁਸੀਂ ਸਬਜ਼ੀਆਂ, ਕਾਲੇ ਛੋਲਿਆਂ,ਚਿਕਨ ਆਦਿ ਦਾ ਸੂਪ ਪੀਤਾ ਹੋਵੇਗਾ ਪਰ ਅੱਜ ਅਸੀਂ ਤੁਹਾਡੇ ਲਈ ਮੂੰਗੀ ਦੀ ਦਾਲ ਦੇ ਸੂਪ ਦੀ ਰੈਸਿਪੀ ਲੈ ਕੇ ਆਏ ਹਾਂ। ਮੂੰਗੀ ਦੀ ਦਾਲ ਵਿਚ ਪ੍ਰੋਟੀਨ, ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਈਬਰ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਾਡੀ ਸਿਹਤ ਲਈ ਬੇਹੱਦ ਲਾਹੇਵੰਦ ਹੈ। ਮੂੰਗੀ ਦੀ ਦਾਲ ਦਾ ਸੂਪ ਪੀਣ ਨਾਲ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ। ਇਸ ਨਾਲ ਪਾਚਨ ਪ੍ਰਣਾਲੀ ਮਜ਼ਬੂਤ ​​ਹੋ ਕੇ ਢਿੱਡ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਮੂੰਗੀ ਦੀ ਦਾਲ ਦਾ ਸੂਪ ਬਣਾਉਣਾ ਬਹੁਤ ਸੌਖਾ ਹੈ ਅਤੇ ਇਸ ਨੂੰ ਕਦੇ ਵੀ ਬਣਾ ਕੇ ਪੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਸੂਪ ਬਣਾਉਣ ਦੀ ਵਿਧੀ…

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ

ਸਮੱਗਰੀ
ਮੂੰਗੀ ਦੀ ਦਾਲ- 1/2 ਕੌਲੀ
ਪਾਣੀ- 4 ਕੱਪ
ਹਿੰਗ- 1 ਵ਼ੱਡਾ ਚਮਚਾ

ਜੀਰਾ- 1 ਚਮਚਾ 
ਗਰਮ ਮਸਾਲਾ- 1 ਚਮਚਾ
ਕਾਲੀ ਮਿਰਚ - 1 ਵ਼ੱਡਾ ਚਮਚਾ

ਮੱਖਣ- 1 ਤੇਜਪੱਤਾ 
ਹਰਾ ਗੰਢਾ- 1 ਕੱਟਿਆ ਹੋਇਆ
ਲੂਣ ਸੁਆਦ ਅਨੁਸਾਰ

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ

ਵਿਧੀ
ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਲਓ। ਫਿਰ ਇਸ ਨੂੰ ਕੂਕਰ ਵਿਚ ਪਾ ਦਿਓ। ਦਾਲ ਵਿਚ ਹਿੰਗ ਲੂਣ ਅਤੇ ਪਾਣੀ ਮਿਲਾ ਕੇ ਕੂਕਰ ਨੂੰ ਬੰਦ ਕਰੋ।
 ਇਸ ਨੂੰ 4-5 ਸੀਟੀਆਂ ਆਉਣ ਤਕ ਗੈਸ 'ਤੇ ਰੱਖੋ। ਫਿਰ ਦਾਲ ਨਾਲ ਤਿਆਰ ਸੂਪ ਨੂੰ ਇਕ ਕੌਲੀ ਵਿਚ ਪਾ ਲਓ। ਸੂਪ ਵਿਚ ਜੀਰਾ, ਕਾਲੀ ਮਿਰਚ, ਗਰਮ ਮਸਾਲਾ, ਮੱਖਣ ਪਾਓ ਅਤੇ ਮਿਕਸ ਕਰੋ। ਤਿਆਰ ਸੂਪ ਨੂੰ ਹਰੇ ਗੰਢਿਆਂ ਨਾਲ ਗਾਰਨਿਸ਼ ਕਰੋ। ਗਰਮਾ-ਗਰਮ ਸੂਪ ਨੂੰ ਆਪ ਵੀ ਪੀਓ ਅਤੇ ਆਪਣੇ ਪਰਿਵਾਰ ਨੂੰ ਪੀਣ ਲਈ ਦਿਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News